ਪੰਜਾਬ ਵਿਧਾਨ ਸਭਾ: ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਲਗਾਮ, ਫੀਸ ਵਾਧੇ ‘ਤੇ ਬਿੱਲ ਪਾਸ; CM ਮਾਨ ਨੇ ਘੇਰੇ ਵਿਰੋਧੀ
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਆਖਰੀ ਦਿਨ ਦੀ ਸ਼ੁਰੂਆਤ ਕਾਫ਼ੀ ਹੰਗਾਮੇਦਾਰ ਰਹੀ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਸਦਨ ਵਿੱਚ 9 ਅਹਿਮ ਬਿੱਲ ਪੇਸ਼ ਕੀਤੇ ਜਾਣੇ ਹਨ। ਇਸ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ ਦੀ ਸੀਮਾ 8 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੇ ਸਰਕਾਰੀ ਯਤਨਾਂ ਦੀ ਸ਼ਲਾਘਾ ਕੀਤੀ।
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਆਖਰੀ ਦਿਨ ਦੀ ਸ਼ੁਰੂਆਤ ਕਾਫ਼ੀ ਹੰਗਾਮੇਦਾਰ ਰਹੀ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਸਦਨ ਵਿੱਚ 9 ਅਹਿਮ ਬਿੱਲ ਪੇਸ਼ ਕੀਤੇ ਜਾਣੇ ਹਨ। ਇਸ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ ਦੀ ਸੀਮਾ 8 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੇ ਸਰਕਾਰੀ ਯਤਨਾਂ ਦੀ ਸ਼ਲਾਘਾ ਕੀਤੀ।
ਇਜਲਾਸ ਦੌਰਾਨ ਪੰਜਾਬ ਕੋਮਨ ਇਨਫ੍ਰਾਸਟ੍ਰਕਚਰ (ਰੈਗੂਲੇਸ਼ਨ ਐਂਡ ਮੇਨਟੇਨੈਂਸ) ਸੰਸ਼ੋਧਨ ਬਿੱਲ, 2026 ਬਿਨਾਂ ਕਿਸੇ ਬਹਿਸ ਦੇ ਸਰਵਸੰਮਤੀ ਨਾਲ ਪਾਸ ਹੋ ਗਿਆ। ਡਿਪਟੀ ਸਪੀਕਰ ਨੇ ਸਦਨ ਵਿੱਚ ਪੁੱਛਿਆ ਕਿ ਕੀ ਕੋਈ ਵਿਧਾਇਕ ਇਸ ਬਿੱਲ ‘ਤੇ ਬੋਲਣਾ ਚਾਹੁੰਦਾ ਹੈ, ਪਰ ਵਿਰੋਧੀ ਧਿਰ ਸਮੇਤ ਕੋਈ ਵੀ ਮੈਂਬਰ ਬੋਲਣ ਲਈ ਖੜ੍ਹਾ ਨਹੀਂ ਹੋਇਆ। ਬਿੱਲ ਪਾਸ ਹੋਣ ਤੋਂ ਬਾਅਦ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਆਪਣੀ ਗੱਲ ਰੱਖਣ ਲਈ ਖੜ੍ਹੇ ਹੋਏ।
ਮਣਿਪੁਰ ਮੁੱਦੇ ‘ਤੇ PM ਮੋਦੀ ਨੂੰ ਘੇਰਿਆ
ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰ ਕੌਰ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਅਗਲੀ ਵਾਰ ਪੰਜਾਬ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਹ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਕੇ ਆਉਣ। ਮਣਿਪੁਰ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਸਵਾਲ ਕੀਤਾ ਕਿ ਜਦੋਂ ਉੱਥੇ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ, ਤਾਂ ਪ੍ਰਧਾਨ ਮੰਤਰੀ ਚੁੱਪ ਕਿਉਂ ਰਹੇ? ਔਰਤਾਂ ਦੇ ਸਨਮਾਨ ਲਈ ਉਹ ਅੱਗੇ ਕਿਉਂ ਨਹੀਂ ਆਏ ਅਤੇ ਉਨ੍ਹਾਂ ਦਾ 56 ਇੰਚ ਦਾ ਸੀਨਾ ਉਸ ਵੇਲੇ ਕਿਉਂ ਨਹੀਂ ਫਟਿਆ?
ਇਸ ਦੇ ਨਾਲ ਹੀ ਇੰਦਰ ਕੌਰ ਮਾਨ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ‘ਨੁੰਹ ਅਤੇ ਮਾਸ’ ਦਾ ਰਿਸ਼ਤਾ ਰੱਖਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਮੂੰਹ ‘ਤੇ ਬਾਣੀ ਅਤੇ ਬਗਲ ‘ਚ ਮਨੂਸਮ੍ਰਿਤੀ ਲੈ ਕੇ ਚੱਲਣ ਵਾਲੀ ਰਾਜਨੀਤੀ ਬਿਲਕੁਲ ਨਹੀਂ ਚੱਲੇਗੀ।
ਪ੍ਰਾਈਵੇਟ ਸਕੂਲਾਂ ਦੀ ਫੀਸ ‘ਤੇ 5% ਦੀ ਲਗਾਈ ਗਈ ਕੈਪ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਨ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਸੰਸ਼ੋਧਨ) ਬਿੱਲ, 2026’ ਸਦਨ ਵਿੱਚ ਪੇਸ਼ ਕੀਤਾ। ਇਸ ਨਵੇਂ ਪ੍ਰਬੰਧ ਤਹਿਤ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਵਧਾਉਣ ‘ਤੇ ਸੀਮਾ ਤੈਅ ਕੀਤੀ ਗਈ ਹੈ, ਜਿਸ ਅਨੁਸਾਰ ਪ੍ਰਾਈਵੇਟ ਸਕੂਲ ਇੱਕ ਸਾਲ ਵਿੱਚ ਵੱਧ ਤੋਂ ਵੱਧ 5 ਫੀਸਦੀ ਹੀ ਫੀਸ ਵਧਾ ਸਕਣਗੇ। ਇਸ ਤੋਂ ਇਲਾਵਾ, 5% ਫੀਸ ਵਾਧਾ ਕਰਨ ਲਈ ਸੰਸਥਾ ਨੂੰ 90 ਦਿਨ ਪਹਿਲਾਂ ਮਾਪਿਆਂ ਨੂੰ ਨੋਟਿਸ ਦੇਣਾ ਹੋਵੇਗਾ ਅਤੇ ਫੀਸ ਵਾਧੇ ਨਾਲ ਜੁੜੀ ਪੂਰੀ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਅੱਪਲੋਡ ਕਰਨੀ ਲਾਜ਼ਮੀ ਹੋਵੇਗੀ।
ਇਹ ਵੀ ਪੜ੍ਹੋ
ਇਸ ਬਿੱਲ ‘ਤੇ ਚਰਚਾ ਕਰਦਿਆਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਫੀਸਾਂ ਦੀ ਸੀਮਾ 8 ਫੀਸਦੀ ਤੱਕ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਕਾਂਗਰਸ ਨੇ 8 ਫੀਸਦੀ ਕੈਪ ਡ੍ਰੌਪ ਕਰ ਦਿੱਤੀ ਸੀ, ਪਰ ਉਹ ਕੋਈ ਅਜਿਹਾ ਨੋਟੀਫਿਕੇਸ਼ਨ ਦਿਖਾਉਣ ਜਿਸ ਵਿੱਚ ਇਹ ਵਾਪਸ ਲਿਆ ਗਿਆ ਹੋਵੇ।
ਮੁਨਾਫ਼ਾਖੋਰੀ ਵਾਲ਼ੀ ਚੀਜ਼ ਨਹੀਂ ਹੈ ਵਿੱਦਿਆ, ਪਰਉਪਕਾਰ ਨਾਲ਼ ਜੁੜਿਆ ਖੇਤਰ ਹੈ ਇਹ!
ਨਿੱਜੀ ਸਕੂਲਾਂ ਦੀ ਫ਼ੀਸ ਵਾਧੇ ਦੀ ਮਨਮਰਜ਼ੀ ‘ਤੇ ਲਗਾਮ ਕੱਸਣ ਵਾਲ਼ਾ ਬਿਲ ਲਿਆਉਣ ਵੇਲ਼ੇ ਬੋਲੇ CM @BhagwantMann 🔸 ਸੂਬੇ ਭਰ ਦੇ ਲਗਭਗ 7,800 ਸਕੂਲਾਂ ‘ਚ ਪੜ੍ਹਦੇ 32 ਲੱਖ ਦੇ ਕਰੀਬ ਬੱਚਿਆਂ ਦੇ ਮਾਪਿਆਂ ਨੂੰ ਮਿਲੀ ਰਾਹਤ 🔸 ਸਲਾਨਾ 5% ਤੋਂ ਜ਼ਿਆਦਾ pic.twitter.com/CmIL3lHSiJ — AAP Punjab (@AAPPunjab) August 10, 2026
ਕਾਂਗਰਸ ਦੇ ਰਾਜ ਵਿੱਚ ਕੋਰੋਨਾ ਕਾਲ ਦੌਰਾਨ ਵੀ ਹੋਈ ਲੁੱਟ
ਸਦਨ ਵਿੱਚ ਚਰਚਾ ਦੌਰਾਨ ਸਰਕਾਰੀ ਪੱਖ ਵੱਲੋਂ ਕਿਹਾ ਗਿਆ ਕਿ ਕੋਰੋਨਾ ਕਾਲ ਦੌਰਾਨ ਕਾਂਗਰਸ ਦੀ ਸਰਕਾਰ ਸੀ। ਉਸ ਸਮੇਂ ਟਰਾਂਸਪੋਰਟ ਬੰਦ ਸੀ ਅਤੇ ਬੱਸਾਂ ਨਹੀਂ ਚੱਲੀਆਂ, ਪਰ ਫਿਰ ਵੀ ਮਾਪਿਆਂ ਨੂੰ ਪੂਰੀਆਂ ਫੀਸਾਂ ਭਰਨੀਆਂ ਪਈਆਂ। ਮਾਪਿਆਂ ਦੀ ਵਰਤੋਂ ਇੱਕ ਗਾਹਕ ਵਾਂਗ ਕੀਤੀ ਗਈ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਇਸ ਵਾਰ ਪੰਜਾਬ ਦੇ 882 ਬੱਚਿਆਂ ਨੇ ਨੀਟ (NEET) ਦੀ ਪ੍ਰੀਖਿਆ ਪਾਸ ਕੀਤੀ ਹੈ। ਜੇਕਰ ਕੋਈ ਸਰਕਾਰ ਚੰਗਾ ਕੰਮ ਕਰਦੀ ਹੈ ਤਾਂ ਉਸ ਦੀ ਕਮੀ ਕੱਢਣ ਦੀ ਬਜਾਏ ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਹ ਕਾਮਯਾਬ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਦੇ ਮੰਗਦੇ ਨਹੀਂ ਦੇਖਿਆ ਜਾਵੇਗਾ।
ਚੰਨੀ ਨੇ 111 ਦਿਨਾਂ ਵਿੱਚ ਕਿੰਨੇ ਬਿੱਲ ਪਾਸ ਕੀਤੇ ਸੀ: CM ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਮੀਰ ਜਾਂ ‘ਸੇਠ’ ਉਹ ਅਖਵਾਉਂਦਾ ਹੈ ਜਿਸ ਦੇ ਬੱਚੇ ਪੜ੍ਹੇ-ਲਿਖੇ ਹੁੰਦੇ ਹਨ ਅਤੇ ਜਿਨ੍ਹਾਂ ਕੋਲ ਮਿਆਰੀ ਸਿੱਖਿਆ ਹੁੰਦੀ ਹੈ। ਪਹਿਲਾਂ ਜ਼ਮੀਨ, ਪਲਾਟ, ਦੁਕਾਨ ਜਾਂ ਸ਼ੋਰੂਮ ਵਾਲਿਆਂ ਨੂੰ ਵੱਡਾ ਮੰਨਿਆ ਜਾਂਦਾ ਸੀ, ਪਰ ਹੁਣ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਨੂੰ ਦੇਖਿਆ ਜਾਂਦਾ ਹੈ।
ਸੀਐੱਮ ਮਾਨ ਨੇ ਕਿਹਾ ਕਿ ਬੈਂਕ ਬੈਲੇਂਸ ਵਿਜੇ ਮਾਲਿਆ ਵਾਂਗ ਚੋਰੀ ਹੋ ਸਕਦਾ ਹੈ, ਪਲਾਟ ‘ਤੇ ਕਬਜ਼ਾ ਹੋ ਸਕਦਾ ਹੈ, ਜ਼ਮੀਨ ਵਿਕ ਸਕਦੀ ਹੈ ਅਤੇ ਲਾਕਰ ਵਿੱਚੋਂ ਵਿਜੀਲੈਂਸ ਵਾਲੇ ਪੈਸੇ ਕੱਢ ਸਕਦੇ ਹਨ, ਪਰ ਪੜ੍ਹਾਈ ਕਦੇ ਚੋਰੀ ਨਹੀਂ ਹੋ ਸਕਦੀ। ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ 111 ਦਿਨਾਂ ਦੀ ਸਰਕਾਰ ਦੌਰਾਨ ਉਹ ਕਿੰਨੇ ਬਿੱਲ ਲੈ ਕੇ ਆਏ ਸਨ? ਉਨ੍ਹਾਂ ਦੀ ਵਾਰੀ ਪੌਣੇ ਪੰਜ ਸਾਲ ਕੁਝ ਨਹੀਂ ਕੀਤਾ ਗਿਆ, ਜਦਕਿ ਵਰਤਮਾਨ ਸਰਕਾਰ ਨੇ ਫੀਸਾਂ ‘ਤੇ 5 ਫੀਸਦੀ ਦੀ ਕੈਪ ਲਗਾ ਕੇ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ।
