ਅਮਨਜੋਤ ਤੇ ਹਰਲੀਨ ਦਾ ਚੰਡੀਗੜ੍ਹ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ, ਗੱਡੀਆਂ ਦੇ ਕਾਫਲੇ ‘ਤੇ ਵਿਕਟਰੀ ਪਰੇਡ

Updated On: 

07 Nov 2025 14:03 PM IST

ਇਸ ਮੌਕੇ ਅਮਨਜੋਤ ਕੌਰ ਨੇ ਮਾਨ-ਸਨਮਾਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਸਾਰਿਆਂ ਦੀ ਹੈ, ਪੂਰੇ ਭਾਰਤ ਦੀ ਹੈ, ਪੂਰੇ ਪੰਜਾਬ ਦੀ ਹੈ। ਉਨ੍ਹਾਂ ਨੇ ਕਿਹਾ ਕਿ ਸੈਮੀਫਾਈਨਲ ਤੋਂ ਬਾਅਦ ਸਾਡੇ 'ਚ ਉਤਸ਼ਾਹ ਸੀ ਤੇ ਅਸੀਂ ਵਰਲਡ ਕੱਪ ਜਿੱਤ ਲਿਆ। ਅਮਨਜੋਤ ਕੌਰ ਨੇ ਆਪਣੇ ਮਾਤਾ-ਪਿਤਾ ਤੇ ਕੋਚ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਮੈਂ ਇੱਥੇ ਤੱਕ ਨਹੀਂ ਪਹੁੰਚ ਸਕਦੀ ਸੀ।

ਅਮਨਜੋਤ ਤੇ ਹਰਲੀਨ ਦਾ ਚੰਡੀਗੜ੍ਹ ਏਅਰਪੋਰਟ ਤੇ ਸ਼ਾਨਦਾਰ ਸਵਾਗਤ, ਗੱਡੀਆਂ ਦੇ ਕਾਫਲੇ ਤੇ ਵਿਕਟਰੀ ਪਰੇਡ
Follow Us On

ਭਾਰਤੀ ਮਹਿਲਾ ਕ੍ਰਿਕਟ ਵਲਰਡ ਕੱਪ ਜੇਤੂ ਟੀਮ ਦੀਆਂ ਖਿਡਾਰਣਾਂ ਅਮਨਜੋਤ ਕੌਰ ਤੇ ਹਰਲੀਨ ਦਿਓਲ ਅੱਜ ਚੰਡੀਗੜ੍ਹ ਪਹੁੰਚੀਆਂ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਏਅਰਪੋਰਟ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਤੇ ਖਿਡਾਰਣਾਂ ਦੇ ਪਰਿਵਾਰ ਮੈਂਬਰ ਇਸ ਮੌਕੇ ਮੌਜੂਦ ਰਹੇ। ਇਸ ਦੌਰਾਨ ਇਨ੍ਹਾਂ ਦੋਵਾਂ ਖਿਡਾਰਣਾਂ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਵੀ ਮੌਜੂਦ ਰਹੀ। ਸਾਂਸਦ ਮੀਤ ਹੇਅਰ ਤੇ ਮੰਤਰੀ ਚੀਮਾ ਨੇ ਦੋਵਾਂ ਖਿਡਾਰਣਾਂ ਨੂੰ ਫੁੱਲ ਦੇ ਗੁਲਦਸਤੇ ਦੇ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।

ਇਸ ਮੌਕੇ ਅਮਨਜੋਤ ਕੌਰ ਨੇ ਮਾਨ-ਸਨਮਾਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਸਾਰਿਆਂ ਦੀ ਹੈ, ਪੂਰੇ ਭਾਰਤ ਦੀ ਹੈ, ਪੂਰੇ ਪੰਜਾਬ ਦੀ ਹੈ। ਉਨ੍ਹਾਂ ਨੇ ਕਿਹਾ ਕਿ ਸੈਮੀਫਾਈਨਲ ਤੋਂ ਬਾਅਦ ਸਾਡੇ ‘ਚ ਉਤਸ਼ਾਹ ਸੀ ਤੇ ਅਸੀਂ ਵਰਲਡ ਕੱਪ ਜਿੱਤ ਲਿਆ। ਅਮਨਜੋਤ ਕੌਰ ਨੇ ਆਪਣੇ ਮਾਤਾ-ਪਿਤਾ ਤੇ ਕੋਚ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਮੈਂ ਇੱਥੇ ਤੱਕ ਨਹੀਂ ਪਹੁੰਚ ਸਕਦੀ ਸੀ।

ਹਰਲੀਨ ਦਿਓਲ ਨੇ ਕਿਹਾ ਕਿ ਇਹ ਪਲ ਬਹੁਤ ਵੱਡਾ ਹੈ। ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚਿਆ ਹੈ। ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ, ਜੋ ਇੰਨਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਪੈਸ਼ਨ ਨੂੰ ਫਾਲੋ ਕਰਨਾ ਚਾਹੀਦਾ ਹੈ। ਰੱਬ ਸੁਪਨੇ ਦਿਖਾਉਂਦਾ ਹੈ ਤੇ ਪੂਰੇ ਕਰਵਾਉਂਦਾ ਹੈ। ਚੰਡੀਗੜ੍ਹ ਏਅਪੋਰਟ ਤੋਂ ਇਹ ਦੋਵੇਂ ਖਿਡਾਰਣਾਂ ਗੱਡੀਆਂ ਦੇ ਕਾਫਲੇ ਚ ਚੰਡੀਗੜ੍ਹ ‘ਚ ਵਿਕਟਰੀ ਪਰੇਡ ਲਈ ਨਿਕਲ ਗਈਆਂ।

ਸੀਐਮ ਨੇ ਵੀਡੀਓ ਕਾਲ ਕਰ ਦਿੱਤੀ ਸੀ ਵਧਾਈ

ਸੀਐਮ ਭਗਵੰਤ ਨੇ ਵਰਲਡ ਕਪ ਜਿੱਤਣ ਵਾਲੀ ਟੀਮ ਦੀਆਂ ਖਿਡਾਰਣਾਂ ਨਾਲ ਖੁਦ ਵੀਡੀਓ ਕਾਲ ਜਰੀਏ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਪੂਰੀ ਟੀਮ ਦੀ ਤਾਰੀਫ਼ ਕੀਤੀ ਸੀ। ਸੀਐਮ ਮਾਨ ਨੇ ਵੀਡੀਓ ਕਾਲ ਤੇ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ ਨਾਲ ਗੱਲਬਾਤ ਕੀਤੀ ਸੀ।

ਸੀਐਮ ਮਾਨ ਨੇ ਕਿਹਾ ਕਿ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਲਿਆ। ਤੁਸੀਂ ਦੁਨੀਆ ਜਿੱਤ ਲਈ। ਲੋਕਾਂ ਚ ਬਹੁਤ ਉਤਸ਼ਾਹ ਹੈ। ਸਾਡੀਆਂ ਤਿੰਨਾਂ ਹੀ ਧੀਆਂ ਨੇ ਬਹੁਤ ਵਧੀਆ ਖੇਡਿਆ। ਮੈਂ ਖੁਦ ਸਪੋਰਟਸ ਲਵਰ ਹਾਂ, ਮੈਂ ਇਕੱਲੀ-ਇਕੱਲੀ ਬਾਲ ਦੇਖੀ। ਠੀਕ 12 ਵਜੇ ਤੁਸੀਂ (ਹਰਮਨਪ੍ਰੀਤ ਨੇ) ਕੈਚ ਲਿਆ, ਉਸ ਕੈਚ ਨਾਲ ਤਾਰੀਖ ਹੀਂ ਨਹੀਂ ਬਦਲੀ ਸਗੋਂ ਇਤਿਹਾਸ ਬਦਲ ਗਿਆ। ਤੁਸੀਂ ਕਮਾਲ ਕਰ ਦਿੱਤਾ। ਤੁਸੀਂ ਬਹੁਤ ਵੱਡਾ ਇਤਿਹਾਸ ਰਚਿਆ।

ਸੀਐਮ ਮਾਨ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਾ ਇੰਫਰਾਸਟਰਕਚਰ ਵਧੀਆ ਹੈ ਤੇ ਅਸੀਂ ਪਹਿਲਾਂ ਪਿੱਛੇ ਰਹਿ ਜਾਂਦੇ ਸੀ। ਪਰ ਤੁਸੀਂ ਕਮਾਲ ਕਰ ਦਿੱਤਾ। ਸੈਮੀਫਾਈਨਲ ਚ 339 ਰਨ ਬਣਾ ਕੇ ਜਿੱਤ ਹਾਸਲ ਕਰਨਾ, ਉਹ ਵੀ ਬਹੁਤ ਸ਼ਾਨਦਾਰ ਸੀ। ਜੇਮਿਮਾ ਤੇ ਤੁਸੀਂ (ਹਰਮਨਪ੍ਰੀਤ) ਨੇ ਸ਼ਾਨਦਾਰ ਪਾਰੀ ਖੇਡੀ। ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹ ਲੀਗ ਮੈਚ ਚ ਹਾਰੇ ਹੀ ਨਹੀਂ ਸਨ।

ਸੀਐਮ ਮਾਨ ਨੇ ਅਮਨਜੋਤ ਕੌਰ ਦੇ ਕੈਚ ਦੀ ਤਾਰੀਫ਼ ਵੀ ਕੀਤੀ । ਉਨ੍ਹਾਂ ਨੇ ਕਿਹਾ ਕਿ ਜੋ ਤੁਸੀਂ ਕੈਚ ਫੜਿਆ, ਉਹ ਕੈਚ ਨਹੀਂ ਟਰਾਫ਼ੀ ਸੀ। ਤੁਸੀਂ ਸਾਡਾ ਮਾਨ ਹੋ ਤੁਸੀਂ ਜਦੋਂ ਪੰਜਾਬ ਆਓਗੇ ਤੁਹਾਡਾ ਮਾਨ-ਸਨਮਾਨ ਕਰਾਂਗੇ। ਤੁਸੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਆਉਣ ਵਾਲੇ ਸਮੇਂ ਚ ਹਜ਼ਾਰਾਂ ਲੋਕਾਂ ਨੂੰ ਪ੍ਰੇਰਨਾ ਮਿਲੂਗੀ, ਅਸੀਂ ਸਭ ਕੁੱਝ ਕਰ ਸਕਦੇ ਹਾਂ। ਪੰਜਾਬ ਚ ਪਹਿਲਾਂ ਇਹ ਵੀ ਦਾਗ ਲੱਗ ਗਿਆ ਸੀ ਕਿ ਧੀਆਂ ਨੂੰ ਕੁੱਖ ਚ ਹੀ ਮਾਰ ਦਿੰਦੇ ਸਨ, ਤੁਸੀਂ ਸਾਬਤ ਕੀਤਾ ਮੌਕਾ ਮਿਲੇ ਤਾਂ ਅਸਮਾਨ ਤੱਕ ਉਡਾਰੀਆਂ ਲਗਾਈਆਂ ਜਾ ਸਕਦੀਆਂ ਹਨ।