ਪੰਜਾਬ ਤੇ ਚੰਡੀਗੜ੍ਹ ‘ਚ ਅੱਜ ਤੇ ਅਗਲੇ 3 ਦਿਨ ਲੂ ਦਾ ਅਲਰਟ, UT ‘ਚ ਐਡਵਾਈਜਰੀ ਜਾਰੀ

Published: 

21 Apr 2026 07:08 AM IST

ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ 'ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 3.2 ਡਿਗਰੀ ਸੈਲਸੀਅਸ ਵੱਧ ਬਮਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਜੋ ਕਿ 41 ਡਿਗਰੀ ਸੈਲਸੀਅਸ ਰਿਹਾ ਹੈ। ਚੰਡੀਗੜ੍ਹ ਸ਼ਹਿਰ ਦਾ ਵੱਧੋ-ਵੱਧ ਤਾਪਿਮਾਨ 38.1 ਡਿਗਰੀ ਤੇ ਚੰਡੀਗੜ੍ਹ ਏਅਰਪੋਰਟ ਦਾ 37.0 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਤੇ ਚੰਡੀਗੜ੍ਹ ਚ ਅੱਜ ਤੇ ਅਗਲੇ 3 ਦਿਨ ਲੂ ਦਾ ਅਲਰਟ, UT ਚ ਐਡਵਾਈਜਰੀ ਜਾਰੀ

ਸੰਕੇਤਕ ਤਸਵੀਰ

ਪੰਜਾਬ ਤੇ ਚੰਡੀਗੜ੍ਹ ‘ਚ ਤਾਪਮਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦੇ ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਅੱਜ ਤੇ ਅਗਲੇ ਤਿੰਨ ਪੰਜਾਬ ‘ਚ ਲੂ ਦਾ ਅਲਰਟ ਜਾਰੀ ਕੀਤਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ (UT) ਚੰਡੀਗੜ੍ਹ ‘ਚ ਵੀ ਅੱਜ ਤੇ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਬੀਤੇ ਦਿਨ ਲੂ ਦੇ ਹਾਲਾਤਾਂ ਨਾਲ ਨਜਿੱਠਣ ਲਈ ਲੋਕਾਂ ਲਈ ਇੱਕ ਪਬਲਿਕ ਐਡਵਾਈਜਰੀ ਜਾਰੀ ਕੀਤੀ ਸੀ।

ਪੰਜਾਬ ‘ਚ ਲੂ ਦਾ ਯੈਲੋ ਅਲਰਟ

ਅੱਜ ਪੰਜਾਬ ਭਰ ‘ਚ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਸ਼ੇਸ਼ ਤੌਰ ‘ਤੇ ਲੁਧਿਆਣਾ, ਨਵਾਂ ਸ਼ਹਿਰ, ਰੂਪਨਗਰ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਐਸਏਐਸ ਨਗਰ (ਮੁਹਾਲੀ) ਤੇ ਪਟਿਆਲਾ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।

22 ਅਪ੍ਰੈਲ ਨੂੰ 6 ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ‘ਚ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਤੇ ਫਿਰੋਜ਼ਪੁਰ ‘ਚ ਲੂ ਤੋਂ ਰਾਹਤ ਰਹੇਗੀ।

23 ਅਪ੍ਰੈਲ ਨੂੰ 7 ਜ਼ਿਲ੍ਹਿਆਂ ਨੂੰ ਛੱਡ ਕੇ ਪੂਰੇ ਪੰਜਾਬ ਭਰ ‘ਚ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਤੇ ਫਿਰੋਜ਼ਪੁਰ ‘ਚ ਰਾਹਤ ਰਹੇਗੀ।

24 ਅਪ੍ਰੈਲ ਨੂੰ 6 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੰਜਾਬ ਭਰ ‘ਚ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਿਨ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਦੇ ਫਿਰੋਜ਼ਪੁਰ ‘ਚ ਰਾਹਤ ਰਹੇਗੀ।

ਕਿੰਨਾ ਰਿਹਾ ਤਾਪਮਾਨ?

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 3.2 ਡਿਗਰੀ ਸੈਲਸੀਅਸ ਵੱਧ ਬਮਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 41 ਡਿਗਰੀ ਸੈਲਸੀਅਸ ਰਿਹਾ ਹੈ। ਚੰਡੀਗੜ੍ਹ ਸ਼ਹਿਰ ਦਾ ਵੱਧੋ-ਵੱਧ ਤਾਪਿਮਾਨ 38.1 ਡਿਗਰੀ ਤੇ ਚੰਡੀਗੜ੍ਹ ਏਅਰਪੋਰਟ ਦਾ 37.0 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਵੱਧੋ-ਵੱਧ ਤਾਪਮਾਨ 37.1 ਡਿਗਰੀ, ਲੁਧਿਆਣਾ ਦਾ 39.4 ਡਿਗਰੀ, ਪਟਿਆਲਾ ਦਾ 39.8 ਡਿਗਰੀ, ਪਠਾਨਕੋਟ ਦਾ 37.2 ਡਿਗਰੀ, ਫਰੀਦਕੋਟ ਦਾ 40.9 ਡਿਗਰੀ, ਫਾਜ਼ਿਲਕਾ (ਅਬੋਹਰ) ਦਾ 36.6 ਡਿਗਰੀ, ਹੁਸ਼ਿਆਰਪੁਰ ਦਾ 36.2 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 35.8 ਡਿਗਰੀ, ਪਠਾਨਕੋਟ ਦਾ 36.5 ਡਿਗਰੀ, ਥੀਨ ਡੈਮ (ਪਠਾਨਕੋਟ) ਦਾ ਵੀ 36.5 ਡਿਗਰੀ, ਰੋਪੜ ਦਾ 36.5 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 39.5 ਡਿਗਰੀ ਦਰਜ ਕੀਤਾ ਗਿਆ।

ਐਡਵਾਈਜਰੀ ਜਾਰੀ

ਲੂ ਦੇ ਅਲਰਟ ਦੇ ਚੱਲਦੇ ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪਬਲਿਕ ਐਡਵਾਈਜਰੀ ਜਾਰੀ ਕੀਤੀ ਹੈ, ਜਿਸ ਚ ਦੱਸਿਆ ਗਿਆ ਹੈ ਕਿ ਲੂ ਦੇ ਹਾਲਾਤਾਂ ਚ ਆਪਣਾ ਕਿਸ ਤਰੀਕੇ ਨਾਲ ਖਿਆਲ ਰੱਖਣਾ ਹੈ। ਆਓ ਜਾਣਦੇ ਹਾਂ ਕਿ ਸਾਨੂੰ ਐਡਵਾਈਜਰੀ ਅਨੁਸਾਰ ਕੀ ਕਰਨਾ ਚਾਹੀਦਾ ਹੈ ਤੇ ਕਿੰਨਾ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

ਲੂ ਤੋਂ ਬਚਣ ਲਈ ਕੀ ਕਰਨਾ ਹੈ?

  • ਖਾਣ-ਪੀਣ ਦਾ ਧਿਆਨ
  • ਵਾਰ-ਵਾਰ ਪਾਣੀ ਪੀਓ, ਭਾਵੇਂ ਤੁਹਾਨੂੰ ਪਿਆਸ ਨਾ ਵੀ ਹੋਵੇ ਤਾਂ ਵੀ ਪਾਣੀ ਪੀਂਦੇ ਰਹੋ।
  • ਯਾਤਰਾ ਕਰਦੇ ਸਮੇਂ ਪੀਣ ਵਾਲਾ ਪਾਣੀ ਆਪਣੇ ਨਾਲ ਰੱਖੋ।
  • ਤਰਜੀਹੀ ਤੌਰ ਤੇ ਪਾਣੀ, ਨਿੰਬੂ ਪਾਣੀ (ਨਿੰਬੂ ਪਾਣੀ), ਲੱਸੀ, ਛਾਛ, ਜਲਜੀਰਾ, ਆਮ ਪੰਨਾ, ਨਾਰੀਅਲ ਪਾਣੀ ਜਾਂ ਹੋਰ ਸਥਾਨਕ ਤੌਰ ਤੇ ਉਪਲਬਧ ਕੁਦਰਤੀ ਪੀਣ ਵਾਲੇ ਪਦਾਰਥ ਲਓ।
  • ਤਰਬੂਜ, ਖਰਬੂਜ਼ਾ, ਖੀਰਾ, ਸੰਤਰਾ, ਸਲਾਦ ਆਦਿ ਵਰਗੇ ਮੌਸਮੀ ਫਲ ਤੇ ਸਬਜ਼ੀਆਂ ਖਾਓ।

ਢੱਕੇ ਰਹੋ

  • ਸੂਰਜ ਦੇ ਸਿੱਧੇ ਸੰਪਰਕ ਤੋਂ ਬਚੋ।
  • ਚੰਗੀ ਤਰ੍ਹਾਂ ਹਵਾਦਾਰ ਤੇ ਠੰਢੀਆਂ ਥਾਵਾਂ ਤੇ ਘਰ ਦੇ ਅੰਦਰ ਰਹੋ।
  • ਪਤਲੇ ਢਿੱਲੇ, ਸੂਤੀ ਕੱਪੜੇ ਪਹਿਨੋ ਤਰਜੀਹੀ ਤੌਰ ਤੇ ਹਲਕੇ ਰੰਗ ਦੇ ਕੱਪੜੇ ਪਹਿਨੋ।
  • ਆਪਣਾ ਸਿਰ ਢੱਕੋ। ਛੱਤਰੀ, ਟੋਪੀ ਆਦਿ ਦੀ ਵਰਤੋਂ ਕਰੋ।
  • ਧੁੱਪ ਚ ਬਾਹਰ ਜਾਂਦੇ ਸਮੇਂ ਜੁੱਤੇ ਪਹਿਨੋ।
  • ਦਿਨ ਵੇਲੇ ਆਪਣੇ ਘਰ ਦੀਆਂ ਖਿੜਕੀਆਂ ਤੇ ਪਰਦੇ ਬੰਦ ਰੱਖੋ ਤੇ ਰਾਤ ਨੂੰ ਉਨ੍ਹਾਂ ਨੂੰ ਖੋਲ੍ਹੋ।

ਇਨ੍ਹਾਂ ਲੋਕਾਂ ਦੀ ਵਿਸ਼ੇਸ਼ ਤੌਰ ‘ਤੇ ਸਿਹਤ ਸੰਭਾਲ ਕਰੋ

  • ਬੱਚੇ ਤੇ ਛੋਟੇ ਬੱਚੇ
  • ਗਰਭਵਤੀ ਔਰਤਾਂ
  • ਬਾਹਰ ਕੰਮ ਕਰਨ ਵਾਲੇ ਲੋਕ।
  • ਮਾਨਸਿਕ ਬਿਮਾਰੀ ਵਾਲੇ ਲੋਕ।
  • ਉਹ ਲੋਕ ਜੋ ਸਰੀਰਕ ਤੌਰ ਤੇ ਬਿਮਾਰ ਹਨ, ਖਾਸ ਕਰਕੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਵਾਲੇ।
  • ਬਜ਼ੁਰਗ ਜਾਂ ਬਿਮਾਰ ਲੋਕ ਜੋ ਇਕੱਲੇ ਰਹਿੰਦੇ ਹਨ।

ਕੀ ਨਹੀਂ ਕਰਨਾ ਹੈ?

  • ਜਦੋਂ ਤੱਕ ਜ਼ਰੂਰੀ ਨਾ ਹੋਵੇ ਧੁੱਪ ਚ ਬਾਹਰ ਨਾ ਨਿਕਲੋ।
  • ਦੁਪਹਿਰ ਨੂੰ ਬਾਹਰ ਸਖ਼ਤ ਗਤੀਵਿਧੀਆਂ ਤੋਂ ਬਚੋ।
  • ਸ਼ਰਾਬ, ਚਾਹ, ਕੌਫੀ ਤੇ ਕਾਰਬੋਨੇਟਿਡ ਸਾਫਟ ਡਰਿੰਕਸ ਜਾਂ ਵੱਡੀ ਮਾਤਰਾ ਚ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਬਚੋ, ਕਿਉਂਕਿ ਇਹ ਸਰੀਰ ਦੇ ਤਰਲ ਪਦਾਰਥਾਂ ਦਾ ਨੁਕਸਾਨ ਕਰਦੇ ਹਨ ਜਾਂ ਪੇਟ ਚ ਕੜਵੱਲ ਦਾ ਕਾਰਨ ਬਣ ਸਕਦੇ ਹਨ।
  • ਬਾਸੀ ਭੋਜਨ ਨਾ ਖਾਓ।
  • ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਚ ਨਾ ਛੱਡੋ।
Follow Us