ਚੋਣਾਂ ਤੋਂ ਪਹਿਲਾਂ ਡੇਰੇ ਵਾਲੇ ਐਕਟਿਵ, ਬਾਬਾ ਗੁਰਿੰਦਰ ਢਿੱਲੋਂ ਦੀ ਸਰਗਰਮੀ ਨੇ ਛੇੜੀ ਚਰਚਾ…
ਡੇਰੇ ਬਿਆਸ ਵਾਲੇ ਬਾਬੇ ਗੁਰਿੰਦਰ ਢਿੱਲੋਂ ਦੀਆਂ ਹਾਲ ਹੀ 'ਚ ਆਈਆਂ ਇਨ੍ਹਾਂ ਕੁੱਝ ਤਸਵੀਰਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਖਾਸ ਗੱਲ, ਇਹ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਦੀ ਸਰਗਰਮੀ ਪੰਜਾਬ ਵਿਧਾਨਸਭਾ ਚੋਣਾਂ 2027 ਤੋਂ ਪਹਿਲਾਂ ਅਚਾਨਕ ਵੱਧ ਗਈ ਹੈ। ਡੇਰਾ ਬਿਆਸ ਦੇ ਪੰਜਾਬ 'ਚ ਵੱਡੀ ਗਿਣਤੀ 'ਚ ਸਮਰਥਕ ਹਨ।
ਚੋਣਾਂ ਤੋਂ ਪਹਿਲਾਂ ਡੇਰੇ ਵਾਲੇ ਐਕਟਿਵ
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਾਲ ਹੀ ‘ਚ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਹਾਲਾਂਕਿ, ਧਾਰਮਿਕ ਸੰਸਥਾ ਡੇਰਾ ਬਿਆਸ ਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਡੇਰੇ ਵਾਲੇ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਰਹਿੰਦੇ ਹਨ, ਪਰ ਬਾਬਾ ਗੁਰਿੰਦਰ ਸਿੰਘ ਦੇ ਪਿਛਲੇ ਦੋ-ਚਾਰ ਪ੍ਰੋਗਰਾਮਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਤਾਂ ਇਸੇ ਮਹੀਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਜੇਲ੍ਹ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰ ਕੇ ਆਏ ਸਨ।
ਇਸ ਤੋਂ ਬਾਅਦ ਬਾਬਾ ਗੁਰਿੰਦਰ, ਫਿਰੋਜ਼ਪੁਰ ‘ਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਨਸ਼ੇ ਵਿਰੁੱਧ ਯਾਤਰਾ ‘ਚ ਸ਼ਾਮਲ ਹੋਏ। ਇਸ ਦੌਰਾਨ ਇਹ ਵੀ ਖ਼ਬਰਾਂ ਆਈਆਂ ਕਿ ਉਨ੍ਹਾਂ ਨੇ ਬੰਦ ਕਮਰੇ ‘ਚ ਗਵਰਨਰ ਤੇ ਆਗੂਆਂ ਨਾਲ ਮੁਲਾਕਾਤ ਕੀਤੀ। ਫਿਰ, ਇਸ ਸਭ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਡੇਰੇ ਬਿਆਸ ਵਾਲੇ ਬਾਬੇ ਦਾ ਧੰਨਵਾਦ ਕਰਨ ਪਹੁੰਚੇ।
ਡੇਰੇ ਬਿਆਸ ਵਾਲੇ ਬਾਬੇ ਗੁਰਿੰਦਰ ਢਿੱਲੋਂ ਦੀਆਂ ਹਾਲ ਹੀ ‘ਚ ਆਈਆਂ ਇਨ੍ਹਾਂ ਕੁੱਝ ਤਸਵੀਰਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਖਾਸ ਗੱਲ, ਇਹ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਦੀ ਸਰਗਰਮੀ ਪੰਜਾਬ ਵਿਧਾਨਸਭਾ ਚੋਣਾਂ 2027 ਤੋਂ ਪਹਿਲਾਂ ਅਚਾਨਕ ਵੱਧ ਗਈ ਹੈ। ਡੇਰਾ ਬਿਆਸ ਦੇ ਪੰਜਾਬ ‘ਚ ਵੱਡੀ ਗਿਣਤੀ ‘ਚ ਸਮਰਥਕ ਹਨ।
ਇਹੀ ਕਾਰਨ ਹੈ ਕਿ ਬਾਬੇ ਦੀਆਂ ਗਤੀਵਿਧੀਆਂ ‘ਤੇ ਪਾਰਟੀਆਂ ਵੀ ਨਜ਼ਰ ਰੱਖ ਰਹੀਆਂ ਹਨ। ਬਾਬਾ ਗੁਰਿੰਦਰ ਢਿੱਲੋਂ ਜਦੋਂ ਮਜੀਠੀਆ ਨਾਲ ਜੇਲ੍ਹ ‘ਚ ਮਿਲ ਕੇ ਆਏ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਉਨ੍ਹਾਂ ‘ਤੇ ਤੰਜ ਕੱਸਿਆ ਸੀ। ਇਸ ਦੇ ਨਾਲ ਹੀ ਗਵਰਨਰ ਕਟਾਰੀਆ ਦੀ ਯਾਤਰਾ ‘ਚ ਡੇਰਾ ਬਿਆਸ ਵਾਲੇ ਬਾਬੇ ਦੀ ਮੌਜੂਦਗੀ ਨੇ ਵੀ ਚਰਚਾ ਛੇੜ ਦਿੱਤੀ।
ਅਤਿ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਮੁਖੀ ਡੇਰਾ ਬਿਆਸ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਨੂੰ ਮਿਲਕੇ ਬਹੁਤ ਹੀ ਪਿਆਰ, ਸਨੇਹ ਮਿਲਿਆ। ਸਾਡੇ ਔਖੇਸੌਖੇ ਸਮੇਂ ਵਿਚ ਬਾਬਾ ਜੀ ਨੇ ਦਾਸ ਦਾ ਹਮੇਸ਼ਾ ਸਾਥ ਦਿੱਤਾ। ਦਾਸ ਕੋਲ ਕੋਈ ਲਫ਼ਜ਼ ਨਹੀਂ ਜਿਸ ਨਾਲ ਦਾਸ ਬਾਬਾ ਜੀ ਦਾ ਧੰਨਵਾਦ ਕਰ ਸਕੇ । ਗੁਰੂ ਸਾਹਿਬ ਬਲ ਬਖਸ਼ਣ ਕਿ ਇਸ pic.twitter.com/NW1ZoUiQ74
— Bikram Singh Majithia (@bsmajithia) February 11, 2026ਇਹ ਵੀ ਪੜ੍ਹੋ
ਦੂਜੇ ਪਾਸੇ, ਇਸ ਯਾਤਰਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਨੂੰ ਲੈ ਕੇ ਕਾਂਗਰਸ ਨੇ ਵੀ ਸਵਾਲ ਪੁੱਛਿਆ ਸੀ ਕਿ ਇਹ ਯਾਤਰਾ ਹੈ ਜਾਂ ਕੋਈ ਸਮਝੌਤਾ ਐਕਸਪ੍ਰੈਸ?
ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਇਸ ਵਿਚਕਾਰ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਜੋ ਕਿ ਜ਼ਿਆਦਾਤਰ ਰਾਜਨੀਤੀ ਤੋਂ ਦੂਰ ਰਹਿੰਦੇ ਹਨ। ਪਰ, ਅਚਾਨਕ ਹੁਣ ਉਨ੍ਹਾਂ ਦਾ ਐਕਟਿਵ ਹੋਣਾ। ਖਾਸ ਤੌਰ ‘ਤੇ ਰਾਜਨੀਤਿਕ ਹਸਤੀਆਂ ਬਾਰੇ ਬਿਆਨ ਤੇ ਅਜਿਹੀਆਂ ਯਾਤਰਾਵਾਂ ‘ਚ ਸ਼ਾਮਲ ਹੋਣਾ ਇਸ ਦੀ ਮਾਇਨੇ ਵੀ ਕੱਢੇ ਜਾ ਰਹੇ ਹਨ।
ਮਜੀਠੀਆ ‘ਤੇ ਸਾਰੇ ਆਰੋਪ ਗਲਤ: ਗੁਰਿੰਦਰ ਢਿੱਲੋਂ
ਹਾਲਾਂਕਿ, ਵੱਡੇ ਧਾਰਮਿਕ ਅਹੁਦਿਆਂ ‘ਤੇ ਬੈਠੇ ਬਾਬੇ ਅਕਸਰ ਰਾਜਨੀਤੀ ਤੋਂ ਪਰਹੇਜ਼ ਕਰਦੇ ਹਨ। ਪਰ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨੇ ਬੀਤੀ ਦਿਨੀਂ ਇੱਕ ਅਜੀਹਾ ਬਿਆਨ ਦਿੱਤਾ ਕਿ ਇਸ ਦੀ ਰਾਜਨੀਤੀ ਦੇ ਗਲਿਆਰਿਆਂ ‘ਚ ਕਾਫੀ ਚਰਚਾ ਹੋਈ। 2 ਫਰਵਰੀ, ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ ਨੂੰ ਨਿਊ ਨਾਭਾ ਜੇਲ੍ਹ ‘ਚ ਮਿਲਣ ਲਈ ਗਏ ਤੇ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਜੀਠੀਆ ‘ਤੇ ਲੱਗੇ ਸਾਰੇ ਇਲਜ਼ਾਮ ਗਲਤ ਹਨ। ਦੱਸ ਦੇਈਏ ਕਿ, ਇਸੇ ਦਿਨ ਹੀ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਵੀ ਮਿਲੀ ਸੀ।
ਮੁਲਾਕਾਤ ਤੋਂ ਬਾਅਦ ਬਾਬਾ ਗੁਰਿੰਦਰ ਨੇ ਇਹ ਵੀ ਕਿਹਾ ਸੀ ਕਿ ਮਜੀਠੀਆ ਮੇਰਾ ਦੋਸਤ ਹੈ, ਮੈਂ ਮਿਲਦਾ ਰਹਾਗਾਂ। ਮੀਡੀਆ ਵੱਲੋਂ ਸਵਾਲ ਪੁੱਛੇ ਜਾਣ ‘ਤੇ ਬਾਬੇ ਨੇ ਕਿਹਾ ਸੀ ਕਿ ਸਾਰੀਆਂ ਅੰਦਰ ਦੀਆਂ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਕਿਸੇ ਤੇ ਕਮੈਂਟ ਕਰਾਂ, ਪਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਤੇ ਜੋ ਸਰਕਾਰ ਕਰ ਰਹੀ ਹੈ, ਉਹ ਆਪਣੀ ਜਗ੍ਹਾ ਤੇ ਹੈ।
ਪਰ ਇਸ ਸਭ ਦੇ ਵਿਚਕਾਰ, ਬਾਬੇ ਵੱਲੋਂ ਮਜੀਠੀਆ ਬਾਰੇ ਅਜਿਹਾ ਬਿਆਨ ਦੇ ਕੇ ਮਾਮਲੇ ‘ਚ ਉਨ੍ਹਾਂ ਨੂੰ ਕਲਿਨ ਚਿੱਟ ਦੇਣਾ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ। ਇੰਨੇ ਵੱਡੇ ਡੇਰੇ ਦੇ ਬਾਬੇ ਵੱਲੋਂ ਅਜਿਹਾ ਬਿਆਨ ਕਾਫ਼ੀ ਮਹੱਤਤਾ ਰੱਖਦਾ ਸੀ ਤੇ ਇਸ ਦਾ ਲੋਕਾਂ ਦੇ ਨਾਲ-ਨਾਲ ਰਾਜਨੀਤੀ ‘ਤੇ ਵੀ ਭਰਪੂਰ ਅਸਰ ਪੈਣ ਦੀ ਉਮੀਦ ਸੀ। ਇਹੀ ਕਾਰਨ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁਲਾਕਾਤ ‘ਤੇ ਤੰਜ ਕੱਸਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਸੀ-
“ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਓਥੇ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ “
ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਓਥੇ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ
— Bhagwant Mann (@BhagwantMann) February 3, 2026
ਗਵਰਨਰ ਦੀ ਯਾਤਰਾ ‘ਚ ਸ਼ਮੂਲੀਅਤ
ਹਾਲਾਂਕਿ, ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਦੇ ਉਦੇਸ਼ ਨਾਲ ਯਾਤਰਾ ਕਰ ਰਹੇ ਹਨ। ਪਰ, ਇਸ ਯਾਤਰਾ ‘ਚ ਵੱਖ-ਵੱਖ ਪਾਰਟੀਆਂ ਦੀਆਂ ਰਾਜਨੀਤਿਕ ਹਸਤੀਆਂ ਵੀ ਨਜ਼ਰ ਆ ਰਹੀਆਂ ਹਨ। ਇਸ ਯਾਤਰਾ ‘ਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਾਮਲ ਹੋਏ ਸਨ।
ਉੱਥੇ ਹੀ, ਇਸ ਯਾਤਰਾ ‘ਚ ਜਦੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਨਜ਼ਰ ਆਏ ਤਾਂ ਇਸ ਤਸਵੀਰ ਨੇ ਸਭ ਤੋਂ ਹੈਰਾਨ ਕਰ ਦਿੱਤਾ। ਇਸ ਯਾਤਰਾ ‘ਚ ਉਨ੍ਹਾਂ ਦਾ ਸ਼ਾਮਲ ਹੋਣਾ ਤੇ ਅਕਾਲੀ ਦਲ ਆਗੂ ਮਜੀਠੀਆ ਨਾਲ ਬਾਬੇ ਦੀਆਂ ਹਾਲ ਹੀ ‘ਚ ਨਜ਼ਦੀਕੀਆਂ, ਇਨ੍ਹਾਂ ਦੋਵਾਂ ਘਟਨਾਵਾਂ ਨੂੰ ਕਿਤੇ ਨਾ ਕਿਤੇ ਜੋੜ ਕੇ ਦੇਖਿਆ ਜਾ ਰਿਹਾ ਹੈ।
फिरोज़पुर में नशा-मुक्त व रंगला पंजाब के संकल्प को सशक्त करने हेतु नशों के विरुद्ध विशाल पदयात्रा का नेतृत्व किया। डेरा ब्यास प्रमुख बाबा गुरिंदर सिंह ढिल्लों सहित शिक्षाविदों, संस्थाओं व विद्यार्थियों की सहभागिता ने संदेश दिया कि युवाओं को नशे से बचाना सबकी साझा ज़िम्मेदारी है। pic.twitter.com/HO48ivmMV5
— Gulab Chand Kataria (@Gulab_kataria) February 10, 2026
ਦੂਜੇ ਪਾਸੇ, ਇਸ ਯਾਤਰਾ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਸ਼ਮੂਲੀਅਤ ‘ਤੇ ਸਵਾਲ ਵੀ ਚੁੱਕੇ ਸਨ। ਉਨ੍ਹਾਂ ਨੇ ਸਵਾਲ ਪੁੱਛਿਆ ਸੀ ਕਿ ਕੀ ਗਵਰਨਰ ਨਸ਼ਿਆ ਵਿਰੱਧ ਯਾਤਰਾ ਕਰ ਰਹੇ ਹਨ ਜਾਂ ਇਹ ਸਮਝੌਤਾ ਐਕਸਪ੍ਰੈਸ ਹੈ। ਹਾਲਾਂਕਿ, ਗਵਰਨਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਯਾਤਰਾ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
March against drugs or Samjhauta Express?
My humble question to Hon Punjab Governor Shri Ghulab Chand Kataria Ji whether the march he is leading against drugs is actually a campaign against drugs or an attempt to run the Samjhuta Express and prepare ground for forging pic.twitter.com/RJMRnkAZxt — Amarinder Singh Raja Warring (@RajaBrar_INC) February 10, 2026
ਪੰਜਾਬ ਦੀ ਰਾਜਨੀਤੀ ‘ਚ ਡੇਰਿਆਂ ਦਾ ਅਸਰ?
ਪੰਜਾਬ ‘ਚ ਕਈ ਡੇਰੇ ਹਨ, ਇਨ੍ਹਾਂ ‘ਚ ਡੇਰਾ ਬਿਆਸ, ਸਭ ਤੋਂ ਵੱਡੇ ਡੇਰਿਆਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਡੇਰੇ ਦੇ ਵੱਡੀ ਗਿਣਤੀ ‘ਚ ਸਮਰਥਕ ਹਨ। ਪਾਰਟੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸਮਰਥਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੀਆਂ ਹਨ। ਇਹੀ ਕਾਰਨ ਹੈ ਕਿ ਵੱਖ-ਵੱਖ ਪਾਰਟੀਆਂ ਨੇ ਡੇਰਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
It was a very special feeling to be at Dera Sachkhand Ballan on the Jayanti of Shri Guru Ravidass Maharaj Ji. pic.twitter.com/HSGMZu1RQb
— Narendra Modi (@narendramodi) February 1, 2026
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਦਾ 1 ਫਰਵਰੀ ਨੂੰ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗੁਰੂ ਰਵਿਦਾਸ ਜੀ ਦੀ ਬਾਣੀ ‘ਤੇ ਸਟੱਡੀ ਲਈ ਇੱਥੇ ਇੱਕ ਸਟੱਡੀ ਸੈਂਟਰ ਬਣਾਉਣ ਦਾ ਐਲਾਨ ਕੀਤਾ ਸੀ ਤੇ ਇਸ ਦੇ ਲਈ ਸਰਕਾਰ ਨੇ ਜ਼ਮੀਨ ਵੀ ਖਰੀਦ ਲਈ ਹੈ।
ਇਸ ਸਭ ਦੇ ਨਾਲ, ਬਿਕਰਮ ਸਿੰਘ ਮਜੀਠੀਆ ਤੇ ਡੇਰਾ ਬਿਆਸ ਵਾਲੇ ਦੀਆਂ ਮੁਲਾਕਾਤਾਂ ਵੀ ਪੰਜਾਬ ਤੇ ਡੇਰਾਵਾਦ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
