AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

2027 ਚੋਣਾਂ ਲਈ ਪੰਜਾਬ ਕਾਂਗਰਸ ਦੀ ਦਿੱਲੀ ‘ਚ ਬਣੇਗੀ ਰਣਨੀਤੀ, 3 ਦਿਨਾਂ ਤੱਕ ਮੀਟਿੰਗਾਂ ਕਰਨਗੇ ਆਬਜ਼ਰਵਰ

ਆਬਜ਼ਰਵਰ ਦਾ ਤਿੰਨ ਮੈਂਬਰੀ ਪੈਨਲ ਜਿਸ 'ਚ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਸ਼ਾਮਲ ਹਨ, ਅਗਲੇ ਤਿੰਨ ਦਿਨਾਂ 'ਚ ਕਾਂਗਰਸ ਦੇ ਸੰਸਦ ਮੈਂਬਰਾਂ, ਮੌਜੂਦਾ ਤੇ ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਵਿਅਕਤੀਗਤ ਮੀਟਿੰਗਾਂ ਕਰਨਗੇ।

2027 ਚੋਣਾਂ ਲਈ ਪੰਜਾਬ ਕਾਂਗਰਸ ਦੀ ਦਿੱਲੀ 'ਚ ਬਣੇਗੀ ਰਣਨੀਤੀ, 3 ਦਿਨਾਂ ਤੱਕ ਮੀਟਿੰਗਾਂ ਕਰਨਗੇ ਆਬਜ਼ਰਵਰ
ਪੰਜਾਬ ਕਾਂਗਰਸ ਦਿੱਲੀ ‘ਚ ਮੀਟਿੰਗ ਦੀ ਪੁਰਾਣੀ ਤਸਵੀਰ
tv9-punjabi
| Updated On: 16 Jun 2026 08:50 AM IST
Share

ਕਾਂਗਰਸ ਹਾਈਕਮਾਂਡ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪਣੀ ਰਣਨੀਤੀ ਬਣਾਉਣ ਲਈ ਤਿਆਰ ਹੈ। ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਤਿੰਨ ਆਬਜ਼ਰਵਰ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਕਰਨਗੇ ਤੇ ਲੀਡਰਸ਼ਿਪ ਨੂੰ ਰਿਪੋਰਟ ਸੌਂਪਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂਆਂ ਤੋਂ ਫੀਡਬੈਕ ਲੈਣਗੇ। ਇਹ ਮੀਟਿੰਗ ਅਜਿਹੇ ਸਮੇਂ ‘ਚ ਹੋਣ ਜਾ ਰਹੀ ਹੈ ਜਦੋਂ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਆਬਜ਼ਰਵਰਾਂ ਦੀ ਵਨ-ਟੂ-ਵਨ ਮੀਟਿੰਗ

ਆਬਜ਼ਰਵਰ ਦਾ ਤਿੰਨ ਮੈਂਬਰੀ ਪੈਨਲ ਜਿਸ ‘ਚ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਸ਼ਾਮਲ ਹਨ, ਅਗਲੇ ਤਿੰਨ ਦਿਨਾਂ ‘ਚ ਕਾਂਗਰਸ ਦੇ ਸੰਸਦ ਮੈਂਬਰਾਂ, ਮੌਜੂਦਾ ਤੇ ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਵਿਅਕਤੀਗਤ ਮੀਟਿੰਗਾਂ ਕਰਨਗੇ। ਪਹਿਲੇ ਦਿਨ, ਆਬਜ਼ਰਵਰਾਂ ਦਾ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਪੰਜਾਬ ‘ਚ ਪਾਰਟੀ ਦੀ ਮੌਜੂਦਾ ਸਥਿਤੀ, ਸੰਗਠਨਾਤਮਕ ਚੁਣੌਤੀਆਂ ਤੇ ਚੋਣ ਰਣਨੀਤੀ ‘ਤੇ ਉਨ੍ਹਾਂ ਦੇ ਵਿਚਾਰ ਇਕੱਠੇ ਕਰਨ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਆਬਜ਼ਰਵਰਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਭਵਿੱਖ ਦੇ ਫੈਸਲਿਆਂ ਨੂੰ ਨਿਰਧਾਰਤ ਕਰਨ ‘ਚ ਮੁੱਖ ਭੂਮਿਕਾ ਨਿਭਾ ਸਕਦੀ ਹੈ।

ਹਾਈਕਮਾਂਡ ਧੜੇਬੰਦੀ ਨੂੰ ਖ਼ਤਮ ਕਰਨ ‘ਤੇ ਕੇਂਦ੍ਰਿਤ

ਇਹ ਕਦਮ 11 ਜੂਨ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਹੋਈ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਚੁੱਕਿਆ ਗਿਆ ਹੈ। ਮੀਟਿੰਗ ਤੋਂ ਬਾਅਦ, ਪਾਰਟੀ ਲੀਡਰਸ਼ਿਪ ਨੇ ਤਿੰਨ ਆਬਰਜ਼ਰਵਰਾਂ ਦੀ ਨਿਯੁਕਤੀ ਕੀਤੀ ਸੀ। ਉਨ੍ਹਾਂ ਨੂੰ ਪੰਜਾਬ ‘ਚ ਰਾਜਨੀਤਿਕ ਤੇ ਸੰਗਠਨਾਤਮਕ ਸਥਿਤੀ ਦਾ ਮੁਲਾਂਕਣ ਕਰਨ ਦਾ ਕੰਮ ਸੌਂਪਿਆ ਗਿਆ। ਇਸ ਕਦਮ ਨੂੰ ਕਾਂਗਰਸ ਦੇ ਅੰਦਰੂਨੀ ਧੜੇਬੰਦੀ ਨੂੰ ਹੱਲ ਕਰਨ ਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਰਾਣਨੀਤੀ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ।

ਭਵਿੱਖ ਦੀ ਰਣਨੀਤੀ

ਪਾਰਟੀ ਦੇ ਵੱਖ-ਵੱਖ ਪੱਧਰਾਂ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਆਬਜ਼ਰਵਰ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਸੌਂਪਣਗੇ। ਇਹ ਰਿਪੋਰਟ ਪੰਜਾਬ ਲਈ ਪਾਰਟੀ ਦਾ ਰੋਡਮੈਪ ਤਿਆਰ ਕਰ ਸਕਦੀ ਹੈ। ਵਿਧਾਨ ਸਭਾ ਚੋਣਾਂ ਲਈ ਰਣਨੀਤੀ ਨੂੰ ਆਕਾਰ ਦੇਣ ‘ਚ ਇਸ ਰਿਪੋਰਟ ਰਾਹੀਂ ਮਦਦ ਲਈ ਜਾ ਸਕਦੀ ਹੈ।

Follow Us
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ...
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?...
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ...
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ...
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...