ਚੰਡੀਗੜ੍ਹ ਅਤੇ ਪੰਚਕੂਲਾ ਦੀ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਇਲਾਵਾ ਪੰਚਕੂਲਾ ਅਦਾਲਤ ਵਿੱਚ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ। ਉੱਥੇ ਵੀ ਪੁਲਿਸ ਨੇ ਵਕੀਲਾਂ, ਸਟਾਫ਼ ਤੇ ਹੋਰ ਲੋਕਾਂ ਨੂੰ ਬਾਹਰ ਕੱਢ ਕੇ ਤਲਾਸ਼ੀ ਲਈ।
ਸੰਕੇਤਕ ਤਸਵੀਰ
ਗਣਤੰਤਰ ਦਿਵਸ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਤੇ ਮੰਤਵ ਨਾਲ ਕਿਸੇ ਸਮਾਜ ਵਿਰੋਧੀ ਅਨਸਰ ਨੇ ਅੱਜ ਚੰਡੀਗੜ੍ਹ ਅਤੇ ਪੰਚਕੂਲਾ ਦੀ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਅਲਰਟ ਹੋਈ ਨੇ ਪੂਰੇ ਕੋਰਟ ਦੀ ਜਾਂਚ ਕੀਤੀ। ਪੁਲਿਸ ਨੂੰ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਇਹ ਬੰਬ ਇੱਕ ਕਾਰ ਵਿੱਚ ਹੈ, ਜੋ ਸਵੇਰੇ 1 ਵਜੇ ਫਟੇਗਾ। ਇਸ ਦੇ ਨਾਲ ਹੀ ਜ਼ਿਲ੍ਹਾ ਅਦਾਲਤ ਦੇ ਸੂਤਰਾਂ ਅਨੁਸਾਰ ਡੀਏ ਦਫ਼ਤਰ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ।
ਇਸ ਤੋਂ ਬਾਅਦ ਪੁਲਸ ਤੁਰੰਤ ਉਥੇ ਪਹੁੰਚ ਗਈ। ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਹੈ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਆਪ੍ਰੇਸ਼ਨ ਸੈੱਲ, ਡਾਗ ਸਕੁਐਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਦੇ ਕਮਾਂਡੋ ਅਦਾਲਤ ਵਿਚ ਪਹੁੰਚ ਗਏ ਹਨ। ਸਰਚ ਆਪਰੇਸ਼ਨ ਚਲਾ ਕੇ ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਸੈਕਟਰ-43 ਵਿੱਚ ਜਿਸ ਥਾਂ ਤੇ ਪੁਲੀਸ ਦਾ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ, ਉਸ ਤੋਂ ਥੋੜ੍ਹੀ ਦੂਰੀ ਤੇ ਚੰਡੀਗੜ੍ਹ ਦਾ ਬੱਸ ਅੱਡਾ ਵੀ ਹੈ। ਉੱਥੇ ਹੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


