‘ਗੋਲਕ ਦੇ ਹਿਸਾਬ-ਕਿਤਾਬ ਦਾ ਹੋਵੇ ਲਾਈਵ ਟੈਲੀਕਾਸਟ’, ਸੀਐਮ ਮਾਨ ਦੀ ਜਥੇਦਾਰ ਨੂੰ ਅਪੀਲ, ਬੋਲੇ- 15 ਜਨਵਰੀ ਨੂੰ ਸਬੂਤਾਂ ਨਾਲ ਮਿਲਦੇ ਹਾਂ”

Updated On: 

08 Jan 2026 11:33 AM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ 15 ਜਨਵਰੀ ਨੂੰ ਜਦੋਂ ਉਹ ਅਕਾਲ ਤਖ਼ਤ 'ਤੇ ਪੇਸ਼ ਹੋਣ ਤਾਂ ਉਸਦਾ ਸਾਰੇ ਚੈਨਲਾਂ ਤੇ ਲਾਈਵ ਪ੍ਰਸਾਰਣ ਕੀਤਾ ਜਾਵੇ।

ਗੋਲਕ ਦੇ ਹਿਸਾਬ-ਕਿਤਾਬ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਜਥੇਦਾਰ ਨੂੰ ਅਪੀਲ, ਬੋਲੇ- 15 ਜਨਵਰੀ ਨੂੰ ਸਬੂਤਾਂ ਨਾਲ ਮਿਲਦੇ ਹਾਂ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ 15 ਜਨਵਰੀ ਨੂੰ ਜਦੋਂ ਉਹ ਅਕਾਲ ਤਖ਼ਤ ‘ਤੇ ਪੇਸ਼ ਹੋਣ ਤਾਂ ਉਸਦਾ ਸਾਰੇ ਚੈਨਲਾਂ ਤੇ ਲਾਈਵ ਪ੍ਰਸਾਰਣ ਕੀਤਾ ਜਾਵੇ। ਮਾਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਮੈਨੂੰ ਦੁਨੀਆ ਭਰ ਤੋਂ ਸੰਦੇਸ਼ ਮਿਲ ਰਹੇ ਹਨ ਕਿ ਜਦੋਂ ਤੁਸੀਂ 15 ਜਨਵਰੀ ਨੂੰ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈਕੇ ਜਾਵੋਗੇ ਤਾਂ ਇਸਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ।”

ਦੁਨੀਆ ਭਰ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ, ਮੈਂ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕਰਨ ਤਾਂ ਜੋ ਸੰਗਤ ਹਰ ਪਲ ਅਤੇ ਹਰ ਵਿੱਤੀ ਹਿਸਾਬ-ਕਿਤਾਬ ਨਾਲ ਜੁੜੀ ਰਹੇ। 15 ਜਨਵਰੀ ਨੂੰ ਮਿਲਦੇ ਹਾਂ, ਸਬੂਤਾਂ ਸਮੇਤ।”

ਕਿਵੇਂ ਸ਼ੁਰੂ ਹੋਇਆ ਵਿਵਾਦ?

ਇਹ ਵਿਵਾਦ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਸ਼ਬਦ ਗਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਘਟਨਾ ਵਿੱਚ, ਅਕਾਲ ਤਖ਼ਤ ਦੇ ਜਥੇਦਾਰ ਨੇ ਜੱਸੀ ਦੇ ਸ਼ਬਦ ਗਾਉਣ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਕਿ ਜੱਸੀ ਪੂਰਣ ਸਿੱਖ ਨਹੀਂ ਹਨ ਅਤੇ ਇਸ ਲਈ ਉਹ ਸ਼ਬਦ ਨਹੀਂ ਗਾ ਸਕਦੇ ਹਨ। ਮੁੱਖ ਮੰਤਰੀ ਮਾਨ ਨੇ ਜਵਾਬ ਦਿੱਤਾ, “ਜੇਕਰ ਅਜਿਹਾ ਹੈ, ਤਾਂ ਪਤਿਤ ਸਿੱਖਾਂ ਨੂੰ ਮੱਥਾ ਟੇਕਣ ਅਤੇ ਗੋਲਕ ਵਿੱਚ ਪੈਸੇ ਪਾਉਣ ਤੋਂ ਵੀ ਰੋਕ ਲਗਾ ਦਿਓ।”

ਅਕਾਲ ਤਖ਼ਤ ਦੇ ਜਥੇਦਾਰ ਨੇ ਵੀਡੀਓ ਅਤੇ ਟਿੱਪਣੀਆਂ ‘ਤੇ ਜਤਾਈ ਸੀ ਨਰਾਜ਼ਗੀ

ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨਾਂ ਤੋਂ ਬਾਅਦ, ਅਕਾਲ ਤਖ਼ਤ ਦੇ ਜਥੇਦਾਰ ਨੇ ਨਰਾਜ਼ਗੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਗੁਰੂ ਦੇ ਦਸਵੰਧ ਦੇ ਸਿਧਾਂਤ ਨਾਲ ਸਬੰਧਤ ਗੁਰੂ ਦੀ ਗੋਲਕ ਬਾਰੇ ਟਿੱਪਣੀਆਂ ਇਤਰਾਜ਼ਯੋਗ ਸਨ। ਜਥੇਦਾਰ ਨੇ ਬਰਗਾੜੀ ਅਤੇ ਮੌੜ ਬੇਅਦਬੀ ਅਤੇ ਬੰਬ ਧਮਾਕੇ ਦੇ ਮਾਮਲਿਆਂ ਵਿੱਚ ਕਾਰਵਾਈ ਨਾ ਹੋਣ ‘ਤੇ ਵੀ ਨਰਾਜ਼ਗੀ ਪ੍ਰਗਟ ਕੀਤੀ ਸੀ। ਇਸ ਤੋਂ ਇਲਾਵਾ, ਜਥੇਦਾਰ ਨੇ ਇੱਕ ਵੀਡੀਓ ‘ਤੇ ਇਤਰਾਜ਼ ਪ੍ਰਗਟ ਕੀਤਾ ਜਿਸ ਵਿੱਚ ਮੁੱਖ ਮੰਤਰੀ ਮਾਨ ਨੂੰ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਇਤਰਾਜ਼ਯੋਗ ਵਿਵਹਾਰ ਕਰਦੇ ਦਿਖਾਇਆ ਗਿਆ ਹੈ। ਮਾਨ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਸੀ, “ਨੰਗੇ ਪੈਰੀਂ ਪੇਸ਼ ਹੋਵਾਂਗਾ।”

ਜਥੇਦਾਰ ਦੇ ਸੰਮਨ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋਣਗੇ। ਮੁੱਖ ਮੰਤਰੀ ਨੇ ਉਸੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਆਪਣੀ ਅਸਮਰੱਥਾ ਬਾਰੇ ਵੀ ਜਾਣਕਾਰੀ ਦਿੱਤੀ। ਸੀਐਮ ਮਾਨ ਨੇ ਕਿਹਾ ਸੀ, “ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆਹੁਕਮ ਸਿਰ-ਮੱਥੇ, ਦਾਸ ਮੁੱਖ ਮੰਤਰੀ ਨਹੀਂ, ਇੱਕ ਨਿਮਾਣੇ ਸਿੱਖ ਵਾਂਗ ਨੰਗੇ ਪੈਰੀਂ ਚੱਲ ਕੇ ਹਾਜਰ ਹੋਣਗੇ। 15 ਜਨਵਰੀ ਨੂੰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀਆ ਰਹੇ ਹਨ। ਮੈਂ ਉਸ ਦਿਨ ਲਈ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ।”

ਪੰਜ ਤਖ਼ਤਾਂ ਵਿੱਚੋਂ ਸਵਰਉੱਚ ਸ੍ਰੀ ਅਕਾਲ ਤਖ਼ਤ ਸਾਹਿਬ

ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਭ ਤੋਂ ਉੱਚੀ ਰਾਜਨੀਤਿਕ ਅਤੇ ਨਿਆਂਇਕ ਸੰਸਥਾ ਹੈ। ਇਸਦਾ ਕੰਮ ਭਾਈਚਾਰੇ ਨੂੰ ਮਾਰਗਦਰਸ਼ਨ ਕਰਨਾ ਅਤੇ ਦੁਨਿਆਵੀ ਅਤੇ ਧਾਰਮਿਕ ਮਾਮਲਿਆਂ ‘ਤੇ ਫੈਸਲੇ ਲੈਣਾ ਹੈ। ਅਕਾਲ ਤਖ਼ਤ ਦੀ ਸਥਾਪਨਾ 1606 ਵਿੱਚ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਹਰਗੋਬਿੰਦ ਸਿੰਘ ਦੁਆਰਾ ਕੀਤੀ ਗਈ ਸੀ।

ਉਨ੍ਹਾਂ ਨੇ ਦੇਖਿਆ ਕਿ ਦੁਨੀਆਂ ਵਿੱਚ ਬਹੁਤ ਜ਼ੁਲਮ ਹੋ ਰਿਹਾ ਸੀ। ਸਿੱਟੇ ਵਜੋਂ, ਉਨ੍ਹਾਂ ਨੇ ਦੋ ਤਲਵਾਰਾਂ ਅਪਣਾਉਣ ਦਾ ਸਿਧਾਂਤ ਤਿਆਰ ਕੀਤਾ: ਇੱਕ ਮੀਰੀ ਅਤੇ ਦੂਜੀ ਪੀਰੀ। ਇਸਦਾ ਮਤਲਬ ਸੀ ਕਿ ਧਰਮ ਅਤੇ ਰਾਜਨੀਤੀ ਦੇ ਫੈਸਲੇ ਇੱਕ ਹੀ ਪਲੇਟਫਾਰਮ ਤੋਂ ਲਏ ਜਾਣਗੇ। ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਬਿਲਕੁਲ ਠੀਕ ਸਾਹਮਣੇ ਸਥਿਤ ਹੈ। ਅਕਾਲ ਤਖ਼ਤ ਦਾ ਅਰਥ ਹੈ ਅਕਾਲ ਪੁਰਖ ਦਾ ਤਖਤ।

ਇਹ ਪੰਜ ਸਿੱਖ ਤਖ਼ਤਾਂ ਵਿੱਚੋਂ ਸਰਵਉੱਚ ਅਤੇ ਸਭ ਤੋਂ ਪੁਰਾਣਾ ਹੈ। ਇਹ ਉਹ ਸਥਾਨ ਹੈ ਜਿੱਥੇ ਸਿੱਖ ਧਰਮ ਜਾਂ ਭਾਈਚਾਰੇ ਨਾਲ ਸਬੰਧਤ ਕਿਸੇ ਵੀ ਮਹੱਤਵਪੂਰਨ ਮੁੱਦੇ ਜਾਂ ਵਿਵਾਦ ‘ਤੇ ਫ਼ਰਮਾਨ ਜਾਰੀ ਕੀਤੇ ਜਾਂਦੇ ਹਨ। ਇਸ ਫ਼ਰਮਾਨ ਦੀ ਪਾਲਣਾ ਦੁਨੀਆ ਭਰ ਦੇ ਸਿੱਖਾਂ ਲਈ ਲਾਜ਼ਮੀ ਹੈ।