ਪੰਜਾਬ ‘ਚ ਬਦਲਿਆ ਰਿਸ਼ਵਤ ਲੈਣ ਦਾ ਰੁਝਾਨ, ਵਿਜੀਲੈਂਸ ਅਧਿਕਾਰੀਆਂ ਦਾ ਖੁਲਾਸਾ, ਦੱਸਿਆ ਹੁਣ ਰਿਸ਼ਵਤ ਕਿਵੇਂ ਲਈ ਜਾਂਦੀ ਹੈ
ਮਾਨ ਸਰਕਾਰ ਨੇ ਰਿਸ਼ਵਤ ਲੈਣ ਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ। ਬੇਸ਼ੱਕ ਸਰਕਾਰ ਨੇ ਕਈ ਅਧਿਕਾਰੀ ਅਤੇ ਕਈ ਮੁਲਾਜ਼ਮਾਂ ਨੂੰ ਵੀ ਅੰਦਰ ਕੀਤਾ ਹੈ ਪਰ ਇਸਦੇ ਬਾਵਜੂਦ ਵੀ ਪੰਜਾਬ ਚੋਂ ਰਿਸ਼ਵਤ ਲੈਣ ਦਾ ਸਿਲਸਿਲਾ ਖਤਨ ਨਹੀਂ ਹੋਇਆ ਸਗੋਂ ਪਰ ਰਿਸ਼ਵਤ ਲੈਣ ਦਾ ਟ੍ਰੈਂਡ ਜਰੂਰ ਬਦਲ ਗਿਆ ਹੈ। ਹੁਣ ਰਿਸ਼ਵਤ ਦੀ ਜਿੰਨੀ ਪੇਮੈਂਟ ਲ਼ਈ ਜਾ ਰਹੀ ਹੈ ਸਾਰੀ ਔਨਲਾਈਨ ਲਈ ਜਾ ਰਹੀ ਹੈ।
ਪੰਜਾਬ ਨਿਊਜ। ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਦੇ ਹੀ ਸੀਐੱਮ ਨੇ ਐਲਾਨ ਕੀਤਾ ਕਿ ਸੀ ਹੁਣ ਸੂਬੇ ਵਿੱਚ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤੇ ਇਸ ਸਬੰਧ ਵਿੱਚ ਵਿਜੀਲੈਂਸ ਨੇ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਜਿਸ ਕਾਰਨ ਕਈ ਵੱਡੇ ਅਫਸਰ ਅਤੇ ਸਾਬਕਾ ਵਜ਼ੀਰਾਂ ਤੇ ਕਾਰਵਾਈ ਹੋਈ ਹੈ। ਪਰ ਇਸਦੇ ਬਾਵਜੂਦ ਵੀ ਹਾਲੇ ਤੱਕ ਪੰਜਾਬ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਤੋਂ ਮੁਕਤ ਨਹੀਂ ਹੋਇਆ ਬਲਿਕ ਰਿਸ਼ਵਤ ਲੈਣ ਦਾ ਟ੍ਰੈਂਡ ਜਰੂਰ ਬਦਲ ਗਿਆ ਹੈ। ਇਹ ਖੁਲਾਸਾ ਕਿਸੇ ਹੋਰ ਨਹੀਂ ਬਲਕਿ ਵਿਜੀਲੈਂਸ ਟੀਮ ਨੇ ਕੀਤਾ ਹੈ।
ਪੰਜਾਬ ਵਿਜੀਲੈਂਸ (Punjab Vigilance) ਟੀਮ ਵੱਲੋਂ ਕੀਤੇ ਖੁਲਾਸੇ ਅਨੁਸਾਰ ਉਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਅਜਿਹੇ ਇੱਕ ਦਰਜਨ ਤੋਂ ਵੱਧ ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ ਐਫ.ਆਈ.ਆਰ. ਇਨ੍ਹਾਂ ਸਾਰੇ ਮਾਮਲਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਰਿਸ਼ਵਤ ਲੈਣ ਵਾਲੇ ਸਰਕਾਰੀ ਮੁਲਾਜ਼ਮ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਤੋਂ ਆਨਲਾਈਨ ਪੇਮੈਂਟ ਰਾਹੀਂ ਰਿਸ਼ਵਤ ਦੀ ਰਕਮ ਵਸੂਲ ਕਰ ਰਹੇ ਸਨ।
ਕਈ ਮਾਮਲੇ ਸਾਹਮਣੇ ਆਏ
ਵਿਜੀਲੈਂਸ ਟੀਮ ਵੱਲੋਂ ਅਜਿਹੇ ਕਈ ਕੇਸਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਗਈਆਂ। ਬਿਊਰੋ ਨੇ ਦੱਸਿਆ ਕਿ ਜੂਨ ਕਾਰਪੋਰੇਸ਼ਨ ਦੇ ਉਪ ਮੰਡਲ ਅਫਸਰ ਮੋਹਨ ਲਾਲ ਲਾਈਨਮੈਨ ਨੂੰ 34,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਸ ਨੇ ਲੁਧਿਆਣਾ ਦੇ ਇੱਕ ਵਿਅਕਤੀ ਦਾ ਬਿਜਲੀ ਕੁਨੈਕਸ਼ਨ ਨਾ ਕੱਟਣ ਲਈ ਰਿਸ਼ਵਤ ਮੰਗੀ ਅਤੇ ਸਾਰੇ ਪੈਸੇ ਗੂਗਲ ਪੇਅ ‘ਤੇ ਲੈ ਲਏ। ਇਸ ਤੋਂ ਇਲਾਵਾ ਜਲੰਧਰ ਦੇ ਹੈੱਡ ਕਾਂਸਟੇਬਲ ਰਘੂਨਾਥ ਸਿੰਘ ਨੂੰ ਵੀ ਮਈ ਮਹੀਨੇ ਇਸੇ ਤਰ੍ਹਾਂ ਗੂਗਲ ਪੇਅ (Google Pay) ਰਾਹੀਂ ਰਿਸ਼ਵਤ ਲੈਂਦੇ ਫੜਿਆ ਗਿਆ ਸੀ। ਪਿਛਲੇ ਕੁਝ ਮਹੀਨਿਆਂ ਵਿੱਚ, ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਨੇ ਆਨਲਾਈਨ ਭੁਗਤਾਨ ਦੀ ਵਰਤੋਂ ਕੀਤੀ ਹੈ।
ਭ੍ਰਿਸ਼ਟਾਚਾਰ ਹੈਲਪਲਾਈਨ ‘ਤੇ ਕਰੋ ਸ਼ਿਕਾਇਤ
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਜਿਹੇ ਸਬੰਧਾਂ ਦੇ ਮਾਮਲਿਆਂ ਵਿੱਚ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣਾ ਆਸਾਨ ਹੋ ਜਾਂਦਾ ਹੈ। ਪਰ ਲੋਕਾਂ ਨੂੰ ਜਾਗਰੂਕ ਹੋ ਕੇ ਅਜਿਹੇ ਰਿਸ਼ਵਤ ਲੈਣ ਵਾਲੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਸ਼ਿਕਾਇਤ ਕਰਨੀ ਪਵੇਗੀ। ਤਾਂ ਜੋ ਰਿਸ਼ਵਤ ਲੈਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਸਕੇ। ਬਿਊਰੋ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਆਨਲਾਈਨ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ, ਜਿਸ ਦੀ ਉਹ ਜਾਂਚ ਕਰ ਰਹੇ ਹਨ।