ਪੰਜਾਬ BJP ਦੀ ਦਿੱਲੀ ‘ਚ ਅੱਜ ਵੱਡੀ ਮੀਟਿੰਗ, ਅਮਿਤ ਸ਼ਾਹ ਤੇ ਨਿਤਿਨ ਨਵੀਨ ਕਰਨਗੇ ਅਗਵਾਈ; ਬਣੇਗੀ ਚੋਣ ਰਣਨੀਤੀ
ਪੰਜਾਬ ਭਾਜਪਾ (BJP) ਦੀ ਅੱਜ ਸ਼ਾਮ 6 ਵਜੇ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ ਹਾਈਕਮਾਂਡ ਵੱਲੋਂ ਬੁਲਾਈ ਗਈ ਹੈ। ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੌਜੂਦ ਰਹਿਣਗੇ।
ਪੰਜਾਬ ਭਾਜਪਾ (BJP) ਦੀ ਅੱਜ ਸ਼ਾਮ 6 ਵਜੇ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ ਹਾਈਕਮਾਂਡ ਵੱਲੋਂ ਬੁਲਾਈ ਗਈ ਹੈ। ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੌਜੂਦ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਪੰਜਾਬ ਦੌਰੇ ਨੂੰ ਲੈ ਕੇ ਵੀ ਫੀਡਬੈਕ ਲਿਆ ਜਾਵੇਗਾ। ਰਾਸ਼ਟਰੀ ਪ੍ਰਧਾਨ 20 ਤੋਂ 22 ਜੂਨ ਤੱਕ ਪੰਜਾਬ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।
ਇਹ ਬੈਠਕ ਕਿਉਂ ਹੈ ਅਹਿਮ ਜਾਣੋ
ਪੰਜਾਬ ਭਾਜਪਾ ਨੂੰ ਹਾਲ ਹੀ ਵਿੱਚ ਨਵਾਂ ਪ੍ਰਧਾਨ ਮਿਲਿਆ ਹੈ। ਪਾਰਟੀ ਨੇ ਪਹਿਲੀ ਵਾਰ ਜੱਟ ਸਿੱਖ ਪ੍ਰਧਾਨ ਬਣਾਇਆ ਹੈ। ਹਾਲਾਂਕਿ, ਅਜੇ ਤੱਕ ਨਵੀਂ ਕਾਰਜਕਾਰਨੀ ਦਾ ਗਠਨ ਨਹੀਂ ਕੀਤਾ ਗਿਆ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਇਸ ਨਾਲ ਜੁੜੀ ਪੂਰੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਬੈਠਕ ਦਾ ਦੂਜਾ ਅਹਿਮ ਮੁੱਦਾ ਰਾਸ਼ਟਰੀ ਪ੍ਰਧਾਨ ਦਾ 20 ਜੂਨ ਤੋਂ ਪ੍ਰਸਤਾਵਿਤ ਪੰਜਾਬ ਦੌਰਾ ਹੈ। ਇਸ ਦੌਰਾਨ ਉਨ੍ਹਾਂ ਦੇ ਪ੍ਰੋਗਰਾਮ, ਪੰਜਾਬ ਵਿੱਚ ਹੋਣ ਵਾਲੇ ਆਯੋਜਨ ਅਤੇ ਉਹ ਕਿਹੜੇ-ਕਿਹੜੇ ਧਾਰਮਿਕ ਸਥਾਨਾਂ ‘ਤੇ ਜਾਣਗੇ, ਇਸ ‘ਤੇ ਵੀ ਵਿਸਥਾਰਤ ਯੋਜਨਾ ਬਣਾਈ ਜਾਵੇਗੀ।
ਇਸ ਤੋਂ ਇਲਾਵਾ, ਰਾਜ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਵੀ ਫੀਡਬੈਕ ਲਿਆ ਜਾਵੇਗਾ। ਕਿਉਂਕਿ ਹੁਣ ਚੋਣਾਂ ਨਜ਼ਦੀਕ ਆ ਰਹੀਆਂ ਹਨ, ਅਜਿਹੇ ਵਿੱਚ ਸਰਕਾਰ ਕੋਈ ਕਸਰ ਛੱਡਣ ਦੇ ਮੂਡ ਵਿੱਚ ਨਹੀਂ ਹੈ।


