AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ SIR ਦਾ ਦੂਜਾ ਪੜਾਅ ਸ਼ੁਰੂ, ਅਨਮੈਪਡ ਵੋਟਰਾਂ ਨੂੰ ਨੋਟਿਸ ਜਾਰੀ; ਜਾਣੋ ਕੀ ਹੈ ਅੱਗੇ ਪ੍ਰਕਿਰਿਆ

ਜੋ ਵੋਟਰ 1 ਜੁਲਾਈ 1987 ਤੋਂ ਪਹਿਲਾਂ ਪੈਦਾ ਹੋਏ ਹਨ, ਉਨ੍ਹਾਂ ਨੂੰ ਜੇ ਚੋਣ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਦਸਤਾਵੇਜ਼ ਮੰਗੇ ਜਾਂਦੇ ਹਨ ਤਾਂ ਆਪਣੀ ਜਨਮ ਮਿਤੀ ਜਾਂ ਜਨਮ ਸਥਾਨ ਸਾਬਤ ਕਰਨ ਲਈ ਆਪਣਾ ਸਿਰਫ਼ ਇੱਕ ਸਰਕਾਰੀ ਦਸਤਾਵੇਜ਼ ਦੇਣਾ ਹੋਵੇਗਾ। ਇਸ 'ਚ ਜਨਮ ਸਰਟੀਫਿਕੇਟ, ਭਾਰਤੀ ਪਾਸਪੋਰਟ ਜਾਂ ਮਾਨਤਾ ਪ੍ਰਾਪਤ ਬੋਰਡ ਵੱਲੋਂ ਜਾਰੀ ਮੈਟ੍ਰਿਕ ਸਰਟੀਫਿਕੇਟ ਵਰਗੇ ਦਸਤਾਵੇਜ਼ ਸ਼ਾਮਲ ਹਨ।

ਪੰਜਾਬ 'ਚ SIR ਦਾ ਦੂਜਾ ਪੜਾਅ ਸ਼ੁਰੂ, ਅਨਮੈਪਡ ਵੋਟਰਾਂ ਨੂੰ ਨੋਟਿਸ ਜਾਰੀ; ਜਾਣੋ ਕੀ ਹੈ ਅੱਗੇ ਪ੍ਰਕਿਰਿਆ
tv9-punjabi
| Published: 20 Aug 2026 12:42 PM IST
Share

ਪੰਜਾਬ ‘ਚ ਸਪੈਸ਼ਲ ਇੰਟੈਂਸਿਵ ਰਿਵਿਜ਼ਿਨ (SIR) ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਿਆ ਹੈ। ਚੋਣ ਕਮਿਸ਼ਨ ਵੱਲੋਂ ਉਨ੍ਹਾਂ ਵੋਟਰਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਵੋਟ ਹਾਲੇ ਮੈਪ ਨਹੀਂ ਹੋਈ। ਮੁੱਖ ਚੋਣ ਅਧਿਕਾਰੀ ਪੰਜਾਬ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਟਿਸ ਮਿਲਣ ਤੇ ਘਬਰਾਉਣ ਨਾ ਤੇ ਨਿਰਧਾਰਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਵੋਟ ਮੈਪ ਕਰਵਾਉਣ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਦਸਤਾਵੇਜ਼ਾਂ ਦੀ ਲੋੜ ਵੋਟਰ ਦੀ ਜਨਮ ਮਿਤੀ ਦੇ ਆਧਾਰ ‘ਤੇ ਤੈਅ ਕੀਤੀ ਗਈ ਹੈ।

1987 ਤੋਂ ਪਹਿਲਾਂ ਪੈਦਾ ਹੋਏ ਵੋਟਰ

ਜੋ ਵੋਟਰ 1 ਜੁਲਾਈ 1987 ਤੋਂ ਪਹਿਲਾਂ ਪੈਦਾ ਹੋਏ ਹਨ, ਉਨ੍ਹਾਂ ਨੂੰ ਜੇ ਚੋਣ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਦਸਤਾਵੇਜ਼ ਮੰਗੇ ਜਾਂਦੇ ਹਨ ਤਾਂ ਆਪਣੀ ਜਨਮ ਮਿਤੀ ਜਾਂ ਜਨਮ ਸਥਾਨ ਸਾਬਤ ਕਰਨ ਲਈ ਆਪਣਾ ਸਿਰਫ਼ ਇੱਕ ਸਰਕਾਰੀ ਦਸਤਾਵੇਜ਼ ਦੇਣਾ ਹੋਵੇਗਾ। ਇਸ ‘ਚ ਜਨਮ ਸਰਟੀਫਿਕੇਟ, ਭਾਰਤੀ ਪਾਸਪੋਰਟ ਜਾਂ ਮਾਨਤਾ ਪ੍ਰਾਪਤ ਬੋਰਡ ਵੱਲੋਂ ਜਾਰੀ ਮੈਟ੍ਰਿਕ ਸਰਟੀਫਿਕੇਟ ਵਰਗੇ ਦਸਤਾਵੇਜ਼ ਸ਼ਾਮਲ ਹਨ।

1987 ਤੋਂ 2004 ਵਿਚਕਾਰ ਪੈਦਾ ਹੋਏ ਵੋਟਰ

1 ਜੁਲਾਈ 1987 ਤੋਂ 2 ਦਸੰਬਰ 2004 ਵਿਚਕਾਰ ਪੈਦਾ ਹੋਏ ਵੋਟਰਾਂ ਨੂੰ ਕੁੱਲ ਦੋ ਦਸਤਾਵੇਜ਼ ਦੇਣੇ ਹੋਣਗੇ। ਇਨ੍ਹਾਂ ‘ਚੋਂ ਇੱਕ ਦਸਤਾਵੇਜ਼ ਵੋਟਰ ਦਾ ਆਪਣਾ ਤੇ ਦੂਜਾ ਉਸ ਦੇ ਮਾਤਾ ਜਾਂ ਪਿਤਾ ‘ਚੋਂ ਕਿਸੇ ਇੱਕ ਦਾ ਹੋਣਾ ਲਾਜ਼ਮੀ ਹੈ।

2004 ਤੋਂ ਬਾਅਦ ਪੈਦਾ ਹੋਏ ਵੋਟਰ

2 ਦਸੰਬਰ 2004 ਤੋਂ ਬਾਅਦ ਪੈਦਾ ਹੋਏ ਵੋਟਰਾਂ ਨੂੰ ਕੁੱਲ ਤਿੰਨ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਇੱਕ ਦਸਤਾਵੇਜ਼ ਵੋਟਰ ਦਾ ਆਪਣਾ, ਇੱਕ ਪਿਤਾ ਦਾ ਤੇ ਇੱਕ ਮਾਤਾ ਦਾ ਹੋਣਾ ਜ਼ਰੂਰੀ ਹੈ।

2003 ਦੀ ਵੋਟਰ ਲਿਸਟ

ਜੇ ਕਿਸੇ ਵੋਟਰ ਜਾਂ ਉਸ ਦੇ ਮਾਤਾ-ਪਿਤਾ ਦਾ ਨਾਮ 1 ਜਨਵਰੀ 2003 ਦੀ ਪੁਰਾਣੀ ਵੋਟਰ ਲਿਸਟ ‘ਚ ਦਰਜ ਹੈ ਤਾਂ ਇਹ SIR ਪ੍ਰਕਿਰਿਆ ‘ਚ ਮਹੱਤਵਪੂਰਨ ਸਬੂਤ ਮੰਨਿਆ ਜਾਵੇਗਾ। ਅਜਿਹੇ ਮਾਮਲਿਆਂ ‘ਚ 2003 ਦੇ ਰਿਕਾਰਡ ਦੇ ਆਧਾਰ ਤੇ ਮੈਪਿੰਗ ਕੀਤੀ ਜਾ ਸਕਦੀ ਹੈ ਤੇ ਵਾਧੂ ਦਸਤਾਵੇਜ਼ਾਂ ਦੀ ਲੋੜ ਤੋਂ ਛੋਟ ਮਿਲ ਸਕਦੀ ਹੈ।

ਇਸ ਲਈ ਜਿਨ੍ਹਾਂ ਵੋਟਰਾਂ ਨੂੰ ਆਪਣੀ ਵੋਟ ਮੈਪ ਹੋਣ ਬਾਰੇ ਜਾਣਕਾਰੀ ਨਹੀਂ ਹੈ, ਉਹ ਸਭ ਤੋਂ ਪਹਿਲਾਂ CEO ਪੰਜਾਬ ਦੀ ਵੈੱਬਸਾਈਟ ਤੇ ‘Search in Last SIR 2003’ ਵਿਕਲਪ ਰਾਹੀਂ ਆਪਣਾ ਜਾਂ ਪਰਿਵਾਰਕ ਮੈਂਬਰਾਂ ਦਾ ਨਾਮ ਚੈੱਕ ਕਰ ਸਕਦੇ ਹਨ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਨੋਟਿਸ ਮਿਲਣਾ ਵੋਟ ਕੱਟੇ ਜਾਣ ਦਾ ਮਤਲਬ ਨਹੀਂ ਹੈ। ਵੋਟਰ ਨਿਰਧਾਰਤ ਪ੍ਰਕਿਰਿਆ ਅਨੁਸਾਰ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਵੋਟ ਦੀ ਮੈਪਿੰਗ ਕਰਵਾ ਸਕਦੇ ਹਨ।

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......