ਚੰਡੀਗੜ੍ਹ: ਪਹਿਲੀ ਮਾਰੀ ਟੱਕਰ, ਫਿਰ ਵਿਅਕਤੀ ਨੇ ਖ਼ੁਦ ਦੀ ਬਾਈਕ ਨੂੰ ਲਗਾ ਦਿੱਤੀ ਅੱਗ

Updated On: 

25 May 2026 11:42 AM IST

ਬਾਈਕ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ। ਰਾਹਗੀਰਾਂ ਨੇ ਬਾਈਕ ਨੂੰ ਅੱਗ ਲੱਗੀ ਦੇਖ ਪੁਲਿਸ ਕੰਟਰੋਲ ਰੂਮ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਜਦੋਂ ਤੱਕ ਮੌਕੇ 'ਤੇ ਪਹੁੰਚੀ, ਬਾਈਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਹੀ ਬਾਈਕ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ।

ਚੰਡੀਗੜ੍ਹ: ਪਹਿਲੀ ਮਾਰੀ ਟੱਕਰ, ਫਿਰ ਵਿਅਕਤੀ ਨੇ ਖ਼ੁਦ ਦੀ ਬਾਈਕ ਨੂੰ ਲਗਾ ਦਿੱਤੀ ਅੱਗ

ਚੰਡੀਗੜ੍ਹ: ਪਹਿਲੀ ਮਾਰੀ ਟੱਕਰ, ਫਿਰ ਵਿਅਕਤੀ ਨੇ ਖ਼ੁਦ ਦੀ ਬਾਈਕ ਨੂੰ ਲਗਾ ਦਿੱਤੀ ਅੱਗ

ਚੰਡੀਗੜ੍ਹ ‘ਚ ਸੜਕ ਦੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੀ ਹੀ ਬਾਈਕ ਨੂੰ ਅੱਗ ਲਗਾ ਦਿੱਤੀ। ਘਟਨਾ ਸੈਕਟਰ 37 ਤੇ ਸੈਕਟਰ-41 ਦੇ ਡਿਵਾਇਡਿੰਗ ਰੋਡ ਦੀ ਹੈ। ਜਾਣਕਾਰੀ ਮੁਤਾਬਕ, ਵਿਅਕਤੀ ਨੇ ਪਹਿਲੇ ਇੱਕ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ਤੇ ਫਿਰ ਕਾਰ ਚਾਲਕ ਨਾਲ ਬਹਿਸ ਕਰਨ ਤੋਂ ਬਾਅਦ ਆਪਣੀ ਬਾਈਕ ਦਾ ਪੈਟਰੋਲ ਟੈਂਕ ਖੋਲ੍ਹ ਕੇ ਉਸ ‘ਚ ਅੱਗ ਲਗਾ ਦਿੱਤੀ।

ਬਾਈਕ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ। ਰਾਹਗੀਰਾਂ ਨੇ ਬਾਈਕ ਨੂੰ ਅੱਗ ਲੱਗੀ ਦੇਖ ਪੁਲਿਸ ਕੰਟਰੋਲ ਰੂਮ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਜਦੋਂ ਤੱਕ ਮੌਕੇ ‘ਤੇ ਪਹੁੰਚੀ, ਬਾਈਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਹੀ ਬਾਈਕ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ।

ਪੁਲਿਸ ਨੇ ਕਾਰ ਚਾਲਕ ਦੇ ਵੀ ਬਿਆਨ ਦਰਜ ਕੀਤੇ ਹਨ, ਪਰ ਉਸ ਨੇ ਸ਼ਿਕਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਕਾਰ ਚਾਲਕ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਕਾਰ ਦਾ ਹੋਇਆ ਨੁਕਸਾਨ ਖ਼ੁਦ ਹੀ ਠੀਕ ਕਰਵਾ ਲਵੇਗਾ। ਉਸ ਨੇ ਦੱਸਿਆ ਕਿ ਬਾਈਕ ਸਵਾਰ ਵਿਅਕਤੀ ਨੇ ਗੁੱਸੇ ‘ਚ ਆਪਣੀ ਹੀ ਬਾਈਕ ਨੂੰ ਅੱਗ ਲਗਾ ਦਿੱਤੀ।

ਪੁਲਿਸ ਨੇ ਬਾਈਕ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਦਾ ਮੈਡੀਕਲ ਕਰਵਾਇਆ। ਜਾਂਚ ‘ਚ ਉਸ ਦੇ ਸ਼ਰਾਬ ਦੇ ਨਸ਼ੇ ‘ਚ ਹੋਣ ਦੀ ਪੁਸ਼ਟੀ ਹੋਈ ਹੈ। ਸੈਕਟਰ-39 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਬਾਈਕ ਨੂੰ ਅੱਗ ਲੱਗਣ ਕਾਰਨ ਕੁੱਝ ਦੇਰ ਤੱਕ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ।

Follow Us