ਪੰਜਾਬ ‘ਚ 5 ਫ਼ੀਸਦੀ ਵਧਿਆ ਪ੍ਰਾਪਰਟੀ ਟੈਕਸ, ਅਪ੍ਰੈਲ 2025 ਤੋਂ ਹੋਵੇਗਾ ਲਾਗੂ
Property Tax: ਸਥਾਨਕ ਸਰਕਾਰ ਵਿਭਾਗ ਦੁਆਰਾ 5 ਜੂਨ, 2025 ਨੂੰ ਨੋਟੀਫਿਕੇਸ਼ਨ ਤਹਿਤ ਇਸ ਫੈਸਲੇ ਨੂੰ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਗੂ ਕੀਤਾ ਗਿਆ ਹੈ। ਕੇਂਦਰ ਦੇ ਹਾਊਸਿੰਗ ਐਂਡ ਅਰਬਨ ਅਫੇਅਰਸ ਮੰਤਰਾਲੇ ਦੀਆਂ ਸਕੀਮਾਂ ਤਹਿਤ ਵਾਧੂ ਉਧਾਰ ਸੀਮਾ ਤੇ ਫੰਡਿੰਗ ਦਾ ਲਾਭ ਲੈਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਪੰਜਾਬ ਸਰਕਾਰ ਨੇ ਅਰਬਨ ਤੇ ਲੋਰਲ ਬਾਡੀਜ਼ ‘ਚ ਰਿਹਾਇਸ਼ੀ ਘਰਾਂ, ਫਲੈਟਾਂ ਤੇ ਵਪਾਰਕ ਇਮਾਰਤਾ (ਮਲਟੀਪਲੈਕਸ ਨੂੰ ਛੱਡ ਕੇ) ‘ਤੇ ਪ੍ਰਾਪਰਟੀ ਟੈਕਸ ਦੀਆਂ ਦਰਾਂ ‘ਚ ਵਾਧਾ ਕੀਤਾ ਹੈ। ਇਹ ਵਾਧਾ ਵਿੱਤੀ ਸਾਲਾ 2025-26 ਦੇ ਲਈ ਲਾਗੂ ਮੰਨਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਅ੍ਰਪੈਲ 2025 ਤੋਂ ਇਹ ਪ੍ਰਾਪਰਟੀ ਟੈਕਸ ਦਾ ਵਾਧਾ ਲਾਗੂ ਹੋ ਜਾਵੇਗਾ।
ਸਥਾਨਕ ਸਰਕਾਰ ਵਿਭਾਗ ਦੁਆਰਾ 5 ਜੂਨ, 2025 ਨੂੰ ਨੋਟੀਫਿਕੇਸ਼ਨ ਤਹਿਤ ਇਸ ਫੈਸਲੇ ਨੂੰ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਗੂ ਕੀਤਾ ਗਿਆ ਹੈ। ਕੇਂਦਰ ਦੇ ਹਾਊਸਿੰਗ ਐਂਡ ਅਰਬਨ ਅਫੇਅਰਸ ਮੰਤਰਾਲੇ ਦੀਆਂ ਸਕੀਮਾਂ ਤਹਿਤ ਵਾਧੂ ਉਧਾਰ ਸੀਮਾ ਤੇ ਫੰਡਿੰਗ ਦਾ ਲਾਭ ਲੈਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਸਰਕਾਰ ਵੱਲੋਂ 14 ਫਰਵਰੀ, 2021 ਤੋਂ 26 ਅਪ੍ਰੈਲ 2021 ਨੂੰ ਜਾਰੀ ਪੁਰਾਣੀਆਂ ਹਦਾਇਤਾਂ ਦੇ ਆਧਾਰ ‘ਤੇ ਇਹ ਸਪੱਸ਼ਟ ਕੀਤਾ ਗਿਆ ਕਿ ਹਰ ਸਾਲ ਪ੍ਰਾਪਰਟੀ ਟੈਕਸ ‘ਚ 5 ਫ਼ੀਸਦੀ ਦਾ ਸਲਾਨਾ ਵਾਧਾ ਹੋਣਾ ਚਾਹੀਦਾ ਹੈ। ਉੱਥੇ ਹੀ ਹੁਣ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ, ਜਿਨ੍ਹਾਂ ਪ੍ਰਾਪਰਟੀਆਂ ‘ਤੇ ਨਵਾਂ ਟੈਕਸ ਲਾਗੂ ਹੋਵੇਗਾ, ਉਹ ਰਿਹਾਇਸ਼ੀ ਘਰ ਤੇ ਫਲੈਟ, ਵਪਾਰਕ ਇਮਾਰਤਾਂ ਜਿਨ੍ਹਾਂ ‘ਚ ਰੈਸਟੋਰੈਂਟ ਵੀ ਸ਼ਾਮਲ ਹਨ ‘ਤੇ ਪ੍ਰਾਪਰਟੀ ਟੈਕਸ ‘ਚ ਵਾਧਾ ਕਰਕੇ ਪੰਜਾਬ ਸਰਕਾਰ ਕੇਂਦਰ ਵੱਲੋਂ ਤੈਅ ਕੀਤੀ ਗਈ ਮੌਜ਼ੂਦਾ ਉਧਾਰ ਸੀਮਾ ਤੋਂ 0.25 ਫ਼ੀਸਦੀ ਵੱਧ ਉਧਾਰ ਲੈ ਸਕੇਗੀ।