AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਦੇ ਕਿਸਾਨਾਂ ਦਾ ਅੱਜ ਅਰਥੀ ਫੂਕ ਪ੍ਰਦਰਸ਼ਨ, ਯੂਰੀਆ ਘਾਟ, ਤੇਲ ਕੀਮਤ ਵਾਧਾ ਤੇ ਅਧਿਗ੍ਰਹਿਣ ਵਰਗੇ ਮੁੱਦਿਆਂ ਤੇ ਕੇਂਦਰ ਖਿਲਾਫ਼ ਰੋਸ

ਪ੍ਰਦਰਸ਼ਨ ਦੇ ਪਿੱਛੇ ਮੁੱਖ ਮੁੱਦਿਆਂ ਬਾਰੇ ਦੱਸਦੇ ਹੋਏ ਪੰਧੇਰ ਨੇ ਕਿਹਾ ਕਿ ਕਿਸਾਨਾਂ ਲਈ ਸਭ ਤੋਂ ਵੱਡੀ ਚਿੰਤਾ ਯੂਰੀਆ ਖਾਦ ਦੀ ਗੰਭੀਰ ਘਾਟ ਹੈ। ਉਨ੍ਹਾਂ ਇਲਾਜ਼ ਲਗਾਇਆ ਕਿ ਬਹੁਤ ਸਾਰੇ ਖੇਤਰਾਂ ਚ ਦੁਕਾਨਦਾਰ ਤੇ ਕੰਪਨੀਆਂ ਕਿਸਾਨਾਂ ਨੂੰ ਯੂਰੀਆ ਦੇ ਨਾਲ-ਨਾਲ ਕੀਟਨਾਸ਼ਕਾਂ ਤੇ ਹੋਰ ਖੇਤੀਬਾੜੀ ਹੋਰ ਉਤਪਾਦ ਵੀ ਥੋਪ ਰਹੀਆਂ ਹਨ।

ਪੰਜਾਬ ਦੇ ਕਿਸਾਨਾਂ ਦਾ ਅੱਜ ਅਰਥੀ ਫੂਕ ਪ੍ਰਦਰਸ਼ਨ, ਯੂਰੀਆ ਘਾਟ, ਤੇਲ ਕੀਮਤ ਵਾਧਾ ਤੇ ਅਧਿਗ੍ਰਹਿਣ ਵਰਗੇ ਮੁੱਦਿਆਂ ਤੇ ਕੇਂਦਰ ਖਿਲਾਫ਼ ਰੋਸ
ਪੰਜਾਬ ਦੇ ਕਿਸਾਨਾਂ ਦਾ ਅੱਜ ਅਰਥੀ ਫੂਕ ਪ੍ਰਦਰਸ਼ਨ (ਪੁਰਾਣੀ ਤਸਵੀਰ)
tv9-punjabi
| Updated On: 08 Jun 2026 08:15 AM IST
Share

ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਦੀ ਕਾਲ ‘ਤੇ ਪੰਜਾਬ ਦੇ ਕਿਸਾਨ ਸੰਗਠਨ ਅੱਜ, 8 ਜੂਨ ਨੂੰ ਕੇਂਦਰ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਤੇ ਅਰਥੀ ਫੂਕ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਅਨੁਸਾਰ, ਗਵਾਲੀਅਰ ਚ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੀ ਮੀਟਿੰਗ ਦੌਰਾਨ ਦੇਸ਼ ਵਿਆਪੀ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ।

ਪੰਧੇਰ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਸੀ ਕਿ ਪ੍ਰਦਰਸ਼ਨ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਬਿਹਾਰ ਸਮੇਤ ਕਈ ਰਾਜਾਂ ਚ ਕੀਤੇ ਜਾਣਗੇ। ਬੀਤੇ ਦਿਨ ਦੇ ਪੰਧੇਰ ਦੇ ਅਪਡੇਟ ਅਨੁਸਾਰ, ਇਕੱਲੇ ਪੰਜਾਬ ਚ, ਕਿਸਾਨ ਸੰਗਠਨਾਂ ਨੇ ਲਗਭਗ 17 ਜ਼ਿਲ੍ਹਿਆਂ ਚ ਅਰਥੀ ਫੂਕ ਪ੍ਰਦਰਸ਼ਨ ਦੀ ਸੂਚਨਾ ਦਿੱਤੀ ਹੈ। ਕਿਸਾਨ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।

ਯੂਰੀਆ ਦੀ ਘਾਟ

ਪ੍ਰਦਰਸ਼ਨ ਦੇ ਪਿੱਛੇ ਮੁੱਖ ਮੁੱਦਿਆਂ ਬਾਰੇ ਦੱਸਦੇ ਹੋਏ ਪੰਧੇਰ ਨੇ ਕਿਹਾ ਕਿ ਕਿਸਾਨਾਂ ਲਈ ਸਭ ਤੋਂ ਵੱਡੀ ਚਿੰਤਾ ਯੂਰੀਆ ਖਾਦ ਦੀ ਗੰਭੀਰ ਘਾਟ ਹੈ। ਉਨ੍ਹਾਂ ਇਲਾਜ਼ ਲਗਾਇਆ ਕਿ ਬਹੁਤ ਸਾਰੇ ਖੇਤਰਾਂ ਚ ਦੁਕਾਨਦਾਰ ਤੇ ਕੰਪਨੀਆਂ ਕਿਸਾਨਾਂ ਨੂੰ ਯੂਰੀਆ ਦੇ ਨਾਲ-ਨਾਲ ਕੀਟਨਾਸ਼ਕਾਂ ਤੇ ਹੋਰ ਖੇਤੀਬਾੜੀ ਹੋਰ ਉਤਪਾਦ ਵੀ ਥੋਪ ਰਹੀਆਂ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਯੂਰੀਆ ਦੀ ਕਾਲਾਬਾਜ਼ਾਰੀ ਕਈ ਖੇਤਰਾਂ ਚ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਲਈ ਝੋਨੇ ਦੀ ਖੇਤੀ ਦੇ ਸੀਜ਼ਨ ਦੌਰਾਨ ਜ਼ਰੂਰੀ ਖਾਦ ਨਹੀਂ ਮਿਲ ਰਹੀ। ਪੰਧੇਰ ਦੇ ਅਨੁਸਾਰ, ਖਾਦ ਦੀ ਘਾਟ ਕੁੱਝ ਰਾਜਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇੱਕ ਦੇਸ਼ ਵਿਆਪੀ ਮੁੱਦਾ ਬਣ ਗਿਆ ਹੈ।

ਡੀਜ਼ਲ ਦੀਆਂ ਵਧਦੀਆਂ ਕੀਮਤਾਂ

ਕਿਸਾਨ ਨੇਤਾ ਪੰਧੇਰ ਨੇ ਡੀਜ਼ਲ ਦੀਆਂ ਕੀਮਤਾਂ ਚ ਲਗਾਤਾਰ ਵਾਧੇ ਤੇ ਵੀ ਕੇਂਦਰ ਨੂੰ ਘੇਰਿਆ। ਉਨ੍ਹਾਂ ਨੇ ਇਹ ਦਲੀਲ ਦਿੱਤੀ ਕਿ ਇਹ ਵਾਧਾ ਕਿਸਾਨਾਂ ਤੇ ਵਿੱਤੀ ਬੋਝ ਵਧਾ ਰਿਹਾ ਹੈ ਤੇ ਜਿਸ ਕਾਰਨ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਚ ਗਿਰਾਵਟ ਦੇ ਬਾਵਜੂਦ, ਘਰੇਲੂ ਈਂਧਨ ਦੀਆਂ ਦਰਾਂ ਘੱਟ ਨਹੀਂ ਕੀਤੀਆਂ ਗਈਆਂ ਹਨ, ਜਿਸ ਨਾਲ ਖੇਤੀਬਾੜੀ ਕਾਰਜਾਂ ਤੇ ਆਵਾਜਾਈ ਦੀਆਂ ਲਾਗਤਾਂ ਪ੍ਰਭਾਵਿਤ ਹੋ ਰਹੀਆਂ ਹਨ।

ਕਿਸਾਨ ਸੰਗਠਨਾਂ ਚੁੱਕਿਆ ਜਾ ਰਿਹਾ ਇੱਕ ਹੋਰ ਵੱਡਾ ਮੁੱਦਾ ਖੇਤੀਬਾੜੀ ਜ਼ਮੀਨ ਦਾ ਅਧਿਗ੍ਰਹਿਣ ਹੈ। ਪੰਧੇਰ ਨੇ ਭਾਰਤਮਾਲਾ ਪ੍ਰੋਜੈਕਟ ਤੇ ਹੋਰ ਯੋਜਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਤਹਿਤ ਜਬਰਦਸਤੀ ਜ਼ਮੀਨ ਅਧਿਗ੍ਰਹਿਣ ਕੀਤੀ ਜਾ ਰਹੀ ਹੈ । ਪੰਧੇਰ ਨੇ ਪ੍ਰਦਰਸ਼ਨਾਂ ਚ ਵੱਡੇ ਪੱਧਰ ਤੇ ਭਾਗੀਦਾਰੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਦੇਸ਼ ਭਰ ਦੀਆਂ ਸਰਕਾਰਾਂ ਨੂੰ ਕਿਸਾਨ ਭਾਈਚਾਰੇ ਦੀਆਂ ਵਧਦੀਆਂ ਚਿੰਤਾਵਾਂ ਬਾਰੇ ਇੱਕ ਸਖ਼ਤ ਸੰਦੇਸ਼ ਦੇਣਗੇ।

Follow Us
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ...
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ...
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?...
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...