ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਲੁਧਿਆਣਾ ‘ਚ ਲੱਗੇ ਪੋਸਟਰ
ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਲੁਧਿਆਣਾ ਚ ਲੱਗੇ ਪੋਸਟਰ, ਦੱਸਿਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ, ਪਰ ਰਿਹਾਈ ਤੇ ਹਾਲੇ ਵੀ ਸਸਪੈਂਸ ਬਰਕਰਾਰ।

ਪੰਜਾਬ ਕਾਂਗਰਸ ਨੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਹੋਣ ਜਾ ਰਹੀ ਹੈ ਜਿਸ ਤੋਂ ਪਹਿਲਾਂ ਉਨ੍ਹਾ ਦੇ ਪੋਸਟਰ ਬੀਤੀ ਰਾਤ ਲੁਧਿਆਣਾ ਦੀਆਂ ਸੜਕਾਂ ਤੇ ਲੱਗੇ ਵਿਖਾਈ ਦਿੱਤੇ ਨੇ। ਇਨ੍ਹਾਂ ਪੋਸਟਰਾਂ ਤੇ ਨਵਜੋਤ ਸਿੱਧੂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਲਿਖਿਆ ਗਿਆ ਹੈ, ਨਵਜੋਤ ਸਿੱਧੂ ਦੇ ਨਾਲ ਉਨ੍ਹਾ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਦੀ ਨਾਲ ਤਸਵੀਰ ਲੱਗੀ ਹੈ।
ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ 1988 ਦੇ ਇੱਕ ਰੋਡ ਰੇਜ ਮਾਮਲੇ ਚ ਹੋਈ ਸੀ ਉਹ ਪਟਿਆਲਾ ਜੇਲ੍ਹ ਚ ਬੰਦ ਹੈ ਮੰਨਿਆ ਜਾ ਰਿਹਾ ਹੈ ਕੇ ਨਵਜੋਤ ਸਿੱਧੂ ਦੀ 4 ਮਹੀਨੇ ਦੀ ਸਜ਼ਾ ਵੀ ਮੁਆਫ ਕੀਤੀ ਜਾ ਰਹੀ ਹੈ ਸਿੱਧੂ ਨੇ ਨਾਲ ਹੋਰ ਵੀ ਕਈ ਕੈਦੀ 26 ਜਨਵਰੀ ਨੂੰ ਰਿਹਾਅ ਕੀਤੇ ਜਾਣੇ ਨੇ।
ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਗਰਮਾਈ ਸਿਆਸਤ
ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈਕੇ ਹੋਰ ਵੀ ਕੈਦੀਆਂ ਦੀ ਹਾਲਾਂਕਿ ਪੰਜਾਬ ਸਰਕਾਰ ਨੇ ਸੂਚੀ ਬਣਾਈ ਸੀ ਪਰ ਦੱਸਿਆ ਜਾ ਰਿਹਾ ਹੈ ਕੇ ਇਹ ਸੂਚੀ ਪੰਜਾਬ ਦੀ ਕੈਬਨਿਟ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਨਹੀਂ ਭੇਜੀ ਗਈ ਇਸ ਕਰਕੇ ਲਗਾਤਾਰ ਨਵਜੋਤ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਨੂੰ ਲੈਕੇ ਸੂਬਾ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ। ਸਿੱਧੂ ਦੇ ਨਾਲ 51 ਅਜਿਹੇ ਕੈਦੀ ਸੂਚੀ ਚ ਸ਼ਾਮਿਲ ਕੀਤੇ ਗਏ ਸਨ ਜਿਨ੍ਹਾ ਦੀ ਸਜ਼ਾ ਮੁਆਫ ਕਰਕੇ ਉਨ੍ਹਾ ਨੂੰ 26 ਜਨਵਰੀ ਨੂੰ ਰਿਹਾਅ ਕੀਤਾ ਜਾਣਾ ਸੀ।
ਯਾਤਰਾ ਦੇ ਅੰਤਿਮ ਦਿਨ ਯਾਤਰਾ ‘ਚ ਹੋ ਸਕਦੇ ਹਨ ਸ਼ਾਮਲ
30 ਜਨਵਰੀ ਨੂੰ ਸ਼੍ਰੀਨਗਰ ਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਤਿਰੰਗਾ ਯਾਤਰਾ ਵੀ ਸੰਪੰਨ ਹੋਣ ਜਾ ਰਹੀ ਹੈ। ਜਿਸ ਵਿੱਚ ਨਵਜੋਤ ਸਿੱਧੂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਉਨ੍ਹਾ ਦੀ ਧਰਮ ਪਤਨੀ ਨਵਜੋਤ ਕੌਰ ਵੀ ਬੀਤੇ ਦਿਨੀਂ ਰਾਹੁਲ ਗਾਂਧੀ ਨਾਲ ਇਸ ਯਾਤਰਾ ਵਿੱਚ ਸ਼ਾਮਿਲ ਹੋਈ ਸੀ ।ਹੁਣ 26 ਨੂੰ ਜੇਕਰ ਰਿਹਾਈ ਹੁੰਦੀ ਹੈ ਤਾਂ ਨਵਜੋਤ ਸਿੱਧੂ ਇਸ ਯਾਤਰਾ ਦੇ ਅੰਤਿਮ ਦਿਨ ਸ਼ਾਮਿਲ ਹੋਣਗੇ ਜਾਂ ਨਹੀਂ ਇਸ ਤੇ ਵੀ ਸਸਪੇਂਸ ਬਰਕਰਾਰ ਹੈ।
ਕਾਂਗਰਸ ‘ਚ ਚੱਲ ਰਹੀ ਗੁੱਟ ਬੰਦੀ ਤੋਂ ਦੁੱਖੀ ਵਰਕਰ
ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵਿਚ ਗੁੱਟ ਬੰਦੀ ਦੇ ਚਲਦਿਆ ਵਰਕਰ ਕਈ ਲੀਡਰਾਂ ਤੋ ਪ੍ਰੇਸ਼ਾਨ ਨੇ ਅਤੇ ਪਾਰਟੀ ਵਲੋਂ ਵੀ ਨਵਜੋਤ ਸਿੱਧੂ ਦੀ ਰਿਹਾਈ ਤੋਂ ਬਾਅਦ ਵੱਡਾ ਅਹੁਦਾ ਦੇਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਵਰਕਰ ਨਵਜੋਤ ਸਿੱਧੂ ਨੂੰ ਇਕ ਇਮਾਨਦਾਰ ਨੇਤਾ ਮੰਨਦੇ ਨੇ ਅਤੇ ਪੰਜਾਬ ਵਿੱਚ ਚੰਗੇ ਕੰਮ ਲਈ ਲੀਡਰ ਦੀ ਆਸ ਕਰ ਰਹੇ ਨੇ ਹੁਣ ਜੇਕਰ ਨਵਜੋਤ ਸਿੱਧੂ ਬਾਹਰ ਆਉਂਦੇ ਨੇ ਅਤੇ ਕਿਹੋ ਜੇਹਾ ਪਾਰਟੀ ਅਹੁਦਾ ਦਿੰਦੀ ਹੈ ਜਾ ਸਿੱਧੂ ਪਾਰਟੀ ਲਈ ਕਿ ਚੰਗਾ ਕੰਮ ਕਰਨਗੇ ਇਹ ਆਉਣ ਵਾਲਾ ਸਮੇਂ ਹੀ ਦੱਸੇ ਗਾ ਪਰ ਸ਼ਹਿਰ ਵਿਚ ਲੱਗੇ ਹੋਰਡਿੰਗ ਬੋਰਡ ਕਾਰਨ ਸਿਆਸਤ ਗਰਮਾ ਗਈ ਹੈ !