AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ਚੋਣਾਂ 2027: ਪੁਰਾਣੀ ਸਿਆਸੀ ਵਿਰਾਸਤ, ਨਵੇਂ ਚਿਹਰੇ ਤੇ ਬਦਲਦੇ ਸਮੀਕਰਨ… ਕਿਸ ਪਾਸੇ ਜਾਵੇਗਾ ਪੰਜਾਬ?

2027 ਦਾ ਚੋਣ ਮੈਦਾਨ ਹੁਣ ਸਿਰਫ਼ ਤਿੰਨ-ਚਾਰੀ ਪਾਰਟੀਆਂ ਦੀ ਕਹਾਣੀ ਨਹੀਂ, ਸਗੋਂ ਇਸ ਮੈਦਾਨ 'ਚ ਨਵੀਆਂ ਪਾਰਟੀਆਂ ਦਿਖਾਈ ਦੇਣਗੀਆਂ। ਨਵੇਂ ਪੰਥਕ ਸਿਆਸੀ ਧੜੇ ਤੇ ਆਜ਼ਾਦ ਸਿਆਸੀ ਚਿਹਰੇ ਵੀ ਇਸ ਵਾਰ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜਾਬ ਚੋਣਾਂ 2027: ਪੁਰਾਣੀ ਸਿਆਸੀ ਵਿਰਾਸਤ, ਨਵੇਂ ਚਿਹਰੇ ਤੇ ਬਦਲਦੇ ਸਮੀਕਰਨ... ਕਿਸ ਪਾਸੇ ਜਾਵੇਗਾ ਪੰਜਾਬ?
ਪੰਜਾਬ ਚੋਣਾਂ 2027: ਪੁਰਾਣੀ ਸਿਆਸੀ ਵਿਰਾਸਤ, ਨਵੇਂ ਚਿਹਰੇ ਤੇ ਬਦਲਦੇ ਸਮੀਕਰਨ… ਕਿਸ ਪਾਸੇ ਜਾਵੇਗਾ ਪੰਜਾਬ?
tv9-punjabi
| Updated On: 16 Sep 2026 12:42 PM IST
Share

ਪੰਜਾਬ ‘ਚ 2027 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਪਾਰਟੀਆਂ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਵਾਰ ਮੁਕਾਬਲਾ ਸਿਰਫ਼ ਪਾਰਟੀਆਂ ਵਿਚਕਾਰ ਨਹੀਂ, ਸਗੋਂ ਪੁਰਾਣੇ ਸਿਆਸੀ ਘਰਾਣਿਆਂ, ਨਵੇਂ ਚਿਹਰਿਆਂ, ਬਦਲ ਰਹੇ ਸਿਆਸੀ ਸਮੀਕਰਨਾਂ, ਗਠਜੋੜਾਂ ਤੇ ਪੰਜ ਸਾਲ ਦੀ ਸਰਕਾਰ ਦੇ ਰਿਪੋਰਟ ਕਾਰਡ ਵਿਚਕਾਰ ਵੀ ਹੋਵੇਗਾ।

2022 ਦੀ ਚੋਣ ਨੇ ਪੰਜਾਬ ਦੀ ਸਿਆਸਤ ਦੀ ਤਸਵੀਰ ਬਦਲ ਕੇ ਰੱਖ ਦਿੱਤੀ । ਆਮ ਆਦਮੀ ਪਾਰਟੀ ਨੇ 117 ‘ਚੋਂ 92 ਸੀਟਾਂ ਜਿੱਤੀਆਂ, ਕਾਂਗਰਸ 18, ਜਦਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ 3 ਸੀਟਾਂ ਤੱਕ ਸਿਮਟ ਗਿਆ। ਕਿਸਾਨੀ ਅੰਦੋਲਨ ਤੋਂ ਬਾਅਦ ਨਾਰਾਜ਼ਗੀ ਦੇ ਚਲਦਿਆਂ ਸਿਰਫ਼ 2 ਸੀਟਾਂ ਹੀ ਮਿਲਿਆ। ਇਨ੍ਹਾਂ ਨਤੀਜੇ ਪੰਜਾਬ ਦੇ ਰਵਾਇਤੀ ਸਿਆਸੀ ਸਮੀਕਰਨਾਂ ‘ਚ ਵੱਡੀ ਤਬਦੀਲੀ ਵਜੋਂ ਦਰਜ ਹੋਏ।

2022 ਨੇ ਦਿੱਤਾ ਸੀ ਵੱਡਾ ਸਿਆਸੀ ਝਟਕਾ, 2027 ਦੇ ਕੀ ਰਹਿਣਗੇ ਸਮੀਕਰਨ?

2022 ‘ਚ ਕਈ ਵੱਡੇ ਸਿਆਸੀ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਵਰਗੇ ਨਾਮ ਚੋਣ ਨਤੀਜਿਆਂ ‘ਚ ਹਾਰ ਗਏ।

ਇਨ੍ਹਾਂ ਚੋਣਾਂ ‘ਚ ਇਹ ਗੱਲ ਜ਼ਰੂਰ ਸਪੱਸ਼ਟ ਹੋ ਗਈ ਕਿ ਪੰਜਾਬ ‘ਚ ਲੰਬੇ ਸਮੇਂ ਤੋਂ ਮਜ਼ਬੂਤ ਰਹੇ ਸਿਆਸੀ ਨਾਮਾਂ ਦੇ ਸਾਹਮਣੇ ਨਵੇਂ ਚਿਹਰੇ ਜਿੱਤ ਦਰਜ ਕਰ ਸਕਦੇ ਹਨ। ਹੁਣ 2027 ‘ਚ ਸਵਾਲ ਇਹ ਹੈ ਕਿ ਪਿਛਲੀਆਂ ਚੋਣਾਂ ‘ਚ ਬਦਲੇ ਸਿਆਸੀ ਸਮੀਕਰਨ ਕਿੰਨੇ ਕਾਇਮ ਰਹਿੰਦੇ ਹਨ।

ਬਾਦਲ ਪਰਿਵਾਰ ਲਈ ਨਵਾਂ ਸਿਆਸੀ ਇਮਤਿਹਾਨ

ਸ਼੍ਰੋਮਣੀ ਅਕਾਲੀ ਦਲ 2027 ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸੰਗਠਨ ਤੇ ਰਵਾਇਤੀ ਆਧਾਰ ਨੂੰ ਮੁੜ ਮਜ਼ਬੂਤ ਕਰਨ ‘ਚ ਲੱਗੀ ਹੋਈ। ਇਸ ਦੇ ਨਾਲ ਹੀ ਅਕਾਲੀ ਦਲ ਤੇ ਭਾਜਪਾ ਦੇ ਸੰਭਾਵਿਤ ਗਠਜੋੜ ਨੂੰ ਲੈ ਕੇ ਵੀ ਸਿਆਸੀ ਚਰਚਾ ਜਾਰੀ ਹੈ। ਹਾਲਾਂਕਿ, ਭਾਜਪਾ ਵੱਲੋਂ ਹਾਲ ਹੀ ‘ਚ 117 ਸੀਟਾਂ ‘ਤੇ ਇਕੱਲੇ ਚੋਣ ਲੜਨ ਦੀ ਗੱਲ ਕਹੀ ਗਈ ਹੈ, ਜਦਕਿ ਦੂਜੇ ਪਾਸੇ ਦੋਵਾਂ ਪਾਰਟੀਆਂ ਵਿਚਕਾਰ ਸੰਭਾਵਿਤ ਸਮਝੌਤੇ ਨੂੰ ਲੈ ਕੇ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਾਹਮਣੇ ਬਾਦਲ ਪਰਿਵਾਰ ਦੀ ਰਾਜਨੀਤਿਕ ਵਿਰਾਸਤ ਬਚਾਉਣ ਦੀ ਚੁਣੌਤੀ ਹੋਵੇਗੀ। ਪਾਰਟੀ ਦਾ ਪੰਥਕ ਤੇ ਪੇਂਡੂ ਖੇਤਰਾਂ ‘ਚ ਮਜ਼ਬੂਤ ਆਧਾਰ ਰਿਹਾ ਹੈ। ਪਾਰਟੀ ਇਸ ਆਧਾਰ ਨੂੰ ਮੁੜ ਸੁਰਜੀਤ ਕਰਨ ਦੀ ਚੁਣੌਤੀ ਹੈ। ਸੁਖਬੀਰ ਬਾਦਲ ਆਪਣੀ ਪਾਰਟੀ ਦੀ ਪੁਰਾਣੀ ਵਿਰਾਸਤ ਨੂੰ ਮਜ਼ਬੂਤ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਕਾਂਗਰਸ ਲਈ ਪੁਰਾਣੇ ਤੇ ਨਵੇਂ ਚਿਹਰਿਆਂ ਦਾ ਸੰਤੁਲਨ

ਕਾਂਗਰਸ ਵੀ ਪੰਜਾਬ ‘ਚ ਆਪਣੀ ਸਿਆਸੀ ਜੜਾਂ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 2022 ਦੀਆਂ 18 ਵਿਧਾਨ ਸਭਾ ਸੀਟਾਂ ਤੋਂ ਬਾਅਦ ਸਿਮਟ ਜਾਣ ਤੋਂ ਬਾਅਦ, 2024 ਦੀ ਲੋਕ ਸਭਾ ਚੋਣ ‘ਚ ਪਾਰਟੀ ਨੇ ਪੰਜਾਬ ‘ਚ ਆਪਣੀ ਸਥਿਤੀ ‘ਚ ਸੁਧਾਰ ਦਰਸਾਇਆ। ਹੁਣ 2027 ਲਈ ਪਾਰਟੀ ਸਾਹਮਣੇ ਪੁਰਾਣੇ ਤਜਰਬੇਕਾਰ ਆਗੂਆਂ ਤੇ ਨਵੀਂ ਪੀੜ੍ਹੀ ਦੇ ਚਿਹਰਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਚੁਣੌਤੀ ਹੈ। ਇਸ ਦੇ ਨਾਲ ਕਾਂਗਰਸ ਲਈ ਅੰਦਰੂਨੀ ਕਾਟੋ-ਕਲੇਸ਼ ਵੱਡੀ ਚੁਣੌਤੀ ਸਾਬਤ ਹੁੰਦਾ ਰਿਹਾ ਹੈ। ਇਸ ਵਾਰ ਵੀ ਇਹ ਸਥਿਤੀ ਚੋਣਾਂ ਤੋਂ ਪਹਿਲਾਂ ਬਣੀ ਹੋਈ ਦਿਖਾਈ ਦਿੱਤੀ, ਪਰ ਪਾਰਟੀ ਨੇ ਪੰਜਾਬ ਕਾਂਗਰਸ ਇੰਚਾਰਜ ਵਜੋਂ ਸਚਿਨ ਪਾਇਲਟ ਨੂੰ ਪੇਸ਼ ਕਰਕੇ ਪਾਰਟੀ ਦੇ ਧੜਿਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਭਾਜਪਾ ਨੇ ਬਦਲਿਆ ਫਾਰਮੂਲਾ

ਭਾਜਪਾ ਵੀ ਪੰਜਾਬ ਵਿੱਚ ਆਪਣਾ ਸੰਗਠਨਾਤਮਕ ਆਧਾਰ ਵਧਾਉਣ ‘ਤੇ ਧਿਆਨ ਦੇ ਰਹੀ ਹੈ। ਪਾਰਟੀ ਨੇ ਸਾਬਕਾ ਕਾਂਗਰਸੀ ਤੇ ਜੱਟ ਸਿੱਖ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਪੰਜਾਬ ਦੇ ਪੇਂਡੂ ਤੇ ਸਿੱਖ ਵੋਟਰਾਂ ਤੱਕ ਪਾਰਟੀ ਦੀ ਪਹੁੰਚ ਵਧਾਉਣ ਦੀ ਰਣਨੀਤੀ ਦੇ ਸੰਦਰਭ ‘ਚ ਵੀ ਦੇਖਿਆ ਜਾ ਰਿਹਾ ਹੈ।

ਪਾਰਟੀ ਦੀ ਮੌਜੂਦਾ ਰਣਨੀਤੀ ‘ਚ ਅਪਰਾਧ, ਭ੍ਰਿਸ਼ਟਾਚਾਰ, ਨਸ਼ਿਆਂ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਉਭਾਰਨ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨਭਾਜਪਾ ‘ਚ ਪੁਰਾਣੇ ਸਿਆਸੀ ਚਿਹਰਿਆਂ ਦੀ ਐਂਟਰੀ ਵੀ ਚਰਚਾ ‘ਚ ਹੈ। ਹਾਲ ਹੀ ‘ਚ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰ ਤੇ ਲੰਬੇ ਸਮੇਂ ਤੱਕ ਉਨ੍ਹਾਂ ਦੇ ਸਿਆਸੀ ਸਲਾਹਕਾਰ ਰਹੇ ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਪੁੱਤਰ ਭਾਜਪਾ ‘ਚ ਸ਼ਾਮਲ ਹੋਏ ਹਨ।

ਆਮ ਆਦਮੀ ਪਾਰਟੀ ਲਈ ਪਰੀਖਿਆ

ਆਮ ਆਦਮੀ ਪਾਰਟੀ ਲਈ 2027 ਦੀ ਵਿਧਾਨ ਸਭਾ ਚੋਣ ਸਭ ਤੋਂ ਵੱਡੀ ਸਿਆਸੀ ਪਰੀਖਿਆ ਹੋਵੇਗੀ, ਕਿਉਂਕਿ ਇਸ ਵਾਰ ਪਾਰਟੀ 2022 ਵਾਲੀ ਬਦਲਾਅ ਦੀ ਲਹਿਰ ਦੀ ਬਜਾਏ ਪੰਜ ਸਾਲ ਦੀ ਸਰਕਾਰ ਦੇ ਕੰਮਕਾਜ ਦੇ ਰਿਪੋਰਟ ਕਾਰਡ ਨਾਲ ਲੋਕਾਂ ‘ਚ ਜਾਵੇਗੀ। 2022 ‘ਚ 117 ‘ਚੋਂ 92 ਸੀਟਾਂ ਜਿੱਤ ਕੇ ਸੱਤਾ ਵਿੱਚ ਆਈ ਆਮ ਆਮਦੀ ਪਾਰਟੀ ਨੇ ਪੰਜਾਬ ਦੀ ਰਵਾਇਤੀ ਦੋ-ਧਿਰਾਂ ਦੀ ਸਿਆਸਤ ਨੂੰ ਵੱਡਾ ਝਟਕਾ ਦਿੱਤਾ ਸੀ। ਹੁਣ ਸਰਕਾਰ ਦੇ ਸਾਹਮਣੇ ਨਸ਼ਿਆਂ, ਰੁਜ਼ਗਾਰ, ਕਿਸਾਨੀ, ਸਿਹਤ, ਸਿੱਖਿਆ, ਕਾਨੂੰਨ-ਵਿਵਸਥਾ ਤੇ ਪੰਜਾਬ ਦੀ ਵਿੱਤੀ ਸਥਿਤੀ ਵਰਗੇ ਮੁੱਦਿਆਂ ‘ਤੇ ਆਪਣੇ ਕੰਮ ਦਾ ਹਿਸਾਬ ਦੇਣ ਦੀ ਚੁਣੌਤੀ ਹੈ।

ਸਿਰਫ਼ ਤਿੰਨ-ਚਾਰ ਪਾਰਟੀਆਂ ਦੀ ਕਹਾਣੀ ਨਹੀਂ…

2027 ਦਾ ਚੋਣ ਮੈਦਾਨ ਹੁਣ ਸਿਰਫ਼ ਤਿੰਨ-ਚਾਰੀ ਪਾਰਟੀਆਂ ਦੀ ਕਹਾਣੀ ਨਹੀਂ, ਸਗੋਂ ਇਸ ਮੈਦਾਨ ‘ਚ ਨਵੀਆਂ ਪਾਰਟੀਆਂ ਦਿਖਾਈ ਦੇਣਗੀਆਂ। ਨਵੇਂ ਪੰਥਕ ਸਿਆਸੀ ਧੜੇ ਤੇ ਆਜ਼ਾਦ ਸਿਆਸੀ ਚਿਹਰੇ ਵੀ ਇਸ ਵਾਰ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ‘ਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੀ 2027 ਲਈ ਕੁਝ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਹਨ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਨੇ ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸਦਾ ਮਤਲਬ ਹੈ ਕਿ ਕਈ ਮੁਕਾਬਲਾ ਸਿਰਫ਼ ਰਵਾਇਤੀ ਪਾਰਟੀਆਂ ਤੱਕ ਸੀਮਤ ਰਹਿਣ ਦੀ ਬਜਾਏ ਹੋਰ ਬਹੁ-ਪੱਖੀ ਹੋ ਸਕਦਾ ਹੈ।

Follow Us
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ...
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ
Gurugram Hit & Run Case: ਮਹਿਲਾ ਬਾਈਕਰ ਸੀਆ ਨੇ ਦੱਸਿਆ ਭਿਆਨਕ ਮੰਜ਼ਰ...
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ
ਦਿੱਲੀ ਏਅਰਪੋਰਟ 'ਤੇ ਲਾਪਰਵਾਹੀ, ਬਗੈਰ ਇਮੀਗ੍ਰੇਸ਼ਨ ਕਲੀਅਰੈਂਸ ਦੇ ਵਿਦੇਸ਼ ਗਏ 3 ਨਾਗਰਿਕ...
UPI 'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ
UPI  'ਤੇ ਵੱਡਾ ਫੈਸਲਾ, 2000 ਰੁਪਏ ਤੱਕ ਦੀ ਪੇਮੈਂਟ ਫ੍ਰੀ, ਇਸਤੋਂ ਉੱਤੇ ਲੱਗ ਸਕਦਾ ਹੈ ਚਾਰਜ...
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?
Ganesh Chaturthi 2026: ਗਣਪਤੀ ਬੱਪਾ ਲਈ 27,000/KG ਦੇ ਮੋਦਕ! ਕੀ ਹੈ Golden Modak ਦੀ ਖਾਸੀਅਤ?...
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!
Global Power Shift : G7 'ਤੇ ਭਾਰੀ ਪੈ ਰਿਹਾ BRICS? De-Dollarization ਨਾਲ ਬਦਲ ਜਾਵੇਗੀ Economy!...
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ...
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ...