ਪਟਿਆਲਾ ਕਮਾਂਡੋ ਕੰਪਲੈਕਸ 'ਚ ਚੱਲੀ ਗੋਲੀ, ਅੰਡਰ ਟ੍ਰੇਨੀ ਕਮਾਂਡੋ ਦੀ ਮੌਤ, 7 ਜੁਲਾਈ ਨੂੰ ਟ੍ਰੇਨਿੰਗ 'ਤੇ ਆਇਆ ਸੀ | Shot fired in Patiala commando complex, death of under trainee commando, came for training on July 7 Punjabi news - TV9 Punjabi

ਪਟਿਆਲਾ ਕਮਾਂਡੋ ਕੰਪਲੈਕਸ ‘ਚ ਚੱਲੀ ਗੋਲੀ, ਅੰਡਰ ਟ੍ਰੇਨੀ ਕਮਾਂਡੋ ਦੀ ਮੌਤ, 7 ਜੁਲਾਈ ਨੂੰ ਟ੍ਰੇਨਿੰਗ ‘ਤੇ ਆਇਆ ਸੀ

Updated On: 

05 Aug 2023 21:47 PM

ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਗੋਲੀ ਐਸਐਲਆਰ ਹਥਿਆਰ ਤੋਂ ਚਲਾਈ ਗਈ ਸੀ ਅਤੇ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਜ਼ਖਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਪਟਿਆਲਾ ਕਮਾਂਡੋ ਕੰਪਲੈਕਸ ਚ ਚੱਲੀ ਗੋਲੀ, ਅੰਡਰ ਟ੍ਰੇਨੀ ਕਮਾਂਡੋ ਦੀ ਮੌਤ, 7 ਜੁਲਾਈ ਨੂੰ ਟ੍ਰੇਨਿੰਗ ਤੇ ਆਇਆ ਸੀ

ਫਿਲੀਪੀਨਜ਼ ਚ ਫਾਈਨਾਂਸ ਦਾ ਕੰਮ ਕਰਦੀ ਫ਼ਿਰੋਜ਼ਪੁਰ ਦੀ ਔਰਤ ਦਾ ਕਤਲ, ਅਣਪਛਾਤੇ ਬਾਈਕ ਸਵਾਰ ਨੇ ਚਲਾਈਆਂ ਗੋਲੀਆਂ

Follow Us On

ਪੰਜਾਬ ਨਿਊਜ। ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ (Commando Complex) ਵਿੱਚ ਅਭਿਆਸ ਦੌਰਾਨ ਇੱਕ ਅੰਡਰ ਟਰੇਨਿੰਗ ਕਮਾਂਡੋ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਮਨਜੋਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਜ਼ਖਮੀ ਹਾਲਤ ‘ਚ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਥਾਣਾ ਸਦਰ ਪਟਿਆਲਾ ਅਤੇ ਚੌਕੀ ਬਹਾਦਰਗੜ੍ਹ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਰਜਿੰਦਰਾ ਹਸਪਤਾਲ ਭੇਜ ਦਿੱਤਾ।

ਮਨਜੋਤ 2020 ‘ਚ ਹੋਇਆ ਸੀ ਭਰਤੀ

ਰਿਸ਼ਤੇਦਾਰ ਕਮਲਜੀਤ ਨੇ ਦੱਸਿਆ ਕਿ ਮਨਜੋਤ 2020 ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। 7 ਜੁਲਾਈ ਨੂੰ ਉਹ ਟਰੇਨਿੰਗ ਲਈ ਪਟਿਆਲਾ ਆਇਆ ਸੀ। ਸ਼ਨੀਵਾਰ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਮਨਜੋਤ ਦੇ ਸਿਰ ‘ਚ ਗੋਲੀ ਲੱਗੀ ਹੈ ਅਤੇ ਉਹ ਅਰਬਨ ਅਸਟੇਟ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਹੈ। ਉਸ ਦੇ ਪਰਿਵਾਰ ਦੇ ਹੋਰ ਮੈਂਬਰ ਅਜੇ ਤੱਕ ਇੱਥੇ ਨਹੀਂ ਪਹੁੰਚੇ ਹਨ। ਪੁਲਿਸ ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

SLR ਬੰਦੂਕ ਤੋਂ ਚਲਾਈ ਗਈ ਗੋਲੀ

ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਐਕਸੀਡੈਂਟਲ ਫਾਇਰ ਦਾ ਮਾਮਲਾ ਸਾਹਮਣੇ ਆਇਆ ਹੈ। ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ, ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾਵੇਗੀ। ਗੋਲੀ ਐਸਐਲਆਰ ਹਥਿਆਰ ਤੋਂ ਚਲਾਈ ਗਈ ਸੀ ਅਤੇ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version