ਪੰਜਾਬ ਬੀਜੇਪੀ ਨੇ ਸੰਦੀਪ ਦਾਇਮਾ ਖਿਲਾਫ ਖੋਲ੍ਹਿਆ ਮੋਰਚਾ, ਕਿਹਾ- ਕੀਤੀ ਜਾਵੇ ਕਾਨੂੰਨੀ ਕਾਰਵਾਈ
ਪੰਜਾਬ ਬੀਜੇਪੀ ਨੇ ਸੰਦੀਪ ਦਾਇਮਾ ਖਿਲਾਫ ਮੋਰਚਾ ਖੋਲ੍ਹਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਦੀਪ ਦਾਇਮਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਥੇ ਹੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ ਵਿੱਚ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂ ਸੰਦੀਪ ਦਾਏਮਾ ਵੱਲੋਂ ਸਿੱਖ ਭਾਈਚਾਰੇ ਬਾਰੇ ਦਿੱਤੇ ਵਿਵਾਦਤ ਬਿਆਨ ਬਾਰੇ ਕਾਰਵਾਈ ਦੀ ਮੰਗ ਕੀਤੀ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ ਵਿੱਚ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂ ਸੰਦੀਪ ਦਾਏਮਾ ਵੱਲੋਂ ਸਿੱਖ ਭਾਈਚਾਰੇ ਬਾਰੇ ਦਿੱਤੇ ਵਿਵਾਦਤ ਬਿਆਨ ਬਾਰੇ ਕਾਰਵਾਈ ਦੀ ਮੰਗ ਕੀਤੀ ਹੈ।
ਸੁਨੀਲ ਜਾਖੜ ਨੇ ਟਵੀਟ ਕੀਤਾ ਕਿ ਰਾਜਸਥਾਨ ਦੇ ਨੇਤਾ ਵੱਲੋਂ ਧਾਰਮਿਕ ਭਾਵਨਾਵਾਂ ਖਿਲਾਫ ਦਿੱਤੇ ਬਿਆਨ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਨਿੰਦਣਯੋਗ ਬਿਆਨ ਨਾਲ ਲੋਕਾਂ ਨੂੰ ਹੋਈ ਠੇਸ ਬਾਰੇ ਮੈਂ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾ ਦਿੱਤਾ ਹੈ। ਸੂਬਾ ਭਾਜਪਾ ਇਕਾਈ ਨੇ ਇਹ ਯਕੀਨੀ ਬਣਾਉਣ ਲਈ ਸਾਰੇ ਵਿਕਲਪਾਂ ਦੀ ਪੜਚੋਲ ਕਰਨ ਦੀ ਸਿਫ਼ਾਰਸ਼ ਕੀਤੀ ਹੈ ਕਿ ਅਜਿਹੇ ਦੁਰਵਿਹਾਰ ਨੂੰ ਦੁਹਰਾਇਆ ਨਾ ਜਾਵੇ। ਇਸ ਅਸੰਵੇਦਨਸ਼ੀਲ ਟਿੱਪਣੀ ਕਾਰਨ ਠੇਸ ਪਹੁੰਚੀਆਂ ਭਾਵਨਾਵਾਂ ਅਤੇ ਗੁੱਸੇ ਨੂੰ ਮਾਫੀ ਦੀ ਕੋਈ ਵੀ ਮਾਤਰਾ ਘੱਟ ਨਹੀਂ ਕਰ ਸਕਦੀ।
Outburst of Rajasthan leader against religious sentiments of fellow citizens cannot be condoned. I have apprised Central leadership of hurt caused to people by his reprehensible statement. State BJP Unit has recommended exploring of all options to ensure no repetition of such
— Sunil Jakhar (@sunilkjakhar) November 5, 2023
ਇਹ ਵੀ ਪੜ੍ਹੋ
ਦਰਅਸਲ, ਭਾਜਪਾ ਉਮੀਦਵਾਰ ਬਾਬਾ ਬਾਲਕ ਨਾਥ ਤਿਜਾੜਾ ਵਿਧਾਨ ਸਭਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਮਰਥਨ ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਪਣੇ ਸੰਬੋਧਨ ਦੌਰਾਨ ਭਾਜਪਾ ਆਗੂ ਸੰਦੀਪ ਦਿਆਮਾ ਨੇ ਸਿੱਖ ਸਮਾਜ ਅਤੇ ਗੁਰਦੁਆਰਿਆਂ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਸੰਦੀਪ ਦਿਆਮਾ ਦੇ ਬਿਆਨ ‘ਤੇ ਸਿੱਖ ਭਾਈਚਾਰੇ ਦੇ ਲੋਕ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।
I urge the @BJP4India high command to immediately expel Sandeep Dayma from the party for his hate remarks against mosques & Gurdwaras.
His apology serves no purpose as his remarks have already caused immense hurt to well meaning people. Not only should he be expelled, but there
— Capt.Amarinder Singh (@capt_amarinder) November 4, 2023
ਭਾਵੇਂ ਸੰਦੀਪ ਦਿਆਮਾ ਨੇ ਆਪਣੇ ਬਿਆਨ ‘ਤੇ ਮੁਆਫੀ ਮੰਗ ਲਈ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਪੰਜਾਬ ‘ਚ ਸਿਆਸੀ ਹੰਗਾਮਾ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸੰਦੀਪ ਦਿਆਮਾ ਨੂੰ ਪਾਰਟੀ ਛੱਡਣ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
ਇਨਪੁਟ: ਮੋਹਿਤ ਮਲਹੋਤਰਾ