Promotions: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਿਲ੍ਹਾ ਜੱਜਾਂ ਦੀ ਤਰੱਕੀਆਂ
Promotions of judges: ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਪੰਜਾਬ ਅੰਦਰ ਜੁਡੀਸ਼ੀਅਲ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਐਡੀਸ਼ਨਲ ਜੱਜ ਅਤੇ ਸੈਸਨ ਜੱਜ ਵੱਲੋਂ ਤਰੱਕੀਆਂ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਪੰਜਾਬ ਅੰਦਰ ਜੁਡੀਸ਼ੀਅਲ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਜੱਜ (Additional Judge) ਅਤੇ ਸੈਸਨ ਜੱਜ (Sessions Judge) ਵੱਲੋਂ ਤਰੱਕੀਆਂ ਦਿੱਤੀਆਂ ਗਈਆਂ ਹਨ। ਐਡੀਸ਼ਨਲ ਚੀਫ ਸਕੱਤਰ ਪੰਜਾਬ ਸਰਕਾਰ ਅਨੁਸਾਰ ਵਰਗਾਂ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ ਜੱਜਾਂ ਦੀਆਂ ਨਿਯੁਕਤੀਆਂ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਕੀਤੀਆਂ ਗਈਆਂ ਹਨ।
13 ਜੱਜਾਂ ਨੂੰ ਤਰੱਕੀ ਦੇ ਕੇ ਕੀਤੀ ਪੋਸਟਿੰਗ
ਜਾਰੀ ਹੁਕਮਾਂ ਅਨੁਸਾਰ ਰਵਿੰਦਰਜੀਤ ਸਿੰਘ ਬਾਜਵਾ ਨੂੰ ਫਾਜਿਲਕਾ ਵਿਖੇ ਸਿਵਿਲ ਜੱਜ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਸਿਮਰਨਜੀਤ ਸਿੰਘ ਨੂੰ ਲੁਧਿਆਣਾ ਵਿਖੇ ਵਿਖੇ ਸਿਵਿਲ ਜੱਜ, ਹਾਪਿੰਦਰ ਸਿੰਘ ਨੂੰ ਅੰਮ੍ਰਿਤਸਰ ਵਿਖੇ ਸਿਵਿਲ ਜੱਜ, ਪ੍ਰਾਸ਼ਾਂਤ ਵਰਗਾ ਨੂੰ ਫਰੀਦਕੋਟ ਵਿਖੇ, ਰਵੀ ਇੰਦਰ ਸਿੰਘ ਨੂੰ ਰੂਪਨਗਰ, ਕਪਿਲ ਦੇਵ ਸਿੰਗਲਾ ਨੂੰ ਬਰਨਾਲਾ ਵਿਖੇ, ਮਿਸ ਮੋਨੀਕਾ ਸ਼ਰਮਾ ਨੂੰ ਪਟਿਆਲਾ ਵਿਖੇ ਸਿਵਲ ਜੱਜ, ਅਸ਼ੀਸ਼ ਕੁਮਾਰ ਬਾਂਸਲ ਨੂੰ ਸੈਕਟਰੀਏਟ ਜਿਲਾ ਲੀਗਲ ਸਰਵਿਸ ਰੂਪਨਗਰ ਵਿਖੇ, ਵੀਨੀਤ ਕੁਮਾਰ ਨਾਰੰਗ ਨੂੰ ਐਸ ਏ ਐਸ ਨਗਰ ਵਿਖੇ ਸਿਵਲ ਜੱਜ ਵਜੋਂ ਅਤੇ ਰਵੀ ਗੁਲਾਟੀ ਨੂੰ ਫਾਜਿਲਕਾ ਵਿਖੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਵਜੋਂ ਤਰੱਕੀ ਦੇ ਕੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹੇਸ਼ ਗਰੋਵਰ ਨੂੰ ਜਿਲਾ ਸਕੱਰੇਤ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਵਲ ਜੱਜ, ਸੁਸ਼ਮਾ ਦੇਵੀ ਨੂੰ ਸਿਵਲ ਸਕੱਤਰੇਤ ਪਟਿਆਲਾ ਵਿਖੇ ਸਿਵਲ ਜੱਜ ਅਤੇ ਸੰਜੀਵ ਖੁਰਦ ਨੂੰ ਮੋਗਾ ਵਿਖੇ ਸਿਵਲ ਜੱਜ ਵਜੋਂ ਤਰੱਕੀ ਦੇ ਕੇ ਤਾਇਨਾਤ ਕੀਤਾ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ