Internet Services: ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ 23 ਮਾਰਚ ਤੱਕ ਬੰਦ ਰਹੇਗਾ ਮੋਬਾਈਲ ਇੰਟਰਨੈਟ
Internet Services Ban: ਸਰਕਾਰ ਨੇ ਚਾਰ ਜਿਲ੍ਹਿਆਂ ਨੂੰ ਛੱਡ ਕੇ ਬਾਕੀ ਸੂਬੇ ਅੰਦਰ ਮੋਬਾਇਲ ਇੰਟਰਨੈਟ ਸੇਵਾ ਬਹਾਰ ਕਰ ਦਿੱਤੀ ਹੈ ਜਿਸ ਕਾਰਨ ਮੋਬਾਈਲ ਇੰਟਰਨੈਟ ਵਰਤਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ। ਉੱਧਰ Punjab Police ਹਾਲੇ ਵੀ Amritpal Singh ਦੀ ਭਾਲ 'ਚ ਜੁਟੀ ਹੋਈ ਹੈ।

ਸਕੇਤਕ ਤਸਵੀਰ
ਚੰਡੀਗੜ੍ਹ ਨਿਊਜ: ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਪੰਜਾਬ ਦੇ ਜਿਲਾ ਤਰਨ ਤਾਰਨ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਤੇ ਅੰਮ੍ਰਿਤਸਰ ਦੀ ਅਜਨਾਲਾ ਸਬ ਡਵੀਜ਼ਨ ਅਤੇ ਮੁਹਾਲੀ ਦੇ ਵਾਈਪੀਐਸ ਚੌਂਕ ਤੇ ਏਅਰਪੋਰਟ ਰੋਡ ਇਲਾਕੇ ਵਿਚ ਮੋਬਾਈਲ ਇੰਟਰਨੈਟ ਸੇਵਾਵਾਂ (Mobile Internet Services) 23 ਮਾਰਚ ਦੁਪਹਿਰ 12.00 ਵਜੇ ਤੱਕ ਬੰਦ ਰਹਿਣਗੀਆਂ। ਦੱਸ ਦੇਈਏ ਕਿ ਪੰਜਾਬ ਅੰਦਰ ਬੀਤੇ ਪੰਜ ਦਿਨਾਂ ਤੋਂ ਮੋਬਾਈਲ ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਸਰਕਾਰ ਨੇ ਉਕਤ ਜਿਲਿਆਂ ਨੂੰ ਛੱਡ ਕੇ ਪੂਰੇ ਪੰਜਾਬ ਅੰਦਰ ਇੰਟਰਨੈਟ ਸੇਵਾ ਬਹਾਰ ਕਰ ਦਿੱਤੀ ਹੈ।