ਪੰਜਾਬ ‘ਚ ਫਿਰ ਹੋਵੇਗਾ ਬਲੈਕਆਊਟ, ਮੌਕ ਡ੍ਰਿਲ ਰਾਹੀਂ ਤਿਆਰੀਆਂ ਦਾ ਲਿਆ ਜਾਵੇਗਾ ਜਾਇਜ਼ਾ

Published: 

23 Apr 2026 08:39 AM IST

ਇਹ ਮੌਕ ਡ੍ਰਿਲ ਸੂਬੇ 'ਚ ਹਵਾਈ ਰੇਡ ਤੇ ਬਲੈਕ ਆਊਟ ਵਰਗੀ ਸਥਿਤੀ 'ਚ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਵੇਗੀ। ਇਸ ਨਾਲ ਲੋਕਾਂ ਨੂੰ ਵੀ ਅਜਿਹੇ ਹਾਲਾਤਾਂ ਨਾਲ ਨਜਿੱਠਣ ਦੀ ਜਾਣਕਾਰੀ ਮਿਲੇਗੀ।

ਪੰਜਾਬ ਚ ਫਿਰ ਹੋਵੇਗਾ ਬਲੈਕਆਊਟ, ਮੌਕ ਡ੍ਰਿਲ ਰਾਹੀਂ ਤਿਆਰੀਆਂ ਦਾ ਲਿਆ ਜਾਵੇਗਾ ਜਾਇਜ਼ਾ

ਸੰਕੇਤਕ ਤਸਵੀਰ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਤ ਆਦੇਸ਼ ਅਨੁਸਾਰ, ਸੂਬੇ ਭਰ ‘ਚ ਸਿਵਲ ਡਿਫੈਂਸ ਸੰਬੰਧੀ ਇੱਕ ਮਹੱਤਵਪੂਰਨ ਮੌਕ ਡ੍ਰਿਲ ਆਯੋਜਿਤ ਕੀਤੀ ਜਾ ਰਹੀ ਹੈ। ਇਹ ਮੌਕ ਡ੍ਰਿਲ ਕੱਲ੍ਹ ਯਾਨੀ ਕਿ 24 ਅਪ੍ਰੈਲ ਨੂੰ ਕੀਤੀ ਜਾ ਰਹੀ ਹੈ। ਇਹ ਡ੍ਰਿਲ ਕੇਂਦਰ ਸਰਕਾਰ ਦੇ ਕਹਿਣ ‘ਤੇ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ

ਇਹ ਮੌਕ ਡ੍ਰਿਲ ਸੂਬੇ ‘ਚ ਹਵਾਈ ਰੇਡ ਤੇ ਬਲੈਕ ਆਊਟ ਵਰਗੀ ਸਥਿਤੀ ‘ਚ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਵੇਗੀ। ਇਸ ਨਾਲ ਲੋਕਾਂ ਨੂੰ ਵੀ ਅਜਿਹੇ ਹਾਲਾਤਾਂ ਨਾਲ ਨਜਿੱਠਣ ਦੀ ਜਾਣਕਾਰੀ ਮਿਲੇਗੀ।

ਇਸ ਮੌਕ ਡ੍ਰਿਲ ਸਬੰਧੀ ਮੁੱਖ ਵੇਰਵੇ

ਪੰਜਾਬ ‘ਚ ਏਅਰ ਰੇਡ/ਬਲੈਕਆਉਟ ਮੌਕ ਡ੍ਰਿਲ – 2026

ਉਦੇਸ਼: ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਸਿਵਲ ਡਿਫੈਂਸ ਢਾਂਚੇ ਦੇ ਤਹਿਤ ‘ਏਅਰ ਰੇਡ’ ਤੇ ‘ਬਲੈਕਆਉਟ’ ਵਰਗੀ ਸਥਿਤੀ ‘ਚ ਤਿਆਰੀਆਂ ਦੀ ਜਾਂਚ ਕੀਤੀ ਜਾਵੇਗੀ।

ਮਿਤੀ ਤੇ ਸਮਾਂ: ਇਹ ਅਭਿਆਸ (ਮੌਕ ਡ੍ਰਿਲ) 24 ਅਪ੍ਰੈਲ, 2026 ਨੂੰ 20:00 ਯਾਨੀ ਕਿ ਰਾਤ 8:00 ਵਜੇ ‘ਤੇ ਕੀਤਾ ਜਾਵੇਗਾ।

ਅਧਿਕਾਰ ਅਤੇ ਨਿਰਦੇਸ਼: ਗ੍ਰਹਿ ਵਿਭਾਗ (ਪੰਜਾਬ ਸਰਕਾਰ) ਨੇ ਭਾਰਤ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ, ਇਸ ਅਭਿਆਸ ਨੂੰ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਜਨਤਕ ਜਾਗਰੂਕਤਾ: ਸਰਕਾਰ ਨੇ ਲੋਕ ਸੰਪਰਕ ਵਿਭਾਗ ਨੂੰ ਇਸ ਅਭਿਆਸ ਬਾਰੇ ਵੱਧ ਤੋਂ ਵੱਧ ਜਨਤਕ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਆਮ ਜਨਤਾ ਨੂੰ ਜਾਣਕਾਰੀ ਦਿੱਤੀ ਜਾ ਸਕੇ।

ਪ੍ਰਸ਼ਾਸਕੀ ਭਾਗੀਦਾਰੀ: ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ‘ਚ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਭਿਆਸ ਦੀ ਸਮਾਪਤੀ ਤੋਂ ਬਾਅਦ ਆਪਣੀਆਂ ਸਬੰਧਤ ਰਿਪੋਰਟਾਂ ਸਮੇਂ ਸਿਰ ਜਮ੍ਹਾਂ ਕਰਾਉਣ।

Follow Us
Related Stories
ਪੰਜਾਬ ਪੁਲਿਸ ਨੇ ‘ਲਾਰੈਂਸ ਆਫ਼ ਪੰਜਾਬ’ Docu Series ‘ਤੇ ਪਾਬੰਦੀ ਦੀ ਕੀਤੀ ਮੰਗ, MIB ਨੂੰ ਲਿਖਿਆ ਪੱਤਰ
ਬਰਨਾਲਾ ਬੱਸ ਸਟੈਂਡ ਨੇੜੇ ਹੋਟਲ ‘ਤੇ ਰੇਡ, ਪੁਲਿਸ ਨੇ 10 ਮੁਡੇ-ਕੁੜੀਆਂ ਨੂੰ ਕੀਤਾ ਅਰੈਸਟ, ਸਥਾਨਕ ਲੋਕ ਬੋਲੇ- ਇੱਕ ਲੜਕੀ ਨਾਲ 3 ਮੁੰਡੇ ਜਾਂਦੇ ਸੀ ਅੰਦਰ
ਅੰਮ੍ਰਿਤਪਾਲ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਅਜਨਾਲਾ ਥਾਣੇ ‘ਤੇ ਹਮਲੇ ਸਬੰਧੀ ਕੇਸ ‘ਚ ਹੋਵੇਗੀ ਸੁਣਵਾਈ
ਖੰਨਾ: ਆੜ੍ਹਤੀ ‘ਤੇ ਗੋਲੀਬਾਰੀ ਮਾਮਲੇ ‘ਚ ਵੱਡੀ ਸਫ਼ਲਤਾ, ਗੈਂਗਸਟਰ ਨੈੱਟਵਰਕ ਨਾਲ ਜੁੜੇ 3 ਹੋਰ ਮੁਲਜ਼ਮ ਗ੍ਰਿਫ਼ਤਾਰ
ਪੰਜਾਬ: ਅੱਜ ਮੌਸਮ ਸਾਫ਼, ਅਗਲੇ 2 ਦਿਨ ਲੂ ਦਾ ਅਲਰਟ, 26 ਅਪ੍ਰੈਲ ਝੱਖੜ ਦੀ ਚੇਤਾਵਨੀ ਦੇ ਨਾਲ ਬਾਰਿਸ਼ ਦੀ ਭਵਿੱਖਬਾਣੀ
ਲੁਧਿਆਣਾ ‘ਚ ਪੀਜ਼ਾ ਦੀ ਆੜ ‘ਚ ਨਸ਼ਾ ਤਸਕਰੀ, ਪੁਲਿਸ ਨੇ ਮਾਰਿਆ ਛਾਪਾ; ਭਾਰੀ ਮਾਤਰਾ ‘ਚ ਹੈਰੋਇਨ ਸਮੇਤ ਮਾਲਕ ਕਾਬੂ