ਪੰਜਾਬ ‘ਚ ਕੱਲ੍ਹ ਨਗਰ ਨਿਗਮ ਚੋਣਾਂ, ਮੈਦਾਨ ‘ਚ 7,555 ਉਮੀਦਵਾਰ, ਸ਼ਹਿਰਾਂ ‘ਚ ਕਿਸ ਦੀ ਸਰਕਾਰ?

Updated On: 

25 May 2026 12:26 PM IST

ਪੰਜਾਬ 'ਚ 8 ਨਗਰ ਨਿਗਮਾਂ, 76 ਨਗਰ ਕੌਂਸਲ ਤੇ 21 ਨਗਰ ਪੰਚਾਇਤਾਂ ਦੀ ਸੀਟਾਂ ਲਈ ਇਹ ਚੋਣ ਹੋ ਰਹੀ ਹੈ। ਚੋਣ ਦੇ ਲਈ 7,555 ਉਮੀਦਵਾਰ ਮੈਦਾਨ 'ਚ ਹਨ। ਇਸ 'ਚ ਸਭ ਤੋਂ ਵੱਧ ਉਮੀਦਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ 1801 ਉਮੀਵਾਰ ਚੋਣ ਲੜ ਰਹੇ ਹਨ।

ਪੰਜਾਬ ਚ ਕੱਲ੍ਹ ਨਗਰ ਨਿਗਮ ਚੋਣਾਂ, ਮੈਦਾਨ ਚ 7,555 ਉਮੀਦਵਾਰ, ਸ਼ਹਿਰਾਂ ਚ ਕਿਸ ਦੀ ਸਰਕਾਰ?

ਪੰਜਾਬ ‘ਚ ਕੱਲ੍ਹ, 26 ਮਈ ਨੂੰ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਹੋਵੇਗੀ। ਇਸ ਤੋਂ ਬਾਅਦ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜ਼ਿਆਂ ਦਾ ਐਲਾਨ ਕੀਤਾ ਜਾਵੇਗਾ। ਬੀਤੇ ਦਿਨ, ਐਤਵਾਰ ਨੂੰ ਸ਼ਾਮ ਪੰਜ ਵਜੇ ਤੋਂ ਬਾਅਦ ਚੋਣ ਪ੍ਰਚਾਰ ਥੰਮ੍ਹ ਗਿਆ ਹੈ ਤੇ ਹੁਣ ਆਗੂਆਂ ਦੀਆਂ ਰੈਲੀਆਂ ਤੇ ਚੋਣ ਪ੍ਰਚਾਰ ‘ਤੇ ਪਾਬੰਦੀ ਲੱਗੀ ਚੁੱਕੀ ਹੈ। ਅੱਜ ਨਗਰ ਨਿਗਮ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋਣਗੀਆਂ।

ਪੰਜਾਬ ‘ਚ 8 ਨਗਰ ਨਿਗਮਾਂ, 76 ਨਗਰ ਕੌਂਸਲ ਤੇ 21 ਨਗਰ ਪੰਚਾਇਤਾਂ ਦੀ ਸੀਟਾਂ ਲਈ ਇਹ ਚੋਣ ਹੋ ਰਹੀ ਹੈ। ਚੋਣ ਦੇ ਲਈ 7,555 ਉਮੀਦਵਾਰ ਮੈਦਾਨ ‘ਚ ਹਨ। ਇਸ ‘ਚ ਸਭ ਤੋਂ ਵੱਧ ਉਮੀਦਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ 1801 ਉਮੀਵਾਰ ਚੋਣ ਲੜ ਰਹੇ ਹਨ। ਦੂਜੇ ਨੰਬਰ ਦੇ ਕਾਂਗਰਸ ਦੇ 1,550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ 96, ਆਜ਼ਾਦ ਉਮੀਦਵਾਰ 1528 ਤੇ 13 ਹੋਰ ਉਮੀਦਵਾਰ ਚੋਣ ਲੜ ਰਹੇ ਹਨ। ਇਹ ਚੋਣਾਂ ਹਰ ਪਾਰਟੀ ਲਈ ਅਹਿਮ ਮੰਨੀਆਂ ਜਾ ਰਹੀਆਂ ਹਨ। ਇਸ ਨੂੰ 2027 ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ।

ਬਟਾਲਾ, ਪਠਾਨਕੋਟ, ਕਪੂਰਥਲਾ, ਐਸਏਐਸ ਨਗਰ, ਬਠਿੰਡਾ, ਅਬੋਹਰ, ਮੋਗਾ ਤੇ ਬਰਨਾਲਾ ਨਗਰ ਨਿਗਮ ਦੀਆਂ ਇਹ ਚੋਣਾਂ ਵਿਧਾਨ ਸਭਾ ਦੀਆਂ ਸੀਟਾਂ ਨੂੰ ਵੀ ਪ੍ਰਭਾਵਿਤ ਕਰਨਗੀਆਂ। 8 ਨਗਰ ਨਿਗਮ, 76 ਨਗਰ ਕੌਂਸਲ ਤੇ 21 ਨਗਰ ਪੰਚਾਇਤ ਦੀਆਂ ਇਹ ਚੋਣਾਂ ਕੁੱਲ 36,72,932 ਵੋਟਾਂ ਨੂੰ ਕਵਰ ਕਰਨਗੀਆਂ, ਜਿਨ੍ਹਾਂ ‘ਚੋਂ 18,98,990 ਪੁਰਸ਼ ਵੋਟਰ ਤੇ 17,73,716 ਮਹਿਲਾ ਵੋਟਰਸ ਹਿੱਸਾ ਲੈਣਗੀਆਂ। ਕਰੀਬ, 37 ਲੱਖ ਕੁੱਲ ਵੋਟਰ ਜਦੋਂ ਇਸ ਚੋਣ ‘ਚ ਵੋਟ ਭੁਗਤਾਉਣਗੇ ਤਾਂ ਇਹ ਵੋਟ ਬੈਂਕ ਸਾਰੀਆਂ ਪ੍ਰਮੁੱਖ ਪਾਰਟੀਆਂ ਲਈ ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਬਣੇਗਾ।

ਪਾਰਟੀਆਂ ਲਈ ਮਨੋਬਲ ਵਧਾਉਣਗੇ ਨਤੀਜ਼ੇ

ਇਨ੍ਹਾਂ ਨਗਰ ਨਿਗਮ ਚੋਣਾਂ ਦੇ ਨਤੀਜੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਮਨੋਬਲ ਨੂੰ ਕਾਫ਼ੀ ਪ੍ਰਭਾਵਿਤ ਕਰ ਸਕਦੇ ਹਨ। ਸੱਤਾਧਾਰੀ ਆਮ ਆਦਮੀ ਲਈ ਨਤੀਜਾ ਇਹ ਸੰਕੇਤ ਕਰ ਸਕਦਾ ਹੈ ਕਿ ਸੂਬੇ ਚ ਕੋਈ ਸੱਤਾ ਵਿਰੋਧੀ ਭਾਵਨਾ ਨਹੀਂ ਹੈ। ਭਾਜਪਾ ਮੁਲਾਂਕਣ ਕਰੇਗੀ ਕਿ ਇਸ ਦੇ ਰਾਜਨੀਤਿਕ ਤੇ ਸੰਗਠਨਾਤਮਕ ਯਤਨਾਂ ਨੇ ਪੰਜਾਬ ਚ ਪਾਰਟੀ ਸਥਿਤੀ ਨੂੰ ਕਿੰਨਾ ਮਜ਼ਬੂਤ ​​ਕੀਤਾ ਹੈ? ਕਾਂਗਰਸ ਪਾਰਟੀ ਧੜੇਬੰਦੀ ਨਾਲ ਜੂਝ ਰਹੀ ਹੈ, ਪਾਰਟੀ ਲਈ ਇਸ ਚੋਣਾਂ ਰਾਹੀਂ ਏਕਤਾ ਦਾ ਸੰਦੇਸ਼ ਦੇਣ ਦਾ ਚੰਗਾ ਮੌਕਾ ਹੈ। ਇਸੇ ਤਰ੍ਹਾਂ, ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਨਤੀਜਿਆਂ ਰਾਹੀਂ ਸ਼ਹਿਰੀ ਤੇ ਗੈਰ-ਸਿੱਖ ਵੋਟਰਾਂ ਚ ਸਥਿਤੀ ਦਾ ਮੁਲਾਂਕਣ ਕਰੇਗੀ।

Follow Us