AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ

ਮ੍ਰਿਤਕਾ ਦੇ ਪਿਤਾ ਡਾ. ਕੇ.ਕੇ. ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸ਼ਿਵਾਨੀ ਇੰਗਲੈਂਡ 'ਚ ਰਹਿ ਰਹੀ ਸੀ। ਉਨ੍ਹਾਂ ਨੂੰ ਉੱਥੋਂ ਮੈਸੇਜ ਮਿਲਿਆ ਕਿ ਸ਼ਿਵਾਨੀ ਦੀ ਹਾਲਤ ਗੰਭੀਰ ਹੈ। ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਘਰ 'ਚ ਅੱਗ ਲੱਗਣ ਕਾਰਨ ਧੂੰਏਂ ਨਾਲ ਉਸ ਦਾ ਦਮ ਘੁੱਟ ਗਿਆ ਸੀ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਬਾਅਦ 'ਚ ਉਸ ਦੀ ਮੌਤ ਦੀ ਖ਼ਬਰ ਮਿਲੀ।

ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮ
davinder-kumar-jalandhar
| Updated On: 05 Nov 2026 15:04 PM IST
Share

ਫਗਵਾੜਾ ਨਾਲ ਸਬੰਧਤ ਡਾਕਟਰ ਸ਼ਿਵਾਨੀ ਦੀ ਇੰਗਲੈਂਡ ਵਿਖੇ ਆਪਣੇ ਘਰ ‘ਚ ਅੱਗ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ‘ਚ ਸੋਗ ਦੀ ਲਹਿਰ ਹੈ, ਉੱਥੇ ਹੀ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਘਰੇਲੂ ਹਿੰਸਾ ਤੇ ਸਾਜ਼ਿਸ਼ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਦੂਜੇ ਪਾਸੇ ਸਹੁਰਾ ਪਰਿਵਾਰ ਦਾ ਦਾਅਵਾ ਹੈ ਕਿ ਘਰ ‘ਚ ਬਿਜਲੀ ਦੇ ਨੁਕਸ ਕਾਰਨ ਅੱਗ ਲੱਗੀ ਸੀ। ਫਿਲਹਾਲ ਇੰਗਲੈਂਡ ‘ਚ ਮਾਮਲੇ ਦੀ ਜਾਂਚ ਜਾਰੀ ਹੈ।

ਮ੍ਰਿਤਕਾ ਦੇ ਪਿਤਾ ਡਾ. ਕੇ.ਕੇ. ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸ਼ਿਵਾਨੀ ਇੰਗਲੈਂਡ ‘ਚ ਰਹਿ ਰਹੀ ਸੀ। ਉਨ੍ਹਾਂ ਨੂੰ ਉੱਥੋਂ ਮੈਸੇਜ ਮਿਲਿਆ ਕਿ ਸ਼ਿਵਾਨੀ ਦੀ ਹਾਲਤ ਗੰਭੀਰ ਹੈ। ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਘਰ ‘ਚ ਅੱਗ ਲੱਗਣ ਕਾਰਨ ਧੂੰਏਂ ਨਾਲ ਉਸ ਦਾ ਦਮ ਘੁੱਟ ਗਿਆ ਸੀ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਬਾਅਦ ‘ਚ ਉਸ ਦੀ ਮੌਤ ਦੀ ਖ਼ਬਰ ਮਿਲੀ।

ਡਾ. ਵਰਮਾ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਨ੍ਹਾਂ ਨੇ ਆਪਣੀ ਧੀ ਤੇ ਉਸ ਦੇ ਸਹੁਰੇ ਪਰਿਵਾਰ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਥਿਤ ਤੌਰ ‘ਤੇ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਧੀ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ ਤੇ ਉਹ ਆਪਣੇ ਪਤੀ ਨੂੰ ਵੀ ਇੰਗਲੈਂਡ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦਿਲਾਵਰ ਕਟਾਰੀਆਂ ਵਾਸੀ ਪਿੰਡ ਖਾਟੀ, ਫਗਵਾਲਾ ਨਾਲ ਵਿਆਹੀ ਹੋਈ ਸੀ।

ਪਿਤਾ ਨੇ ਲਗਾਏ ਕੁੱਟਮਾਰ ਤੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ

ਮ੍ਰਿਤਕਾ ਦੇ ਪਿਤਾ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ ਤੇ ਉਸ ਨੂੰ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਮੁਤਾਬਕ ਦੋਵਾਂ ਦਾ ਵਿਆਹ ਲਵ ਮੈਰਿਜ ਸੀ। ਉਨ੍ਹਾਂ ਆਪਣੀ ਧੀ ਦੀ ਮੌਤ ਪਿੱਛੇ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜਤਾਇਆ ਹੈ।

ਭਰਾ ਨੇ ਦੱਸਿਆ, ਭੈਣ ਦਾ ਘਰ ‘ਚ ਮਾਹੌਲ ਨਹੀਂ ਸੀ ਠੀਕ

ਡਾਕਟਰ ਸ਼ਿਵਾਨੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸਾਲ 2023 ‘ਚ ਹੋਇਆ ਸੀ। ਉਹ ਇੱਕ ਵਾਰ ਆਪਣੀ ਭੈਣ ਦੇ ਕਹਿਣ ‘ਤੇ ਰੱਖੜੀ ਮਨਾਉਣ ਲਈ ਇੰਗਲੈਂਡ ਵੀ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉੱਥੇ ਘਰ ਦਾ ਮਾਹੌਲ ਠੀਕ ਨਹੀਂ ਸੀ ਤੇ ਉਸ ਦੀ ਭੈਣ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ। ਭਰਾ ਨੇ ਇਲਜ਼ਾਮ ਲਗਾਇਆ ਕਿ ਕੁੱਟਮਾਰ ਦੌਰਾਨ ਉਸ ਦੀ ਭੈਣ ਦਾ ਗਿੱਟਾ ਵੀ ਤੋੜ ਦਿੱਤਾ ਗਿਆ ਸੀ। ਉਸ ਨੇ ਇਹ ਵੀ ਕਿਹਾ ਕਿ ਪਤੀ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ ਕਾਰਨ ਉਸ ਦੀ ਭੈਣ ਡਿਪ੍ਰੈਸ਼ਨ ਵਿੱਚ ਰਹਿੰਦੀ ਸੀ।

ਉਸ ਨੇ ਇਲਜ਼ਾਮ ਲਗਾਇਆ ਕਿ ਭੈਣ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਹੁਰਾ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵੱਲੋਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ।

ਸਹੁਰਾ ਪਰਿਵਾਰ ਨੇ ਬਿਜਲੀ ਦੇ ਨੁਕਸ ਨੂੰ ਦੱਸਿਆ ਹਾਦਸੇ ਦਾ ਕਾਰਨ

ਦੂਜੇ ਪਾਸੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਘਰ ‘ਚ ਬਿਜਲੀ ਦੇ ਨੁਕਸ ਕਾਰਨ ਅੱਗ ਲੱਗੀ ਸੀ, ਜਿਸ ਕਾਰਨ ਇਹ ਦੁਖਦਾਈ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਤੇ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮ ਦੀ ਸੱਚਾਈ ਸਾਹਮਣੇ ਆ ਸਕੇਗੀ।

Follow Us