ਠੰਡ ਦਾ ਕਹਿਰ! ਨਿਮੋਨੀਆ ਕਾਰਨ ਕਲਾਨੌਰ ‘ਚ ਇੱਕ ਮਹੀਨੇ ਦੇ ਬੱਚੇ ਦੀ ਮੌਤ

Updated On: 

08 Jan 2026 10:13 AM IST

Kalanaur: ਸੌਣ ਤੋਂ ਥੋੜ੍ਹੀ ਦੇਰ ਬਾਅਦ, ਪ੍ਰਭਨੂਰ ​​ਸਿੰਘ ਦੇ ਸਰੀਰ 'ਚ ਕੋਈ ਹਰਕਤ ਨਹੀਂ ਦਿਖਾਈ ਦਿੱਤੀ। ਉਹ ਉਸ ਨੂੰ ਚੈੱਕਅੱਪ ਲਈ ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਆਏ। ਉੱਥੇ ਡਿਊਟੀ 'ਤੇ ਮੌਜੂਦ ਬਾਲ ਰੋਗ ਵਿਗਿਆਨੀ ਡਾ. ਵਿਸ਼ਾਲ ਜੱਗੀ ਨੇ ਪ੍ਰਭਨੂਰ ​​ਨੂੰ ਮ੍ਰਿਤਕ ਐਲਾਨ ਦਿੱਤਾ। ਡਾ. ਜੱਗੀ ਨੇ ਦੱਸਿਆ ਕਿ ਬੱਚੇ ਦੀ ਮੌਤ ਨਿਮੋਨੀਆ ਕਾਰਨ ਹੋਈ ਹੈ।

ਠੰਡ ਦਾ ਕਹਿਰ! ਨਿਮੋਨੀਆ ਕਾਰਨ ਕਲਾਨੌਰ ਚ ਇੱਕ ਮਹੀਨੇ ਦੇ ਬੱਚੇ ਦੀ ਮੌਤ
Follow Us On

ਗੁਰਦਾਸਪਰ ਦੇ ਕਲਾਨੌਰ ਬਲਾਕ ਦੇ ਅਧੀਨ ਆਉਂਦੇ ਖਾਸਾ ਪਿੰਡ ਚ ਇੱਕ ਮਹੀਨੇ ਦੇ ਪ੍ਰਭਨੂਰ ​​ਸਿੰਘ ਨੂੰ ਠੰਡ ਲੱਗਣ ਨਾਲ ਨਿਮੋਨੀਆ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ, ਪ੍ਰਭਨੂਰ ​​ਸਿੰਘ ਦੇ ਪਿਤਾ ਕੁਲਬੀਰ ਸਿੰਘ ਨੇ ਦੱਸਿਆ ਕਿ ਪ੍ਰਭਨੂਰ ​​ਬਿਲਕੁਲ ਠੀਕ ਸੀ। ਉਸ ਨੂੰ ਰਾਤ ਨੂੰ ਦੁੱਧ ਪਿਲਾਇਆ ਗਿਆ ਸੀ ਤੇ ਠੰਡ ਤੋਂ ਬਚਾਉਣ ਲਈ ਇੱਕ ਰੂਮ ਹੀਟਰ ਲਗਾਇਆ ਗਿਆ ਸੀ।

ਸੌਣ ਤੋਂ ਥੋੜ੍ਹੀ ਦੇਰ ਬਾਅਦ, ਪ੍ਰਭਨੂਰ ​​ਸਿੰਘ ਦੇ ਸਰੀਰ ਚ ਕੋਈ ਹਰਕਤ ਨਹੀਂ ਦਿਖਾਈ ਦਿੱਤੀ। ਉਹ ਉਸ ਨੂੰ ਚੈੱਕਅੱਪ ਲਈ ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਆਏ। ਉੱਥੇ ਡਿਊਟੀ ‘ਤੇ ਮੌਜੂਦ ਬਾਲ ਰੋਗ ਵਿਗਿਆਨੀ ਡਾ. ਵਿਸ਼ਾਲ ਜੱਗੀ ਨੇ ਪ੍ਰਭਨੂਰ ​​ਨੂੰ ਮ੍ਰਿਤਕ ਐਲਾਨ ਦਿੱਤਾ। ਡਾ. ਜੱਗੀ ਨੇ ਦੱਸਿਆ ਕਿ ਬੱਚੇ ਦੀ ਮੌਤ ਨਿਮੋਨੀਆ ਕਾਰਨ ਹੋਈ ਹੈ।

ਉਨ੍ਹਾਂ ਨੇ ਮਾਵਾਂ ਨੂੰ ਛੋਟੇ ਬੱਚਿਆਂ ਨੂੰ ਆਪਣੀ ਗੋਦ ਚ ਰੱਖਣ ਤੇ ਗਰਮ ਕੱਪੜਿਆਂ ਚ ਲਪੇਟ ਕੇ ਰੱਖਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸੌਂਦੇ ਸਮੇਂ ਦੁੱਧ ਨਹੀਂ ਪਿਲਾਉਣਾ ਚਾਹੀਦਾ। ਮਾਵਾਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਠੰਡ ਤੋਂ ਬਚਾਉਣ ਲਈ ਬੱਚਿਆਂ ਨੂੰ ਗਰਮਾਹਟ ਚ ਰੱਖਣਾ ਚਾਹੀਦਾ ਹੈ। ਸਕੂਲਾਂ ‘ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਉੱਥੇ ਹੀ, ਲਗਾਤਾਰ ਵੱਧ ਰਹੀ ਠੰਢ ਤੇ ਧੁੰਦ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਚ ਇੱਕ ਵਾਰ ਮੁੜ ਤੋਂ ਛੁੱਟੀਆਂ ਵਧਾ ਦਿੱਤੀਆਂ ਹਨ। ਜਾਣਕਾਰੀ ਮੁਤਾਬਕ, ਹੁਣ ਸਾਰੇ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ। ਇਸ ਤੋਂ ਪਹਿਲਾਂ ਸਰਕਾਰ ਨੇ 7 ਜਨਵਰੀ ਤੱਕ ਛੁੱਟੀਆਂ ਚ ਵਾਧੇ ਦਾ ਐਲਾਨ ਕੀਤਾ ਸੀ। ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਦਿੱਤੀ ਹੈ । ਹੁਣ ਨਵੇਂ ਫੈਸਲੇ ਦੇ ਮੁਤਾਬਕ, ਸੂਬੇ ਦੇ ਸਾਰੇ ਸਕੂਲ ਲੋਹੜੀ ਤੱਕ ਬੰਦ ਰਹਿਣਗੇ। ਸਭ ਤੋਂ ਪਹਿਲਾਂ ਜਦੋਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਤਾਂ ਉਦੋਂ 31 ਜਨਵਰੀ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਨੋਟੀਫਿਕੇਸ਼ਨ ਕੱਢਿਆ ਗਿਆ ਸੀ। ਪਰ ਠੱਢ ਚ ਹੋਏ ਵਾਧੇ ਤੋਂ ਬਾਅਦ ਇਨ੍ਹਾਂ ਛੁੱਟੀਆਂ ਨੂੰ ਅੱਗੇ ਵਧਾਉਂਦਿਆਂ 7 ਜਨਵਰੀ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਪਰ, ਹੁਣ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ਚ ਰੱਖਦਿਆਂ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਬਦਲਦਿਆਂ ਇੱਕ ਵਾਰ ਮੁੜ ਤੋਂ ਛੁੱਟੀਆਂ ਚ ਵਾਧਾ ਕਰ ਦਿੱਤਾ ਹੈ।