Good News: ਪੰਜਾਬ ਪੁਲਿਸ ‘ਚ 10 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਸੀਐਮ ਮਾਨ ਦਾ ਐਲਾਨ
ਪੰਜਾਬ ਵਿੱਚ ਹੁਣ ਤੱਕ 44,666 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਗਈਆਂ ਹਨ। ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਦਿੱਤੇ ਹੀ ਨੌਕਰੀ ਮਿਲ ਰਹੀ ਹੈ। ਪਲਿਸ ਚ ਜ਼ਲਦੀ ਹੀ ਦੱਸ ਹਜ਼ਾਰ ਭਰਤੀਆਂ ਕੀਤੀਆਂ ਜਾਣਗੀਆਂ।
ਪੰਜਾਬ ‘ਚ ਵੀਰਵਾਰ ਨੂੰ ਸੁਤੰਤਰਤਾ ਦਿਹਾੜੇ ਦੇ ਮੌਕੇ ਜਲੰਧਰ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਮਨਾਇਆ ਗਿਆ। ਇਸ ਮੌਕੇ ਸੀਐਮ ਭਵਗੰਤ ਮਾਨ ਨੇ ਝੰਡਾ ਲਹਿਰਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ ਹਨ। ਆਜ਼ਾਦੀ ਪੰਜਾਬੀਆਂ ਲਈ ਖਾਸ ਮਹੱਤਵ ਰੱਖਦੀ ਹੈ ਕਿਉਂਕਿ ਆਜ਼ਾਦੀ ਵਿੱਚ 80 ਫੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ।
ਆਜ਼ਾਦੀ ਮਿਲਣ ਦੇ ਨਾਲ ਪੰਜਾਬ ਨੇ ਬਟਵਾਰੇ ਦਾ ਦੁੱਖ ਵੀ ਝੱਲਿਆ ਹੈ। ਸਾਨੂੰ ਆਜ਼ਾਦੀ ਬਹੁੱਤ ਮਹਿੰਗੀ ਮਿਲੀ ਹੈ, ਪਰ ਪੰਜਾਬੀਆਂ ਨੇ ਦੇਸ਼ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ।
ਸੀਐਮ ਭਗਵੰਤ ਮਾਨ ਦੇ ਭਾਸ਼ਣ ਦੀਆਂ ਅਹਿਮ ਗੱਲਾਂ
10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ
ਪੰਜਾਬ ਵਿੱਚ ਹੁਣ ਤੱਕ 44,666 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਗਈਆਂ ਹਨ। ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਦਿੱਤੇ ਹੀ ਨੌਕਰੀ ਮਿਲ ਰਹੀ ਹੈ। ਪਲਿਸ ਚ ਜ਼ਲਦੀ ਹੀ ਦੱਸ ਹਜ਼ਾਰ ਭਰਤੀਆਂ ਕੀਤੀਆਂ ਜਾਣਗੀਆਂ।
ਪੰਜਾਬ ਦੀ ਸੋਸ਼ਲ ਬਾਂਡਿੰਗ ਬਹੁੱਤ ਮਜ਼ਬੂਤ
ਇਹ ਵੀ ਪੜ੍ਹੋ
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੀ ਸੋਸ਼ਲ ਬਾਂਡਿੰਗ ਬਹੁੱਤ ਮਜ਼ਬੂਤ ਹੈ। ਇਸ ਵਿੱਚ ਨਫ਼ਰਤ ਫਲਾਉਣ ਦੀ ਕੋਸ਼ਿਸ਼ ਨਾ ਕਰਨਾ। ਇੱਥੇ ਈਦ, ਰਾਮਨੌਮੀ, ਹਨੁਮਾਨ ਜਯੰਤੀ ਵਰਗੇ ਤਿਉਹਾਰ ਇਕੱਠੇ ਮਨਾਏ ਜਾਂਦੇ ਹਨ। ਸ਼ਹੀਦ ਪੂਰੇ ਦੇਸ਼ ਦੇ ਹੁੰਦੇ ਹਨ, ਉਨ੍ਹਾਂ ਨੂੰ ਵੰਡਣਾ ਨਹੀਂ ਚਾਹੀਦਾ ਹੈ।
ਡਰੱਗ ਨੂੰ ਲੈ ਕੇ ਜ਼ੀਰੋ ਟਾਲਰੈਂਸ ਪਾਲਿਸੀ
ਪੰਜਾਬ ਨੂੰ ਡਰੱਗ ਫ੍ਰੀ ਸੂਬਾ ਬਣਾਉਣ ਲਈ ਸਰਕਾਰ ਨੇ ਜ਼ੀਰੋ ਟਾਲਰੈਂਸ ਪਾਲਿਸੀ ਬਣਾਈ ਹੈ। ਹੁਣ ਤੱਕ 14394 ਨਸ਼ਾ ਤਸਕਰ ਫੜ੍ਹੇ ਗਏ ਹਨ। 10 ਹਜ਼ਾਰ ‘ਤੇ ਐਫਆਈਆਰ ਦਰਜ਼ ਕੀਤੀ ਗਈ ਹੈ। 394 ਵੱਡੇ ਨਸ਼ਾ ਤਸਕਰ ਫੜ੍ਹੇ ਗਏ ਹਨ, ਨਾਲ ਹੀ ਨਸ਼ਾ ਤਸਕਰਾਂ ਦੀ 173 ਕਰੋੜ ਦੀ ਪ੍ਰਾਪਟੀ ਜ਼ਬਤ ਕੀਤੀ ਗਈ ਹੈ।
ਸੜਕ ਸੁਰੱਖਿਆ ਫੋਰਸ
ਸੜਕ ਸਰੱਖਿਆ ਫੋਰਸ ਬਣਾਉਣਾ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਫਰਵਰੀ ਤੋਂ ਹੁਣ ਤੱਕ 1400 ਲੋਕਾਂ ਦੀ ਜ਼ਿੰਦਗੀ ਸੜਕ ਸੁਰੱਖਿਆ ਫੋਰਸ ਬਚਾ ਚੁੱਕੀ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕੀਮਤੀ ਸਮਾਨ ਵੀ ਬਚਾਇਆ ਗਿਆ ਹੈ। ਹੋਰਾਂ ਸੂਬਿਆ ਦੀਆਂ ਸਰਕਾਰਾਂ ਵੀ ਇਸ ਫੋਰਸ ਬਾਰੇ ਪੁੱਛ ਰਹੀਆਂ ਹਨ। ਸੜਕ ਸੁਰੱਖਿਆ ਫੋਰਸ ਸਾਡਾ ਕਾਪੀਰਾਈਟ ਹੈ,ਹੁਣ ਅਸੀਂ ਪੈਸੇ ਲੈ ਕੇ ਟ੍ਰੇਨਿੰਗ ਦੇਵਾਂਗੇ।
ਸਰਕਾਰ ਬਿਜ਼ਲੀ ਵੇਚ ਕਰੋੜਾਂ ਕਮਾ ਰਹੀ
ਬਿਜ਼ਲੀ ਦੇ ਖੇਤਰ ‘ਚ ਸੂਬੇ ਨੂੰ ਸਰਪਲੱਸ ਕੀਤਾ ਗਿਆ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਿਆ ਹੈ। ਹੁਣ ਪੰਜਾਂ ਵਿੱਚੋਂ ਤਿੰਨ ਸਰਕਾਰੀ ਥਰਮਲ ਪਲਾਂਟ ਹਨ, ਸਰਕਾਰ ਬਿਜ਼ਲੀ ਵੇਚ ਕੇ ਕਰੋੜਾਂ ਰੁਪਏ ਕਮਾ ਰਹੀ ਹੈ।