ਪੰਜਾਬ: ਅੱਜ 14 ਜ਼ਿਲ੍ਹਿਆਂ ‘ਚ ਬਾਰਿਸ਼ ਦਾ ਅਲਰਟ, ਅਗਲੇ 5 ਦਿਨ ਤੱਕ ਆਮ ਰਹੇਗਾ ਮੌਸਮ
Punjab Weather Update: ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਗੁਰਦਾਸਪੁਰ, ਤਰਨਤਾਰਨ,ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ,ਨਵਾਂ ਸ਼ਹਿਰ, ਰੂਪਨਗਰ, ਲੁਧਿਆਣਾ, ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਸੰਗਰੂਰ 'ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਦੇ ਜ਼ਿਲ੍ਹਿਆਂ 'ਚ ਮੌਸਮ ਆਪ ਰਹੇਗਾ।

ਪੰਜਾਬ ਦੇ 14 ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਅਗਲੇ 5 ਦਿਨਾਂ ਤੱਕ ਨਾ ਤਾਂ ਕੋਈ ਅਲਰਟ ਹੈ ਤੇ ਨਾ ਹੀ ਬਾਰਿਸ਼ ਵਾਲੇ ਕੋਈ ਹਾਲਾਤ ਦਿੱਖ ਰਹੇ ਹਨ। ਇਸ ਦੇ ਚੱਲਦੇ ਹੁਣ ਤਾਪਮਾਨ ‘ਚ ਹਲਕਾ ਵਾਧਾ ਦੇਖਣ ਨੂੰ ਮਿਲੇਗਾ, ਉਮਸ ਰਹਿਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇਸ ਮਹੀਨੇ ਹੁਣ ਤੱਕ 103.44 ਮਿਮੀ ਮੌਨਸੂਨ ਪੰਜਾਬ ‘ਚ ਵਰ੍ਹਿਆ ਹੈ, ਜੋ ਆਮ ਨਾਲੋਂ ਵੱਧ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਗੁਰਦਾਸਪੁਰ, ਤਰਨਤਾਰਨ,ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ,ਨਵਾਂ ਸ਼ਹਿਰ, ਰੂਪਨਗਰ, ਲੁਧਿਆਣਾ, ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਸੰਗਰੂਰ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਦੇ ਜ਼ਿਲ੍ਹਿਆਂ ‘ਚ ਮੌਸਮ ਆਪ ਰਹੇਗਾ।
7 ਜ਼ਿਲ੍ਹਿਆਂ ‘ਚ ਆਮ ਨਾਲੋਂ ਘੱਟ ਬਾਰਿਸ਼, ਲੁਧਿਆਣਾ-ਅੰਮ੍ਰਿਤਸਰ ‘ਚ ਸਭ ਤੋਂ ਵੱਧ
ਪੰਜਾਬ ‘ਚ 7 ਅਜਿਹੇ ਜ਼ਿਲ੍ਹੇ ਹਨ, ਜਿੱਥੇ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਮੁਹਾਲੀ, ਸੰਗਰੂਰ, ਮੁਕਤਸਰ ਤੇ ਬਠਿੰਡਾ ਉਹ ਜ਼ਿਲ੍ਹੇ ਹਨ, ਜਿੱਥੇ 58 ਫ਼ੀਸਦੀ ਤੱਕ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਲੁਧਿਆਣਾ ‘ਚ 181.9 ਮਿਮੀ ਬਾਰਿਸ਼ ਹੋਈ ਹੈ, ਜਦਕਿ ਅੰਮ੍ਰਿਤਸਰ ‘ਚ 163.4 ਮਿਮੀ ਬਾਰਿਸ਼ ਦਰਜ ਕੀਤੀ ਗਈ ਹੈ।
ਉੱਥੇ ਹੀ ਪੰਜਾਬ ‘ਚ ਔਸਤਨ 13 ਫ਼ੀਸਦੀ ਵੱਧ ਬਾਰਿਸ਼ ਇਸ ਸੀਜ਼ਨ ਹੋਈ ਹੈ। 1 ਤੋਂ 9 ਜੁਲਾਈ ਤੱਕ ਸੂਬੇ ‘ਚ 103.44 ਮਿਮੀ ਬਾਰਿਸ਼ ਹੋਈ ਹੈ, ਜਦਕਿ ਪੰਜਾਬ ‘ਚ ਆਮ ਤੌਰ ‘ਤੇ 91.7 ਡਿਗਰੀ ਬਾਰਿਸ਼ ਦਰਜ ਕੀਤੀ ਜਾਂਦੀ ਹੈ।
ਕੁੱਝ ਸ਼ਹਿਰਾਂ ਦਾ ਮੌਸਮ
ਮੁਹਾਲੀ: ਅੱਜ ਬੱਦਲ ਬਣੇ ਰਹਿਣਗੇ ਤੇ ਬਾਰਿਸ਼ ਦੇ ਹਾਲਾਤ ਵੀ ਬਣ ਰਹੇ ਹਨ। ਤਾਪਮਾਨ 26 ਤੋਂ 33 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ
ਪਟਿਆਲਾ: ਅੱਜ ਬੱਦਲ ਬਣੇ ਰਹਿਣਗੇ ਤੇ ਬਾਰਿਸ਼ ਦੇ ਹਾਲਾਤ ਵੀ ਬਣ ਰਹੇ ਹਨ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਲੁਧਿਆਣਾ: ਅੱਜ ਬੱਦਲ ਬਣੇ ਰਹਿਣਗੇ ਤੇ ਬਾਰਿਸ਼ ਦੇ ਹਾਲਾਤ ਵੀ ਬਣ ਰਹੇ ਹਨ। ਤਾਪਮਾਨ 26 ਤੋਂ 32 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਜਲੰਧਰ: ਅੱਜ ਬੱਦਲ ਬਣੇ ਰਹਿਣਗੇ ਤੇ ਬਾਰਿਸ਼ ਦੇ ਹਾਲਾਤ ਵੀ ਬਣ ਰਹੇ ਹਨ। ਤਾਪਮਾਨ 27 ਤੋਂ 31 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਅੰਮ੍ਰਿਤਸਰ: ਅੱਜ ਬੱਦਲ ਬਣੇ ਰਹਿਣਗੇ ਤੇ ਬਾਰਿਸ਼ ਦੇ ਹਾਲਾਤ ਵੀ ਬਣ ਰਹੇ ਹਨ। ਤਾਪਮਾਨ 25 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।