ਪੰਜਾਬ ਪੁਲਿਸ ਜੇਲ੍ਹਾਂ ‘ਚ ਕੱਸਣ ਜਾ ਰਹੀ ਸ਼ਿਕੰਜਾ, 18 ਮੁਲਾਜ਼ਮਾਂ ਨੂੰ ਪ੍ਰਮੋਟ ਕਰ ਜੇਲ੍ਹ ‘ਚ ਕੀਤਾ ਤੈਨਾਤ
Punjab Police: ਐਸਪੀ ਰੈਂਕ ਦੇ ਪੰਜ ਅਧਿਕਾਰੀ- ਅਜੇ ਰਾਜ ਸਿੰਘ, ਗਗਨੇਸ਼ ਕੁਮਾਰ, ਪ੍ਰਦੀਪ ਸਿੰਘ ਸੰਧੂ, ਮੁਖਤਿਆਰ ਰਾਏ ਤੇ ਸਿਮਰਨਜੀਤ ਸਿੰਘ ਨੂੰ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ। ਸਰਕਾਰ ਦਾ ਉਦੇਸ਼ ਹੈ ਕਿ ਇਸ ਨਾਲ ਜੇਲ੍ਹਾਂ 'ਚ ਸਿਕੰਜ਼ਾ ਕੱਸਿਆ ਜਾਵੇ ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ।
ਪੰਜਾਬ ਸਰਕਾਰ ਨੇ ਜੇਲ੍ਹਾਂ ‘ਚ ਵਧਦੇ ਅਪਰਾਧ, ਨਸ਼ਾ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਲਗਾਮ ਲਗਾਉਣ ਲਈ ਵੱਡਾ ਕਦਮ ਚੁੱਕਿਆ ਹੈ। ਇਸ ਦੇ ਤਹਿਤ ਪੰਜਾਬ ਪੁਲਿਸ ਨੇ 18 ਸੀਨੀਅਰ ਅਧਿਕਾਰੀਆਂ ਨੂੰ ਪ੍ਰਮੋਸ਼ਨ ਦੇ ਕੇ ਜੇਲ੍ਹ ਵਿਭਾਗ ‘ਚ ਤੈਨਾਤ ਕੀਤਾ ਹੈ। ਇਹ ਅਧਿਕਾਰੀ ਹੁਣ ਜੇਲ੍ਹ ਦੀ ਸੁਰੱਖਿਆ, ਅਨੁਸ਼ਾਸਨ , ਵਿਵਸਥਾ ਸਖ਼ਤੀ ਨਾਲ ਲਾਗੂ ਕਰਨਗੇ। ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜ਼ੂਦਾ ਅਹੁਦੇ ਤੋਂ ਇੱਕ ਰੈਂਕ ਉੱਪਰ ਪ੍ਰਮੋਟ ਕਰਦੇ ਹੋਏ ਜੇਲ੍ਹਾਂ ‘ਚ ਤੈਨਾਤ ਕੀਤਾ ਹੈ। ਇਸ ਸੂਚੀ ‘ਚ ਤਿੰਨ ਏਆਈਜੀ ਰੈਂਕ ਦੇ ਅਧਿਕਾਰੀ- ਮਨਮੋਹਨ ਕੁਮਾਰ (ਪੀਪੀਐਸ), ਸਤਬੀਰ ਸਿੰਘ (ਪੀਪੀਐਸ) ਤੇ ਦਲਜੀਤ ਸਿੰਘ (ਪੀਪੀਐਸ) ਨੂੰ ਡੀਆਈਜੀ ਬਣਾ ਕੇ ਜੇਲ੍ਹਾਂ ‘ਚ ਤੈਨਾਤ ਕੀਤਾ ਹੈ।
ਉੱਥੇ ਹੀ ਐਸਪੀ ਰੈਂਕ ਦੇ ਪੰਜ ਅਧਿਕਾਰੀ- ਅਜੇ ਰਾਜ ਸਿੰਘ, ਗਗਨੇਸ਼ ਕੁਮਾਰ, ਪ੍ਰਦੀਪ ਸਿੰਘ ਸੰਧੂ, ਮੁਖਤਿਆਰ ਰਾਏ ਤੇ ਸਿਮਰਨਜੀਤ ਸਿੰਘ ਨੂੰ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ। ਸਰਕਾਰ ਦਾ ਉਦੇਸ਼ ਹੈ ਕਿ ਇਸ ਨਾਲ ਜੇਲ੍ਹਾਂ ‘ਚ ਸ਼ਿਕੰਜਾ ਕੱਸਿਆ ਜਾਵੇ ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ।
ਇਸ ਦੇ ਨਾਲ ਹੀ 10 ਇੰਸਪੈਕਟਰਾਂ ਨੂੰ ਪੰਜਾਬ ਸਰਕਾਰ ਦੁਆਰਾ ਡਿਪਟੀ-ਸਪੁਰਡੈਂਟ (ਜੇਲ੍ਹ ਗ੍ਰੇਡ-2) ‘ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ‘ਚ ਤਿੰਨ ਮਹਿਲਾ ਇੰਸਪੈਕਟਰ ਦੇ ਨਾਂ ਵੀ ਹਨ। ਸੂਚੀ ‘ਚ ਆਸ਼ਾ ਰਾਣੀ, ਕਮਲਜੀਤ ਸਿੰਘ, ਗੁਰਪਿਆਰ ਸਿੰਘ, ਅਮਨ, ਰਵੀ ਕੁਮਾਰ, ਪ੍ਰੀਤਿੰਦਰ ਸਿੰਘ, ਗੁਰਿੰਦਰਪਾਲ ਸਿੰਘ, ਸਿਮਰਨਪ੍ਰੀਤ ਕੌਰ, ਮਨਜੀਤ ਕੌਰ ਤੇ ਜਗਦੇਵ ਸਿੰਘ ਦਾ ਨਾਂ ਸ਼ਾਮਲ ਹੈ।
ਇਨ੍ਹਾਂ ਅਧਿਕਾਰੀਆੰ ਨੂੰ ਅਲੱਗ-ਅਲੱਗ ਜੇਲ੍ਹਾਂ ‘ਚ ਤੈਨਾਤ ਕੀਤਾ ਜਾਵੇਗਾ ਤਾਂ ਕਿ ਉੱਥੇ ਸਖ਼ਤ ਨਿਗਰਾਨੀ ਰੱਖੀ ਜਾ ਸਕੇ ਤੇ ਜੇਲ੍ਹਾਂ ਨੂੰ ਅਪਰਾਧ ਤੇ ਨਸ਼ਾ ਮੁਕਤ ਬਣਾਇਆ ਜਾ ਸਕੇ। ਸਰਕਾਰ ਦਾ ਮੰਨਣਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਤੈਨਾਤੀ ਨਾਲ ਜੇਲ੍ਹਾਂ ‘ਚ ਅਨੁਸ਼ਾਸਨ ਤੇ ਸਖ਼ਤੀ ਆਵੇਗੀ, ਜਿਸ ਨਾਲ ਅਪਰਾਧੀਆਂ ਨੂੰ ਨਿਯੰਤਰਣ ‘ਚ ਰੱਖਿਆ ਜਾ ਸਕੇਗਾ।