“Go Back Baghel” ਤੋਂ “Welcome Pilot”, ਪੰਜਾਬ ਕਾਂਗਰਸ ‘ਚ ਬਦਲਾਅ ਤੋਂ ਚੰਨੀ ਧੜਾ ਖੁਸ਼
ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਦੀ ਨਿਯੁਕਤੀ 'ਤੇ ਚਰਨਜੀਤ ਸਿੰਘ ਚੰਨੀ ਨੇ ਲਿਖਿਆ- "ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਵਜੋਂ ਨਿਯੁਕਤੀ ਤੇ ਸ੍ਰੀ ਸਚਿਨ ਪਾਇਲਟ ਜੀ ਦਾ ਨਿੱਘਾ ਸਵਾਗਤ ਹੈ। ਇਸ ਅਹਿਮ ਫ਼ੈਸਲੇ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ। ਜੀ ਆਇਆਂ ਨੂੰ, ਸਚਿਨ ਪਾਇਲਟ।"
ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਭੂਪੇਸ਼ ਬਘੇਲ ਦੀ ਥਾਂ ‘ਤੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਇੰਚਾਰਜ ਬਣਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਧੜਾ ਜੋ ਕਿ ਭੂਪੇਸ਼ ਬਘੇਲ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਿਛਲੇ ਕੁਝ ਸਮੇਂ ਤੋਂ ਨਾਰਾਜ਼ ਚੱਲ ਰਿਹਾ ਸੀ, ਹੁਣ ਇਸ ਫੈਸਲੇ ਤੋਂ ਖੁਸ਼ ਨਜ਼ਰ ਆ ਰਿਹਾ ਹੈ। ਚੰਨੀ ਨੇ ਸਚਿਨ ਪਾਇਲਟ ਦੀ ਇਸ ਨਿਯੁਕਤੀ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਉਨ੍ਹਾਂ ਦਾ ‘ਜੀ ਆਇਆ ਨੂੰ’ ਕਹਿ ਕੇ ਸਵਾਗਤ ਕੀਤਾ ਹੈ।
ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਦੀ ਨਿਯੁਕਤੀ ‘ਤੇ ਚਰਨਜੀਤ ਸਿੰਘ ਚੰਨੀ ਨੇ ਲਿਖਿਆ- “ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਵਜੋਂ ਨਿਯੁਕਤੀ ‘ਤੇ ਸ੍ਰੀ ਸਚਿਨ ਪਾਇਲਟ ਜੀ ਦਾ ਨਿੱਘਾ ਸਵਾਗਤ ਹੈ। ਇਸ ਅਹਿਮ ਫ਼ੈਸਲੇ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ। ਜੀ ਆਇਆਂ ਨੂੰ, ਸਚਿਨ ਪਾਇਲਟ।”
A warm welcome to Shri Sachin Pilot Ji on his appointment as General Secretary In-charge of Punjab Congress. Heartfelt thanks to the Congress Party High Command for this important decision
ਜੀ ਆਇਆਂ ਨੂੰ @SachinPilot — Charanjit Singh Channi (@CHARANJITCHANNI) September 5, 2026
ਹਾਲਾਂਕਿ, ਇਹ ਸੰਦੇਸ਼ ਲਿਖਣ ਲਈ ਚਰਨਜੀਤ ਸਿੰਘ ਚੰਨੀ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਹੈ। ਚੰਨੀ ਧੜਾ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਤੋਂ ਲਗਾਤਾਰ ਦੂਰੀ ਬਣਾਏ ਹੋਏ ਸੀ, ਜਿਸ ਤੋਂ ਬਾਅਦ ਹਾਈਕਮਾਂਡ ਨੇ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਬਿਨਾਂ ਕੋਈ ਬਦਲਾਅ ਦੇ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਨਾਕਾਮ ਹੀ ਰਹੀ।
ਇਹ ਵੀ ਪੜ੍ਹੋ
ਪੰਜਾਬ ਕਾਂਗਰਸ ਵਿਚਕਾਰ ਤਾਲਮੇਲ ਬਣਾਉਣ ਲਈ ਭੂਪੇਸ਼ ਬਘੇਲ ਨੇ ਲਗਾਤਾਰ ਪੰਜਾਬ ਦੇ ਕਈ ਦੌਰੇ ਕੀਤੇ। ਇੱਥੋਂ ਤੱਕ ਕਿ ਸਭ ਚੀਜ਼ਾਂ ਦਰਕਿਨਾਰ ਕਰਕੇ ‘ਹਰ ਬੂਥ-ਕਾਂਗਰਸ ਮਜ਼ਬੂਤ’ ਮੁਹਿੰਮ ਵੀ ਚਲਾਈ ਗਈ। ਇਸ ਦੌਰਾਨ ਉਨ੍ਹਾਂ ਨੂੰ ਤਾਲਮੇਲ ਬਣਾਉਣ ‘ਚ ਸਫ਼ਲਤਾ ਤਾਂ ਦੂਰ ਦੀ ਗੱਲ ਰਹੀ, ਖ਼ੁਦ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਚੰਨੀ ਬਨਾਮ ਵੜਿੰਗ ‘ਚ ਪੱਖਪਾਤੀ ਬਘੇਲ?
ਬਘੇਲ ਦੇ ਪੰਜਾਬ ਦੌਰਿਆਂ ਦੌਰਾਨ ਚੰਨੀ ਸਮਰਥਕਾਂ ਨੇ ਖੁਲ੍ਹ ਕੇ ਰਾਜਾ ਵੜਿੰਗ ਤੇ ਭੂਪੇਸ਼ ਬਘੇਲ ਦਾ ਵਿਰੋਧ ਕੀਤਾ। ਹਾਲਾਂਕਿ, ਚੰਨੀ ਧੜਾ ਮੁੱਖ ਤੌਰ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ‘ਤੇ ਬਰਕਰਾਰ ਰੱਖਣ ਦੇ ਫੈਸਲੇ ਤੋਂ ਨਾਖੁਸ਼ ਸੀ। ਇਸ ਵਿਚਕਾਰ ਜਦੋਂ ਇਸ ਨੂੰ ਸੁਲਝਾਉਣ ਲਈ ਬਘੇਲ ਨੂੰ ਭੇਜਿਆ ਗਿਆ ਤਾਂ ਉਨ੍ਹਾਂ ‘ਤੇ ਪੱਖਪਾਤੀ ਹੋਣ ਦੇ ਇਲਜ਼ਾਮ ਲੱਗੇ ਤੇ ਉਨ੍ਹਾਂ ਦਾ ਵੀ ਖੁਲ੍ਹ ਕੇ ਵਿਰੋਧ ਹੋਇਆ। ਚੰਨੀ ਧੜੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਭੂਪੇਸ਼ ਬਘੇਲ ਨੇ ਜ਼ਮੀਨੀ ਹਕੀਕਤ ਹਾਈ ਕਮਾਂਡ ਨੂੰ ਨਹੀਂ ਦੱਸੀ।
‘Go Back Baghel’ ਦੇ ਪੋਸਟਰ
ਇਸ ਦੌਰਾਨ ਬਘੇਲ ਨੂੰ “ਹਰ ਬੂਥ- ਕਾਂਗਰਸ ਮਜ਼ਬੂਤ’ ਮੁਹਿੰਮ ਦੌਰਾਨ ਖ਼ੁਦ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭੂਪੇਸ਼ ਬਘੇਲ ਦੇ ਮੁਕਤਸਰ ਤੇ ਬਠਿੰਡਾ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧ ‘ਚ ਸ਼ਹਿਰ ਦੀਆਂ ਸੜਕਾਂ ‘ਤੇ ਪੋਸਟਰ ਤੇ ਵੱਡੇ ਫਲੈਕਸ ਲੱਗੇ ਨਜ਼ਰ ਆਏ। ਮੁਕਤਸਰ ‘ਚ ਲੱਗੇ ਪੋਸਟਰਾਂ ‘ਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਅਧਿਕਾਰੀ ਦੀ ਵਰਦੀ ‘ਚ ਦਰਸਾਇਆ ਗਿਆ ਹੈ ਤੇ ਥੱਲੇ ‘Go Back Baghel’ ਲਿਖਿਆ ਗਿਆ ਸੀ। ਇਹ ਪੋਸਟਰ ਆਜ਼ਾਦੀ ਤੋਂ ਪਹਿਲਾਂ ‘Simon Go Back’ ਅੰਦੋਲਨ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਸਨ।
