Crime: ਲੁਧਿਆਣਾ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਭਾਣਜੇ ਵੱਲੋਂ ਮਾਮੇ ਦਾ ਕਤਲ
Ludhiana murder: ਪ੍ਰਾਪਤ ਵੇਰਵਿਆਂ ਅਨੁਸਾਰ ਦੋਵੇਂ ਰਾਤ ਨੂੰ ਸ਼ਰਾਬ ਪੀ ਰਹੇ ਸਨ ਕਿ ਪੈਸਿਆਂ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਸੁਨੀਲ ਨੇ ਇੰਦਰਜੀਤ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ।
ਸੰਕੇਤਕ ਤਸਵੀਰ
ਲੁਧਿਆਣਾ। ਪੈਸਿਆਂ ਦੇ ਝਗੜੇ ਨੂੰ ਲੈ ਕੇ ਭਾਣਜੇ ਨੇ ਮਾਮੇ ਦਾ ਕਤਲ (Murder) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਲੁਧਿਆਣਾ ਦੇ ਪਿੰਡ ਭਾਗਪੁਰ ਥਾਣਾ ਕੂੰਮਕਲਾਂ ਦੇ ਖੇਤਰ ਦੀ ਹੈ ਜਿਥੇ ਮਾਮੇ ਭਾਣਜੇ ਦਾ ਆਪਸ ਵਿਚ ਝਗੜਾ ਹੋ ਗਿਆ। ਝਗੜਾ ਏਨਾ ਵੱਧ ਗਿਆ ਕਿ ਭਤੀਜੇ ਹਥੌੜਿਆਂ ਨਾਲ ਆਪਣੇ ਮਾਮੇ ਦਾ ਕਤਲ ਕਰ ਦਿੱਤਾ। ਭਾਣਜਾ ਅਤੇ ਮਾਮਾ ਦੋਵੇਂ ਇਮਾਰਤਾਂ ਦੀ ਉਸਾਰੀ ਦਾ ਕੰਮ ਕਰਦੇ ਸਨ। ਮ੍ਰਿਤਕ ਦੀ ਪਛਾਣ ਇੰਦਰਜੀਤ ਵਰਮਾ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੇ ਭਤੀਜੇ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਸੁਨੀਲ ਅਤੇ ਇੰਦਰਜੀਤ ਦੋਵਾਂ ਨੇ ਭਾਗਪੁਰ ਪਿੰਡ ਵਿੱਚ ਇਮਾਰਤ ਬਣਾਉਣ ਦਾ ਠੇਕਾ ਲਿਆ ਸੀ।


