ਦਿਲ ਮਿਲੇ ਜਾਂ Imress ਕਰਨ ਦੀ ਕੋਸ਼ਿਸ਼…ਸਚਿਨ ਪਾਇਲਟ ਦੇ ਆਲੇ-ਦੁਆਲੇ ਬੈਠੇ ਚੰਨੀ-ਵੜ੍ਹਿੰਗ ਵਿਚਾਲੇ ਦਿਖੀ ਡੂੰਘੀ Bonding!

Updated On: 

15 Sep 2026 14:19 PM IST

Punjab Congress Protest: ਪੰਜਾਬ ਕਾਂਗਰਸ 'ਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਅੰਦਰੂਨੀ ਕਲੇਸ਼ ਦੇ ਵਿਚਕਾਰ ਅੱਜ ਚੰਡੀਗੜ੍ਹ 'ਚ ਪਾਰਟੀ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ 'ਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਵੀ ਸ਼ਾਮਲ ਹੋਏ ਹਨ। ਇਸ ਦੌਰਾਨ ਕਾਂਗਰਸ ਦੇ ਸਾਰੇ ਆਗੂ ਇੱਕੋ ਮੰਚ 'ਤੇ ਨਜ਼ਰ ਆ ਸਕਦੇ ਹਨ। ਪਰ ਸਭ ਤੋਂ ਵੱਧ ਧਿਆਨ ਖਿੱਚਿਆ ਚੰਨੀ ਅਤੇ ਵੜਿੰਗ ਨੇ...

ਦਿਲ ਮਿਲੇ ਜਾਂ Imress ਕਰਨ ਦੀ ਕੋਸ਼ਿਸ਼...ਸਚਿਨ ਪਾਇਲਟ ਦੇ ਆਲੇ-ਦੁਆਲੇ ਬੈਠੇ ਚੰਨੀ-ਵੜ੍ਹਿੰਗ ਵਿਚਾਲੇ ਦਿਖੀ ਡੂੰਘੀ Bonding!

ਕਾਂਗਰਸ ਵੱਲੋਂ ਚੰਡੀਗੜ੍ਹ ਦੇ ਸੈਕਟਰ 15 ਵਿੱਚ ਸਥਿਤ ਪੰਜਾਬ ਕਾਂਗਰਸ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਪਹੁੰਚੇ ਹਨ। ਤਿੰਨ ਮਹੀਨਿਆਂ ਬਾਅਦ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕੋ ਸਟੇਜ ‘ਤੇ ਨਜ਼ਰ ਆਏ। ਖਾਸ ਗੱਲ ਇਹ ਰਹੀ ਕਿ ਦੋਵੇਂ ਆਗੂ ਬੜੀ ਹੀ ਗਰਮਜੋਸ਼ੀ ਨਾਲ ਗੱਲਬਾਤ ਕਰਦੇ ਹੋਏ ਵੀ ਨਜਰ ਆਏ। ਦੋਵਾਂ ਵਿਚਾਲੇ ਦੀ ਬਾਂਡਿੰਗ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਦੋਵਾਂ ਦੀ ਗੱਲਬਾਤ ਨੂੰ ਸਚਿਨ ਵੀ ਬੜੇ ਧਿਆਨ ਨਾਲ ਸੁਣ ਰਹੇ ਹਨ ਅਤੇ ਵਿੱਚ-ਵਿੱਚ ਮੁਸਕਰਾ ਵੀ ਰਹੇ ਹਨ। ਉਨ੍ਹਾਂ ਦੀ ਮੁਸਕਰਾਹਟ ਵੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਉਨ੍ਹਾਂ ਨੇ ਉਹ ਮੁਸ਼ਕਲ ਪਹੇਲੀ ਸੁਲਝਾ ਲਈ ਹੈ, ਜਿਸਨੂੰ ਸੁਲਝਾਉਣ ਵਿੱਚ ਸਾਬਕਾ ਪੰਜਾਬ ਇੰਚਰਾਜ ਭੁਪੇਸ਼ ਬਘੇਲ ਨਾਕਾਮਯਾਬ ਰਹੇ ਸਨ।

ਇਸ ਤੋਂ ਪਹਿਲਾਂ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਉਹ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ‘ਚ ਰਾਜਾ ਵੜਿੰਗ ਨਾਲ ਮੰਚ ਸਾਂਝਾ ਨਹੀਂ ਕਰਨਗੇ। ਪਰ, ਹੁਣ ਸਚਿਨ ਪਾਇਲਟ ਦੀ ਅਗਵਾਈ ਹੇਠ ਹੋਣ ਵਾਲੇ ਇਸ ਪ੍ਰਦਰਸ਼ਨ ‘ਚ ਸਾਰੇ ਆਗੂਆਂ ਇਕੱਠੇ ਖੜੇ ਹੋਏ ਨਜਰ ਆ ਰਹੇ ਹਨ।

ਚਰਨਜੀਤ ਸਿੰਘ ਚੰਨੀ ਸਚਿਨ ਪਾਇਲਟ ਦੇ ਸੱਜੇ ਪਾਸੇ ਬੈਠੇ ਹਨ, ਅਤੇ ਰਾਜਾ ਵੜਿੰਗ ਉਨ੍ਹਾਂ ਦੇ ਖੱਬੇ ਪਾਸੇ। ਇਸ ਦੌਰਾਨ ਚੰਨੀ ਅਤੇ ਰਾਜਾ ਵੜਿੰਗ ਗੱਲਾਂ ਕਰਦੇ ਦਿਖਾਈ ਦਿੱਤੇ। ਜਿਵੇਂ ਹੀ ਸਟੇਜ ਤੋਂ ਚੰਨੀ ਦਾ ਨਾਮ ਲਿਆ ਗਿਆ, ਵਰਕਰਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹਾਲਾਂਕਿ, ਚੰਨੀ ਨੇ ਆਪਣੇ ਭਾਸ਼ਣ ਦੌਰਾਨ ਇੱਕ ਵਾਰ ਵੀ ਰਾਜਾ ਵੜਿੰਗ ਦਾ ਨਾਮ ਨਹੀਂ ਲਿਆ।

ਸਾਰੇ ਕਾਂਗਰਸੀ ਇੱਕੋ ਸਟੇਜ ‘ਤੇ ਇਕੱਠੇ ਆ ਗਏ – ਬਾਜਵਾ

ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, “ਦੇਖੋ, ਸਾਰੇ ਕਾਂਗਰਸੀ ਵਰਕਰ ਇੱਕੋ ਹੀ ਸਟੇਜ ‘ਤੇ ਇਕੱਠੇ ਹੋ ਗਏ।” ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਚਿਹਰੇ ਦੇ ਚੋਣਾਂ ਲੜਨਗੇ। ਉਹ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮਲਿਕਾਰਜੁਨ ਖੜਗੇ ਅਤੇ ਸਚਿਨ ਪਾਇਲਟ ਦੇ ਨਾਮ ‘ਤੇ ਵੋਟਾਂ ਮੰਗਣਗੇ। ਜਦੋਂ ਸਾਡੇ ਕੋਲ ਬਹੁਮਤ ਹੋਵੇਗਾ ਤਾਂ ਹਾਈਕਮਾਨ ਫੈਸਲਾ ਕਰੇਗੀ। ਪਿਤਾ ਜ਼ਿੰਦਾ ਹੋਵੇ ਤਾਂ ਪੁੱਤਰਾਂ ਦਾ ਕੋਈ ਅਧਿਕਾਰ ਨਹੀਂ ਹੁੰਦਾ।

ਇਸਤੋਂ ਪਹਿਲਾਂ ਰਾਜਾ ਵੜਿੰਗ ਦੇ ਮਾਈਕ ਫੜਦਿਆਂ ਹੀ NSUI ਵਰਕਰਾਂ ਨੇ ਝੰਡੇ ਚੁੱਕ ਲਏ। ਰਾਜਾ ਵੜਿੰਗ ਉਨ੍ਹਾਂ ਨੂੰ ਬੈਠਣ ਲਈ ਕਹਿੰਦੇ ਰਹੇ, ਪਰ ਉਹ ਝੰਡੇ ਲਹਿਰਾਉਂਦੇ ਰਹੇ। ਰਾਜਾ ਵੜਿੰਗ ਨੇ ਪਹਿਲਾਂ ਸਚਿਨ ਪਾਇਲਟ ਅਤੇ ਦੂਜੇ ਨੰਬਰ ਤੇ ਬਾਜਵਾ ਦਾ ਨਾਂ ਲਿਆ। ਤੀਜੇ ਨੰਬਰ ਤੇ ਚੰਨੀ ਦਾ ਨਾਂ ਲਿਆ ਅਤੇ ਬਾਅਦ ਵਿੱਚ ਸੁਖਜਿੰਦਰ ਰੰਧਾਵਾ ਦਾ ਨਾਂ ਲਿਆ।

ਪਾਇਲਟ ਨੇ ਬਦਲਾਅ ਦੀ ਸੰਭਾਵਨਾ ਤੋਂ ਨਹੀਂ ਕੀਤਾ ਇਨਕਾਰ

ਕਾਂਗਰਸ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਥਾਂ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਹੈ। ਆਪਣਾ ਪੰਜਾਬ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ, ਪਾਇਲਟ ਨੇ ਕਾਂਗਰਸ ਦੇ ਅੰਦਰ ਹੋਰ ਸੰਗਠਨਾਤਮਕ ਤਬਦੀਲੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਪਾਇਲਟ ਨੇ ਕਿਹਾ ਕਿ ਪਾਰਟੀ ਦਾ ਧਿਆਨ ਇਸ ਸਮੇਂ ਪੰਜਾਬ ਵਿੱਚ ਬਹੁਮਤ ਨਾਲ ਸਰਕਾਰ ਬਣਾਉਣ ਤੇ ਹੈ। ਪਾਇਲਟ ਨੇ ਸੰਗਠਨਾਤਮਕ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਨੂੰ ਆਮ ਪ੍ਰਕਿਰਿਆ ਦੱਸਿਆ। ਜਿਸਤੋਂ ਬਾਅਦ ਯਕੀਨੀ ਤੌਰ ‘ਤੇ ਵੜਿੰਗ ਨੂੰ ਲੈ ਅਟਕਲਾਂ ਨੂੰ ਹਵਾ ਦੇ ਦਿੱਤੀ ਹੈ।

ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ

ਕਾਂਗਰਸ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਸਵੇਰੇ 11:30 ਵਜੇ ਤੋਂ ਸੈਕਟਰ 15/16 ਲਾਈਟ ਪੁਆਇੰਟ ਤੋਂ GMSH ਸੈਕਟਰ 16 ਚੌਕ ਤੱਕ ਅਤੇ ਮੱਧ ਮਾਰਗ ‘ਤੇ GMSH ਸੈਕਟਰ 16 ਚੌਕ ਤੋਂ PGI ਚੌਕ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ। ਲੋਕਾਂ ਨੂੰ ਵਿਕਲਪਿਕ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।

Loading...
Unable to load recommendations.
Follow Us