AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਖੜਗੇ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਸੰਦਰਭ ‘ਚ ਅਹਿਮ ਮੀਟਿੰਗ!

ਇਹ ਮੀਟਿੰਗ ਪੰਜਾਬ ਕਾਂਗਰਸ ਦੀ ਸੰਦਰਭ 'ਚ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਚੰਡੀਗੜ੍ਹ ਦੇ 5 ਦਿਨਾਂ ਦੇ ਦੌਰੇ 'ਤੇ ਆਏ ਸਨ। ਉਹ ਪੰਜਾਬ 'ਚ ਪਾਰਟੀ ਮਤਭੇਦਾਂ ਨੂੰ ਸੁਣਨ ਤੇ ਖ਼ਤਮ ਕਰਨ ਦੇ ਉਦੇਸ਼ ਨਾਲ ਪਹੁੰਚੇ ਸਨ। ਉਹ ਆਪਣੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪ ਚੁੱਕੇ ਹਨ।

ਖੜਗੇ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਸੰਦਰਭ 'ਚ ਅਹਿਮ ਮੀਟਿੰਗ!
tv9-punjabi
| Updated On: 14 Jul 2026 12:49 PM IST
Share

ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਆਏ ਹਨ। ਅੱਜ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਘਰ ਪਹੁੰਚੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਰਾਹਲ-ਖੜਗੇ ਦੀ ਇਸ ਮੁਲਾਕਾਤ ‘ਚ ਪੰਜਾਬ ਕਾਂਗਰਸ ਦੇ ਮਤਭੇਦਾਂ ‘ਤੇ ਚਰਚਾ ਹੋ ਸਕਦੀ ਹੈ। ਰਾਹੁਲ ਗਾਂਧੀ ਬੀਤੇ ਦਿਨ ਵਿਦੇਸ਼ ਤੋਂ ਪਰਤੇ ਸਨ ਤੇ ਉਹ ਅੱਜ ਮਲਿਕਾਅਰਜੁਨ ਖੜਗੇ ਦੀ ਰਿਹਾਇਸ਼ ‘ਤੇ ਮੀਟਿੰਗ ਕਰਨ ਲਈ ਪਹੁੰਚੇ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਇਸ ਮੀਟਿੰਗ ‘ਚ ਹਿੱਸਾ ਲੈਣ ਲਈ ਪਹੁੰਚੇ ਹਨ।

ਇਹ ਮੀਟਿੰਗ ਪੰਜਾਬ ਕਾਂਗਰਸ ਦੀ ਸੰਦਰਭ ‘ਚ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਚੰਡੀਗੜ੍ਹ ਦੇ 5 ਦਿਨਾਂ ਦੇ ਦੌਰੇ ‘ਤੇ ਆਏ ਸਨ। ਉਹ ਪੰਜਾਬ ‘ਚ ਪਾਰਟੀ ਮਤਭੇਦਾਂ ਨੂੰ ਸੁਣਨ ਤੇ ਖ਼ਤਮ ਕਰਨ ਦੇ ਉਦੇਸ਼ ਨਾਲ ਪਹੁੰਚੇ ਸਨ। ਉਹ ਆਪਣੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪ ਚੁੱਕੇ ਹਨ।

ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਨਾਖੁਸ਼ ਚੰਨੀ ਗੁੱਟ

ਹਾਈਕਮਾਂਡ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ‘ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਤੋਂ ਨਾਰਾਜ਼ ਚਰਨਜੀਤ ਸਿੰਘ ਚੰਨੀ ਨੇ ਆਪਣਾ ਵੱਖ ਧੜਾ ਬਣਾ ਲਿਆ ਹੈ। ਚੰਨੀ ਨੂੰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂਆਂ ਦਾ ਸਾਥ ਹੈ। ਬਘੇਲ ਨਾਲ ਮੀਟਿੰਗ ਦੌਰਾਨ ਚੰਨੀ-ਰੰਧਾਵਾ ਦੇ ਨਾਲ 92 ਹਲਕਿਆਂ ‘ਤੋਂ ਹਾਰੇ-ਜਿੱਤੇ ਆਗੂ, ਵਿਧਾਇਕ ਤੇ ਸਾਂਸਦਾਂ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ ਸੀ। ਚੰਨੀ-ਰੰਧਾਵਾ ਨੇ ਤਾਕਤ ਪ੍ਰਦਰਸ਼ਨ ਕਰਕੇ ਹਾਈਕਮਾਂਡ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਚੰਨੀ ਧੜੇ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਭੂਪੇਸ਼ ਬਘੇਲ ਨਾਲ ਮੀਟਿੰਗ ਤੋਂ ਬਾਅਦ ਤਲਖ਼ ਸ਼ਬਦ ਵਰਤਦੇ ਹੋਏ ਕਿਹਾ ਸੀ ਕਿ ਸਾਨੂੰ ਪੰਜਾਬ ਦੇ ਮੁੱਦਿਆਂ ਤੇ ਖੁਲ੍ਹ ਕੇ ਬੋਲਣ ਵਾਲਾ ਆਗੂ ਚਾਹੀਦਾ ਹੈ, ਨਾ ਕਿ ਇੱਕ Compromised ਲੀਡਰ ਚਾਹੀਦਾ ਹੈ। ਉਸ ਸਮੇਂ ਚੰਨੀ ਸਮੇਤ ਹੋਰ ਵੀ ਆਗੂ ਰੰਧਾਵਾ ਨਾਲ ਖੜ੍ਹੇ ਸਨ। ਇਸ ਤੋਂ ਇਹ ਸੰਕੇਤ ਮਿਲ ਚੁੱਕਾ ਹੈ ਕਿ ਚੰਨੀ ਧੜਾ ਕਿਸੇ ਵੀ ਹਾਲ ‘ਚ ਰਾਜਾ ਵੜਿੰਗ ਦੀ ਅਗਵਾਈ ਹੇਠ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਨਹੀਂ ਲੜਨਾ ਚਾਹੁੰਦਾ।

Follow Us
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ...
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?...
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ...
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT...
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...