First Full Budget: ਪੰਜਾਬ ਸਰਕਾਰ ਦਾ ਪੂਰਨ ਬਜਟ 11 ਵਜੇ ਹੋਵੇਗਾ ਪੇਸ਼
Budget Session: ਪਿਛਲੇ ਸਾਲ ਮਾਰਚ ਵਿੱਚ ਜਦੋਂ ਆਪ ਸਰਕਾਰ ਬਣੀ ਸੀ ਤਾਂ ਪਹਿਲਾਂ ਤਿੰਨ ਮਹੀਨਿਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਸੀ। ਬਾਅਦ ਵਿੱਚ 9 ਮਹੀਨਿਆਂ ਦਾ ਛੋਟਾ ਬਜਟ ਪੇਸ਼ ਕੀਤਾ ਗਿਆ ਸੀ। ਇਸ ਵਾਰ ਸਰਕਾਰ ਦਾ ਪਹਿਲਾਂ ਪੂਰਣ ਬਜਟ ਹੈ।

ਪੰਜਾਬ ਵਿਧਾਨ ਸਭਾ (ਪੁਰਾਣੀ ਤਸਵੀਰ)
ਚੰਡੀਗੜ੍ਹ ਨਿਊਜ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ। ਸੂਬੇ ਦੇ ਲੋਕਾਂ ਨੂੰ ਇਸ ਬਜਟ ਤੋਂ ਵੱਡੀਆਂ ਉਮੀਦਾਂ ਹਨ। ਸਭ ਦੀਆਂ ਨਜ਼ਰਾਂ ਬਜਟ ਉੱਪਰ ਹਨ ਕਿਉਂਕਿ ਬਜਟ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਖ-ਵੱਖ ਵਰਗਾਂ ਤੋਂ ਸੁਝਾਅ ਲਏ ਹਨ। ਵੇਖਣਾ ਹੋਏਗਾ ਕਿ ਪੰਜਾਬ ਸਰਕਾਰ ਜਨਤਾ ਦੇ ਸੁਝਾਵਾਂ ਨੂੰ ਬਜਟ ਵਿੱਚ ਕਿੰਨਾ ਕੁ ਸ਼ਾਮਲ ਕਰਦੀ ਹੈ।