Punjab Budget 2024: ਲੋਕਾਂ ਦੇ ਹੱਕ ਵਿੱਚ ਬਜਟ, ਨਹੀਂ ਲਗਾਇਆ ਨਵਾਂ ਟੈਕਸ, ਵਿੱਤ ਮੰਤਰੀ ਦੇ ਦਾਅਵੇ ਤੇ ਬੋਲੀ ਕਾਂਗਰਸ- ਕਰਜ਼ੇ ‘ਚ ਡੁਬੋਇਆ ਪੰਜਾਬ
Punjab Budget 2024: ਹਿਮਾਚਲ ਅਤੇ ਦਿੱਲੀ ਸਰਕਾਰ ਵੱਲੋਂ ਮਹਿਲਾ ਨੂੰ ਨਗਦ ਸਹਾਇਤਾ ਦੇਣ ਦੇ ਐਲਾਨ ਤੋਂ ਬਾਅਦ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਹੋ ਸਕਦਾ ਹੈ ਕਿ ਭਗਵੰਤ ਮਾਨ ਸਰਕਾਰ ਮਹਿਲਾਵਾਂ ਨਾਲ ਕੀਤਾ ਹੋਇਆ ਵਾਅਦਾ ਆਪਣੇ ਤੀਜੇ ਬਜਟ ਵਿੱਚ ਪੁਗਾਅ ਜਾਵੇ ਪਰ ਅਜਿਹਾ ਨਹੀਂ ਹੋਇਆ। ਖ਼ਜਾਨਾ ਮੰਤਰੀ ਦੇ ਪੂਰੇ ਭਾਸ਼ਣ ਵਿੱਚ ਮਹਿਲਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇਣ ਦਾ ਐਲਾਨ ਨਹੀਂ ਹੋਇਆ ਜਦੋਂ ਕਿ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਹਿਲਾ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸੁਵਿਧਾ ਇਸ ਵਿੱਤੀ ਵਰ੍ਹੇ ਵਿੱਚ ਵੀ ਜਾਰੀ ਰਹੇਗੀ।

ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੀਡੀਆ ਨਾਲ ਰੂ-ਬ-ਰੂ ਹੋਏ। ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਵਿੱਚ ਕਿਸੇ ਕਿਸਮ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਇਹ ਬਜਟ ਲੋਕਾਂ ਦੇ ਹੱਕ ਵਿੱਚ ਹੈ। ਇਸ ਵਿੱਚ ਪੰਜਾਬ ਦੀ ਸਿੱਖਿਆ, ਮੈਡੀਕਲ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਵੱਲੋਂ ਦਿੱਤੀਆਂ 85 ਫੀਸਦੀ ਗਾਰੰਟੀਆਂ ਨੂੰ ਪੂਰਾ ਕੀਤਾ ਹੈ। ਜਿੱਥੋਂ ਤੱਕ ਇੱਕ ਵੱਡੀ ਗਾਰੰਟੀ ਬਾਕੀ ਹੈ, ਉਸ ਨੂੰ ਵੀ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਉਸ ਗਾਰੰਟੀ ਦਾ ਨਾਮ ਨਹੀਂ ਦੱਸਿਆ।
ਉੱਧਰ, ਵਿਰੋਧੀ ਪਾਰਟੀ ਨੇ ਅੱਜ ਦੇ ਬਜਟ ਨੂੰ ਪੂਰੀ ਤਰ੍ਹਾਂ ਨਾਲ ਖੋਖਲਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਕੁਝ ਵੀ ਨਵਾਂ ਨਹੀਂ ਹੈ। ਸਰਕਾਰ ਨੇ ਪੂਰੇ ਸੂਬੇ ਨੂੰ ਹੀ ਕਰਜ਼ੇ ਵਿੱਚ ਡੁਬੋ ਦਿੱਤਾ ਹੈ।
ਵਿੱਤ ਮੰਤਰੀ ਪੰਜਾਬ ਸ੍ਰ. ਹਰਪਾਲ ਸਿੰਘ ਚੀਮਾ ਪੰਜਾਬ ਬਜਟ ਬਾਰੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਧਾਨ ਸਭਾ ਤੋਂ Live… https://t.co/oHYw5Ykd6O
— AAP Punjab (@AAPPunjab) March 5, 2024
ਇਹ ਵੀ ਪੜ੍ਹੋ
1 ਘੰਟਾ 20 ਮਿੰਟ ਦੌਰਾਨ ਗਿਣਵਾਈਆਂ ਪ੍ਰਾਪਤੀਆਂ
ਵਿੱਤ ਮੰਤਰੀ ਨੇ ਵਿਧਾਨ ਸਭਾ ਵਿੱਚ 1.20 ਘੰਟੇ ਤੱਕ ਚੱਲੇ ਭਾਸ਼ਣ ਵਿੱਚ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਿਆ। 1080 ਕਰੋੜ ਰੁਪਏ ਵਿੱਚ ਖਰੀਦੇ ਗਏ ਥਰਮਲ ਪਲਾਂਟ ਨੂੰ ਸਰਕਾਰ ਦੀ ਪ੍ਰਾਪਤੀ ਦੱਸਿਆ। ਉਨ੍ਹਾਂ ਦੱਸਿਆ ਕਿ ਖੁਰਾਕ ਸਪਲਾਈ ਲਈ 1072 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹਰ ਘਰ ਤੱਕ ਰਾਸ਼ਨ ਪਹੁੰਚਾਉਣ ਲਈ 250 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
800 ਮਾਡਲ ਵਾਜਬ ਕੀਮਤ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਰਕਾਰ ਨੇ ਅਸਲ ਕਰਜ਼ਾ ਘਟਾ ਦਿੱਤਾ ਹੈ। ਇਸ ‘ਚ ਚਾਰ ਫੀਸਦੀ ਤੱਕ ਦੀ ਕਮੀ ਆਈ ਹੈ।
ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਲਈ ਬਜਟ 2024-25 ਵਿੱਚ ਵੱਡੀਆਂ ਤਜਵੀਜ਼ਾਂ
ਵਿੱਤ ਮੰਤਰੀ ਪੰਜਾਬ @HarpalCheemaMLA ਨੇ ਸਾਂਝੇ ਕੀਤੇ ਵੇਰਵੇ▶️ 118 ਸਕੂਲ ਬਣਨਗੇ ਅਤਿ-ਆਧੁਨਿਕ ‘ਸਕੂਲ ਆਫ਼ ਐਮੀਨੈਂਸ’, 14 ਸ਼ੁਰੂ, 100 ਕਰੋੜ ਰੁਪਏ ਦੀ ਪ੍ਰਸਤਾਵਨਾ
▶️ 100 ਸੀਨੀਅਰ ਸੈਕੰਡਰੀ ਸਕੂਲ ਬਣਾਏ ਜਾਣਗੇ ‘ਸਕੂਲ ਆਫ਼ ਬ੍ਰਿਲੀਐਂਸ’, 10 pic.twitter.com/eh0Fla48Ff
— AAP Punjab (@AAPPunjab) March 5, 2024
ਇਸ ਤਰ੍ਹਾਂ ਵਧੇਗਾ ਪੰਜਾਬ ਦਾ ਮਾਲੀਆ: ਚੀਮਾ
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਦੀ ਟੈਕਸ ਚੋਰੀ ਨੂੰ ਰੋਕ ਕੇ ਮਾਲੀਆ ਵਧਾਉਣ ਵਿਚ ਲੱਗੇ ਹੋਏ ਹਨ। ਜੀਐਸਟੀ ਤੋਂ ਐਕਸਾਈਜ਼ ਤੱਕ ਵਧਿਆ ਹੈ। ਉਨ੍ਹਾਂ ਮੀਡੀਆ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਸਮੇਂ ਦੇ ਅੰਕੜੇ ਵੀ ਦੱਸੇ। ਪਿਛਲੀ ਸਰਕਾਰ ਦੇ ਸਮੇਂ ਵਿੱਚ ਜੀਐਸਟੀ ਘੱਟ ਸੀ, ਪਰ ਸਾਡੀ ਸਰਕਾਰ ਦੇ ਸਮੇਂ ਵਿੱਚ ਇਸ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ – ਬਜਟ ਵਿੱਚ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਨਗਦ ਸਹਾਇਤਾ ਦੇਣ ਬਾਰੇ ਕੋਈ ਐਲਾਨ ਨਹੀ ਹੋਇਆ
ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ : ਕਾਂਗਰਸ
ਸਰਕਾਰ ਦੇ ਇਸ ਦਾਅਵੇ ਨੂੰ ਖੋਖਲਾ ਦੱਸਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਜਟ ਵਿੱਚ ਕੁਝ ਵੀ ਨਵਾਂ ਨਹੀਂ ਹੈ। ਇਸ ਸਰਕਾਰ ਕਾਰਨ ਸੂਬਾ ਕਰਜ਼ੇ ਵਿੱਚ ਡੁੱਬ ਰਿਹਾ ਹੈ। ਸਰਕਾਰ ਦਾ ਕਰਜ਼ਾ 2 ਸਾਲਾਂ ‘ਚ 67 ਹਜ਼ਾਰ ਕਰੋੜ ਰੁਪਏ ਵਧਿਆ ਹੈ। ਹਿਮਾਚਲ ਅਤੇ ਗੁਜਰਾਤ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਗਿਆ ਸੀ, ਪਰ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ। ਔਰਤਾਂ ਨੂੰ ਨਕਦ ਰਾਸ਼ੀ ਦੇਣ ਦਾ ਐਲਾਨ ਵੀ ਹਵਾ ਵਿਚ ਹੈ। ਨਾਲ ਹੀ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਦੀ ਕਾਰਵਾਈ ਤੇ ਵੀ ਵੱਡੇ ਸਵਾਲ ਚੁੱਕੇ।
ਔਰਤਾਂ ਨਾਲ ਵੀ ਕੀਤਾ ਧੋਖਾ : ਰਾਜਾ ਵੜ੍ਹਿੰਗ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਦਾ ਬਜਟ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਲਈ ਅਤੇ ਨਾ ਹੀ ਪੰਜਾਬ ਲਈ ਕੁਝ ਵੀ ਹੈ। ਇਸ ਵਿੱਚ ਦੱਸਣ ਲਈ ਕੁਝ ਵੀ ਨਵਾਂ ਨਹੀਂ ਹੈ। ਉਨ੍ਹਾਂ ਫਰਿਸ਼ਤੇ ਸਕੀਮ, ਮੈਡੀਕਲ ਕਾਲਜ ਸਮੇਤ ਕਈ ਚੀਜਾਂ ‘ਤੇ ਸਵਾਲ ਖੜ੍ਹੇ ਕੀਤੇ। ਵੜਿੰਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ। ਅੱਜ ਦਾ ਬਜਟ ਪੂਰੀ ਤਰ੍ਹਾਂ ਖੋਖਲਾ ਹੈ। ਇਸ ਵਿੱਚ ਸਿਰਫ ਅੰਕੜੇ ਦਿਖਾਏ ਗਏ ਹਨ।
ਸੱਤਾ ਦੇ ਨਸ਼ੇ ਵਿੱਚ ਚੂਰ @AAPPunjab ਦੀ ਲੀਡਰਸ਼ਿਪ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ ਕਿਸੇ ਦੀਆਂ ਭਾਵਨਾਵਾਂ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਅੱਜ ਵਿਧਾਨ ਸਭਾ ਦੇ ਬਾਹਰ ਇਸ ਹੰਕਾਰੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। pic.twitter.com/LotGRm7Zqb
— Punjab Congress (@INCPunjab) March 5, 2024
ਕਰਜਿਆਂ ਤੇ ਚੱਲੇਗੀ ਸਰਕਾਰ – ਸਿੱਧੂ
ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਵੀ ਤਿੱਖਾ ਪਲਟਵਾਰ ਕੀਤਾ। ਉਨ੍ਹਾਂ ਨੇ ਆਪ ਸਰਕਾਰ ਦੇ ਬਜਟ ਨੂੰ ਫਲਾਪ ਕਰਾਰ ਦਿੰਦਿਆਂ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਕਰਜੇ ਵਿੱਚ ਡੁਬਾਉਣ ਦਾ ਆਰੋਪ ਲਗਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸਾਰੇ ਅੰਕੜੇ ਸ਼ੇਅਰ ਕਰਦਿਆਂ ਸਰਕਾਰ ਤੇ ਤਿੱਖੇ ਹਮਲੇ ਬੋਲੇ।
#PunjabBudget raises concerns: borrowing projected at ₹38,331 Cr from 36,000 cr previous financial year , debt to reach ₹3.7 Lac cr by Mar 2025. Focus on debt servicing(₹36,766 cr) & high deficits (revenue: ₹23,198 cr, fiscal: ₹30,464 cr) up by 6,000 crore from 2023-24.. pic.twitter.com/xmwmPAR1WH
— Navjot Singh Sidhu (@sherryontopp) March 5, 2024