ਜਾਨਵਰਾਂ ‘ਤੇ ਜ਼ੁਲਮ ਰੋਕਣ ਲਈ ਸੋਧ ਬਿੱਲ ਪਾਸ, ਸੀਐਮ ਮਾਨ ਨੇ ਕਿਹਾ- ਬੇਜ਼ੁਬਾਨਾਂ ਦੇ ਹੱਕ ਦੀ ਆਵਾਜ਼ ਚੁੱਕੀ ਜਾ ਰਹੀ
CM Bhagwant Mann: ਸੀਐਮ ਨੇ ਕਿਹਾ ਕਿ ਪੰਜਾਬ 'ਚ ਲੋਕ ਤੋਤੇ, ਕਬੂਤਰ ਤੇ ਕੁੱਤੇ ਪਾਲਦੇ ਹਨ। ਸੀਐਮ ਨੇ ਕਿਹਾ ਇਨ੍ਹਾਂ ਬੇਜ਼ੁਬਾਨਾਂ ਦੀ ਕੋਈ ਗੱਲ ਹੀ ਨਹੀਂ ਕਰਦਾ। ਇਸ ਬਿੱਲ ਦੇ ਪਾਸ ਹੋਣ ਨਾਲ ਬਲਦਾ ਦੀ ਦੌੜ ਦੀ ਖੇਡ ਆਸਾਨੀ ਨਾਲ ਆਯੋਜਿਤ ਹੋ ਸਕੇਗੀ। ਪਿੰਡਾ ਦੀਆਂ ਪੁਰਾਣੀਆਂ ਖੇਡਾਂ ਸਾਡੀ ਵਿਰਾਸਤ ਹੈ, ਇਨ੍ਹਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ‘ਚ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 (Prevention of Cruelty to Animals Amendment Bill 2025) ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਿੱਲ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬੇਜ਼ੁਬਾਨਾਂ ਦੇ ਹੱਕ ਦੀ ਆਵਾਜ਼ ਚੁੱਕੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋ ਬਲਦਾਂ ਦੀ ਜੋੜੀ ਸਾਡੇ ਲਈ ਮਹੱਤਵ ਰੱਖਦੀ ਹੈ, ਸਾਡੇ ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ‘ਚ 16 ਸਾਲਾਂ ਤੱਕ ਬਲਦਾਂ ਨਾਲ ਖੇਤੀ ਕੀਤੀ।
ਸੀਐਮ ਮਾਨ ਨੇ ਕਿਹਾ ਕਿ ਬਲਦਾਂ ਦੀ ਦੌੜ ਨੂੰ ਜ਼ੁਲਮ ਕਿਹਾ ਜਾ ਰਿਹਾ, ਪਰ ਪੰਜਾਬ ਦੇ ਲੋਕ ਤਾਂ ਉਨ੍ਹਾਂ ਨੂੰ ਨੱਥਾਂ ਪਾਉਂਦੇ ਹਨ, ਘੁੰਗਰੂ ਪਾਉਂਦੇ ਹਨ ਤੇ ਘਿਓ ਦੇ ਪੀਪੇ ਚਾਰਦੇ ਹਨ। ਇਹ ਸਾਡਾ ਸੱਭਿਆਚਾਰ ਹੈ। ਸੀਐਮ ਮਾਨ ਨੇ ਜੱਲੀਕੱਟੂ ਤੇ ਪੰਜਾਬ ‘ਚ ਬਲਦਾਂ ਦੀ ਦੌੜ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਦੋਵੇਂ ਇੱਕ ਵਰਗੀਆਂ ਪਰੰਪਰਾਵਾਂ ਹਨ। ਜੱਲੀਕੱਟੂ ਨੂੰ ਇਜਾਜ਼ਤ ਦਿੱਤੀ ਗਈ ਤੇ ਇਸ ਨੂੰ ਕਿਉਂ ਨਹੀਂ। ਉਨ੍ਹਾਂ ਨੇ ਕਿਹਾ ਕਿ ਇਸ ਸੋਧ ਬਿੱਲ ‘ਚ ਇੱਕ ਅਹਿਮ ਸ਼ਰਤ ਰੱਖੀ ਗਈ ਕਿ ਦੌੜ ਦੌਰਾਨ ਪਸ਼ੂਆਂ ਨੂੰ ਡੰਡਾ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ। ਸਿਰਫ਼ ਹੱਥ ਨਾਲ ਹੀ ਬਲਦਾਂ ਨੂੰ ਅੱਗੇ ਵਧਾਇਆ ਜਾਵੇਗਾ।
ਸੀਐਮ ਨੇ ਕਿਹਾ ਕਿ ਪੰਜਾਬ ‘ਚ ਲੋਕ ਤੋਤੇ, ਕਬੂਤਰ ਤੇ ਕੁੱਤੇ ਪਾਲਦੇ ਹਨ। ਸੀਐਮ ਨੇ ਕਿਹਾ ਇਨ੍ਹਾਂ ਬੇਜ਼ੁਬਾਨਾਂ ਦੀ ਕੋਈ ਗੱਲ ਹੀ ਨਹੀਂ ਕਰਦਾ। ਇਸ ਬਿੱਲ ਦੇ ਪਾਸ ਹੋਣ ਨਾਲ ਬਲਦਾ ਦੀ ਦੌੜ ਦੀ ਖੇਡ ਆਸਾਨੀ ਨਾਲ ਆਯੋਜਿਤ ਹੋ ਸਕੇਗੀ। ਪਿੰਡਾ ਦੀਆਂ ਪੁਰਾਣੀਆਂ ਖੇਡਾਂ ਸਾਡੀ ਵਿਰਾਸਤ ਹੈ, ਇਨ੍ਹਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।
ਉੱਥੇ ਹੀ, ਸੀਐਮ ਮਾਨ ਨੇ ਅਵਾਰਾ ਕੁੱਤਿਆਂ ਦੇ ਮੁੱਦੇ ਨੂੰ ਵੀ ਗੰਭੀਰ ਦੱਸਿਆ, ਉਨ੍ਹਾਂ ਕਿਹਾ ਜਦੋਂ ਕੁੱਤੇ ਬੱਚੇ ਤੇ ਬਜ਼ੁਰਗਾਂ ਨੂੰ ਘੇਰ ਲੈਂਦੇ ਹਨ ਤਾਂ ਦੁੱਖ ਹੁੰਦਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਮੁੱਦੇ ਨੂੰ ਕੇਂਦਰ ਅੱਗੇ ਰੱਖਿਆ ਜਾਵੇਗਾ। ਕਾਂਗਰਸ ਵਿਧਾਇਕ ਬਿਕਰਮ ਚੌਧਰੀ ਨੇ ਇਸ ਚਰਚਾ ਦੌਰਾਨ ਅਵਾਰਾ ਕੁੱਤਿਆ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਇਸ ਤੋਂ ਲੋਕਾਂ ਨੂੰ ਬਚਾਉਣ ਲਈ ਹੱਲ ਕੀਤਾ ਜਾਣਾ ਚਾਹੀਦਾ ਹੈ।