ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਤਾਪਮਾਨ ‘ਚ ਦੇਖੀ ਜਾ ਰਹੀ ਗਿਰਾਵਟ
ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਆਮ ਨਾਲੋਂ 1.7 ਡਿਗਰੀ ਘੱਟ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ 'ਚ ਦਰਜ ਕੀਤਾ ਗਿਆ, ਜੋ ਕਿ 36.2 ਡਿਗਰੀ ਸੈਲਸੀਅਸ ਰਿਹਾ।
ਪੰਜਾਬ 'ਚ ਅੱਜ ਮੌਸਮ ਰਹੇਗਾ ਸਾਫ਼, ਤਾਪਮਾਨ 'ਚ ਦੇਖੀ ਜਾ ਰਹੀ ਗਿਰਾਵਟ
ਪੰਜਾਬ ‘ਚ ਅੱਜ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਨੂੰ ਲੈ ਕੇ ਅੱਜ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਂ ਬਾਰਿਸ਼ ਨੂੰ ਲੈ ਕੇ ਪੂਰਵ-ਅਨੁਮਾਨ ਨਹੀਂ ਹੈ। ਇੰਨਾ ਹੀ ਨਹੀਂ ਆਉਣ ਵਾਲੇ 7 ਦਿਨ ਵੀ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਬੀਤੇ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਤੇ ਰੁੱਦ ਬਦਲਣ ਨਾਲ ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਆਈ ਹੈ। ਰਾਤ ਦੇ ਨਾਲ-ਨਾਲ ਦੁਪਹਿਰ ਸਮੇਂ ਵੇਲੇ ਵੀ ਤਾਪਮਾਨ ਘੱਟ ਰਹਿ ਰਿਹਾ ਹੈ।
ਹਾਲਾਂਕਿ, ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਆਮ ਨਾਲੋਂ 1.7 ਡਿਗਰੀ ਘੱਟ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ਚ ਦਰਜ ਕੀਤਾ ਗਿਆ, ਜੋ ਕਿ 36.2 ਡਿਗਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ
ਪੰਜਾਬ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਉੱਤਰੀ ਹਰਿਆਣਾ ਤੇ ਨੇੜਲੇ ਖੇਤਰਾਂ ਉੱਪਰ ਸਰਗਰਮ ਹੈ। ਇਸ ਤੋਂ ਇਲਾਵਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੇ ਆਲੇ-ਦੁਆਲੇ ਦੇ ਖੇਤਰਾਂ ਉੱਤੇ ਚੱਕਰਵਾਤੀ ਹਵਾਵਾਂ ਦਾ ਚੱਕਰ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਪੰਜਾਬ ਦਾ ਮੌਸਮ ਸਾਫ਼ ਰਹੇਗਾ ਤੇ ਵਾਤਾਵਰਨ ‘ਚ ਨਮੀ ਘੱਟ ਸਕਦੀ ਹੈ।
| ਸਟੇਸ਼ਨ | ਵੱਧ ਤੋਂ ਵੱਧ ਤਾਪਮਾਨ (°C) |
| ਚੰਡੀਗੜ੍ਹ ਸਿਟੀ | 32.6 |
| ਚੰਡੀਗੜ੍ਹ ਏਅਪੋਰਟ | 31 |
| ਅੰਮ੍ਰਿਤਸਰ | 29.8 |
| ਲੁਧਿਆਣਾ | 30.6 |
| ਪਟਿਆਲਾ | 31.7 |
| ਪਠਾਨਕੋਟ | 30 |
| ਬਠਿੰਡਾ | 31 |
| ਫਰੀਦਕੋਟ | 36.2 |
| ਗੁਰਦਾਸਪੁਰ | 30.8 |
| ਬਠਿੰਡਾ (ਏਅਪੋਰਟ) | 32.7 |
| ਫਰੀਦਕੋਟ | 36.2 |
| ਫਤਿਹਗੜ੍ਹ ਸਾਹਿਬ | 30.3 |
| ਫਿਰੋਜ਼ਪੁਰ | 31.6 |
| ਸਲੇਰਨ (ਹੁਸ਼ਿਆਰਪੁਰ) | 30.9 |
| ਜਲੰਧਰ | 31 |
| ਕਪੂਰਥਲਾ | 30.5 |
| ਮੋਹਾਲੀ | 31.6 |
| ਮੁਕਤਸਰ | 29.4 |
| ਕੇਵੀਕੇ ਪਠਾਨਕੋਟ | 30.9 |
| ਕੇਵੀਕੇ ਰੋਪੜ | 34.3 |
| ਭਾਖੜਾ ਡੈਮ (ਰੂਪਨਗਰ) | 32.6 |
| ਸ੍ਰੀ ਆਨੰਦਪੁਰ ਸਾਹਿਬ (ਰੂਪਨਗਰ) | 30.7 |
| ਸੰਗਰੂਰ | 29.6 |
| ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ) | 30.9 |
