ਜਲੰਧਰ: ਹੈਮਰ ਫਿਟਨੈਸ ਜਿਮ ਮਾਲਕ ਤੇ ਟ੍ਰੇਨਰ ਨੂੰ 20-20 ਸਾਲ ਦੀ ਜੇਲ੍ਹ, ਨਾਬਾਲਗ ਨਾਲ ਹੋਟਲ ‘ਚ ਕੀਤਾ ਸੀ ਜਬਰ-ਜਨਾਹ
ਅਦਾਲਤ ਨੇ ਕਰਤਾਰਪੁਰ ਦੇ ਰਹਿਣ ਵਾਲੇ ਹੈਮਰ ਫਿਟਨੈਸ ਜਿਮ ਦੇ ਮਾਲਕ ਗਿਰੀਸ਼ ਅਗਰਵਾਲ ਤੇ ਘਟਨਾ ਨੂੰ ਫਿਲਮਾਉਣ ਵਾਲੇ ਬੋਹੜ ਵਾਲੀ ਗਲੀ, ਆਰੀਆ ਨਗਰ, ਕਰਤਾਰਪੁਰ ਦੇ ਰਹਿਣ ਵਾਲੇ ਜਿਮ ਟ੍ਰੇਨਰ ਹਨੀ ਨੂੰ 20 ਸਾਲ ਦੀ ਕੈਦ ਤੇ 52,000 ਰੁਪਏ ਦਾ ਜੁਰਮਾਨਾ ਸੁਣਾਇਆ। ਇਹ ਘਟਨਾ 31 ਦਸੰਬਰ, 2022 ਦੀ ਰਾਤ ਨੂੰ ਜਲੰਧਰ ਦੇ ਸੋਢਲ ਰੋਡ 'ਤੇ ਸਿਲਵਰ ਪਲਾਜ਼ਾ ਮਾਰਕੀਟ 'ਚ ਸਥਿਤ 'ਦ ਡੇਜ਼ ਇਨ' ਹੋਟਲ 'ਚ ਵਾਪਰੀ ਸੀ।
ਨਾਬਾਲਗ (16 ਸਾਲਾਂ) ਲੜਕੇ ਨਾਲ ਜਬਰ-ਜਨਾਹ ਦੇ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਅਰਚਨਾ ਕੰਬੋਜ ਨੇ ਕੀਤੀ। ਅਦਾਲਤ ਨੇ ਕਰਤਾਰਪੁਰ ਦੇ ਰਹਿਣ ਵਾਲੇ ਹੈਮਰ ਫਿਟਨੈਸ ਜਿਮ ਦੇ ਮਾਲਕ ਗਿਰੀਸ਼ ਅਗਰਵਾਲ ਤੇ ਘਟਨਾ ਨੂੰ ਫਿਲਮਾਉਣ ਵਾਲੇ ਬੋਹੜ ਵਾਲੀ ਗਲੀ, ਆਰੀਆ ਨਗਰ, ਕਰਤਾਰਪੁਰ ਦੇ ਰਹਿਣ ਵਾਲੇ ਜਿਮ ਟ੍ਰੇਨਰ ਹਨੀ ਨੂੰ 20 ਸਾਲ ਦੀ ਕੈਦ ਤੇ 52,000 ਰੁਪਏ ਦਾ ਜੁਰਮਾਨਾ ਸੁਣਾਇਆ। ਇਹ ਘਟਨਾ 31 ਦਸੰਬਰ, 2022 ਦੀ ਰਾਤ ਨੂੰ ਜਲੰਧਰ ਦੇ ਸੋਢਲ ਰੋਡ ‘ਤੇ ਸਿਲਵਰ ਪਲਾਜ਼ਾ ਮਾਰਕੀਟ ‘ਚ ਸਥਿਤ ‘ਦ ਡੇਜ਼ ਇਨ’ ਹੋਟਲ ‘ਚ ਵਾਪਰੀ ਸੀ।
ਜੁਰਮਾਨਾ ਨਾ ਦੇਣ ‘ਤੇ ਇੱਕ ਸਾਲ ਦੀ ਵਾਧੂ ਕੈਦ ਹੋਵੇਗੀ। ਯੋਗੇਸ਼ ਕੁਮਾਰ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਹੈ। 20 ਜੂਨ, 2023 ਨੂੰ, ਇੱਕ 14 ਸਕਿੰਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਦੋਂ ਕਿ ਇੱਕ ਹੋਰ 1:28 ਮਿੰਟ ਦੀ ਇੱਕ ਵੀਡੀਓ ਵਾਇਰਲ ਹੋਈ ਸੀ। 14 ਸਕਿੰਟ ਦੀ ਵੀਡੀਓ ਨਾਬਾਲਗ ਨੂੰ ਅਰਧ ਬੇਹੋਸ਼ੀ ਦੀ ਹਾਲਤ ‘ਚ ਬਿਸਤਰੇ ‘ਤੇ ਪਿਆ ਦਿਖਾਇਆ ਗਿਆ ਸੀ।
ਭਾਰਤੀ ਦੰਡਾਵਲੀ (IPC) ਦੀਆਂ ਧਾਰਾਵਾਂ 377, 506 ਤੇ 120B, POCSO ਐਕਟ ਦੀਆਂ ਧਾਰਾਵਾਂ 5(g), 6, ਅਤੇ 17 ਤੇ IT ਐਕਟ ਦੀ ਧਾਰਾ 67(b) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਹੋਟਲ, ਦ ਡੇਜ਼ ਇਨ ਦੀ ਜਾਂਚ ਕੀਤੀ ਤੇ ਪਾਇਆ ਕਿ ਦੋਸ਼ੀ ਤੇ ਨਾਬਾਲਗ ਪੀੜਤ 31 ਦਸੰਬਰ ਦੀ ਰਾਤ ਨੂੰ ਉੱਥੇ ਰੁਕੇ ਸਨ। ਪੁਲਿਸ ਨੇ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਯੋਗੇਸ਼ ਨੂੰ ਜ਼ਮਾਨਤ ਮਿਲ ਗਈ ਸੀ, ਪਰ ਗਿਰੀਸ਼ ਤੇ ਹਨੀ ਉਦੋਂ ਤੋਂ ਹੀ ਜੇਲ੍ਹ ‘ਚ ਹਨ।


