ED Action on Sisodia: ਸਿਸੋਦੀਆ ਕੱਲ੍ਹ ਛੁੱਟ ਜਾਂਦੇ, ਪਰ ਅੱਜ ਈਡੀ ਨੇ ਕਰ ਲਿਆ ਗ੍ਰਿਫਤਾਰ ਵਰ੍ਹੇ ਕੇਜਰੀਵਾਲ
Kejriwal on BJP: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਨੂੰ ਪਹਿਲਾਂ ਸੀਬੀਆਈ ਨੇ ਗ੍ਰਿਫਤਾਰ ਕੀਤਾ, ਪਰ ਛਾਪੇਮਾਰੀ ਵਿੱਚ ਕੋਈ ਸਬੂਤ ਨਹੀਂ ਮਿਲਿਆ, ਨਾ ਕੋਈ ਪੈਸਾ ਮਿਲਿਆ। ਹੁਣ ਕੱਲ੍ਹ ਸਿਸੋਦੀਆ ਨੂੰ ਜ਼ਮਾਨਤ ਮਿਲ ਜਾਂਦੀ ਤਾਂ ਉਹ ਛੁੱਟ ਜਾਂਦੇ। ਪਰ ਅੱਜ ਪਹਿਲਾਂ ਹੀ ਅੱਜ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਤਸਵੀਰ
ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼ ਸਿਸੋਦੀਆ (Manish Sisodia) ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਨੂੰ ਪਹਿਲਾਂ ਸੀਬੀਆਈ ਛਾਪੇਮਾਰੀ ਵਿੱਚ ਕੋਈ ਸਬੂਤ ਨਹੀਂ ਮਿਲਿਆ, ਨਾ ਕੋਈ ਪੈਸਾ ਮਿਲਿਆ। ਹੁਣ ਕੱਲ੍ਹ ਸਿਸੋਦੀਆ ਨੂੰ ਜ਼ਮਾਨਤ ਮਿਲ ਜਾਂਦੀ ਅਤੇ ਉਹ ਛੁੱਟ ਜਾਂਦੇ। ਪਰ ਇਸ ਤੋਂ ਪਹਿਲਾਂ ਅੱਜ ਈਡੀ ਨੇ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦਾ (ਭਾਜਪਾ) ਸਿਰਫ ਉਦੇਸ਼ ਹਰ ਕੀਮਤ ‘ਤੇ ਮਨੀਸ਼ ਨੂੰ ਅੰਦਰ ਰੱਖਣਾ ਹੈ। ਨਿੱਤ ਨਵੇਂ ਝੂਠੇ ਕੇਸ ਬਣ ਰਹੇ ਹਨ। ਜਨਤਾ ਦੇਖ ਰਹੀ ਹੈ। ਜਨਤਾ ਜਵਾਬ ਦੇਵੇਗੀ।


