ਅੰਤਿਮ ਸਸਕਾਰ ਲਈ ਨਹੀਂ ਸਨ ਪੈਸੇ, ਘਰ ਵਿੱਚ ਹੀ ਦੱਬੀ ਬੇਟੇ ਦੀ ਲਾਸ਼, 5 ਦਿਨ ਬਾਅਦ ਪਹੁੰਚੇ ਰਿਸ਼ਤੇਦਾਰ,

Updated On: 

10 Dec 2023 09:48 AM

ਇਹ ਘਟਨਾ ਪਟਿਆਲਾ ਦੇ ਬਡੂੰਗਰ ਇਲਾਕੇ ਦੀ ਜੈ ਜਵਾਨ ਕਲੋਨੀ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ 17 ਸਾਲਾ ਲਵੀ ਵਜੋਂ ਹੋਈ ਹੈ। ਸਬੰਧਤ ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਕੁਦਰਤੀ ਸੀ। ਜਦੋਂ ਗੱਲ ਫੈਲ ਗਈ, ਰਿਸ਼ਤੇਦਾਰ ਪੰਜ ਦਿਨਾਂ ਬਾਅਦ ਪਹੁੰਚੇ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢ ਕੇ ਸਸਕਾਰ ਕਰਵਾਇਆ।

ਅੰਤਿਮ ਸਸਕਾਰ ਲਈ ਨਹੀਂ ਸਨ ਪੈਸੇ, ਘਰ ਵਿੱਚ ਹੀ ਦੱਬੀ ਬੇਟੇ ਦੀ ਲਾਸ਼, 5 ਦਿਨ ਬਾਅਦ ਪਹੁੰਚੇ ਰਿਸ਼ਤੇਦਾਰ,
Follow Us On

ਪੰਜਾਬ ਨਿਊਜ। ਕਹਿੰਦੇ ਨੇ ਗਰੀਬੀ ਸਭ ਤੋਂ ਵੱਡਾ ਕੌੜ ਹੁੰਦਾ ਹੈ। ਰੱਬਾ ਕੋਈ ਗਰੀਬ ਨਾ ਹੋਵੇ। ਗੱਲ ਪਟਿਆਲਾ (Patiala) ਦੀ ਕਰੀਏ ਤਾਂ ਇੱਥੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਪੰਜ ਦਿਨ ਪਹਿਲਾਂ ਮੌਤ ਹੋ ਗਈ ਸੀ ਪਰ ਗਰੀਬ ਪਿਤਾ ਕੋਲ ਆਪਣੇ ਪੁੱਤਰ ਦੀ ਲਾਸ਼ ਨੂੰ ਕਫ਼ਨ ਦੇਣ ਅਤੇ ਅੰਤਿਮ ਸਸਕਾਰ ਲਈ ਲੱਕੜ ਖਰੀਦਣ ਲਈ ਵੀ ਪੈਸੇ ਨਹੀਂ ਸਨ। ਲਾਚਾਰ ਪਿਤਾ ਨੇ ਘਰ ਦੇ ਵਿਹੜੇ ‘ਚ ਟੋਆ ਪੁੱਟ ਕੇ ਲਾਸ਼ ਨੂੰ ਦਫ਼ਨਾ ਦਿੱਤਾ। ਜਦੋਂ ਗੱਲ ਫੈਲ ਗਈ, ਰਿਸ਼ਤੇਦਾਰ ਪੰਜ ਦਿਨਾਂ ਬਾਅਦ ਪਹੁੰਚੇ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢ ਕੇ ਸਸਕਾਰ ਕਰਵਾਇਆ।

ਇਹ ਘਟਨਾ ਪਟਿਆਲਾ ਦੇ ਬਡੂੰਗਰ ਇਲਾਕੇ ਦੀ ਜੈ ਜਵਾਨ ਕਲੋਨੀ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ 17 ਸਾਲਾ ਲਵੀ ਵਜੋਂ ਹੋਈ ਹੈ। ਸਬੰਧਤ ਥਾਣਾ ਸਿਵਲ ਲਾਈਨ (Civil line) ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਕੁਦਰਤੀ ਸੀ। ਸ਼ਨੀਵਾਰ ਨੂੰ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਥਾਣੇ ਪੁੱਜੇ ਸਨ ਅਤੇ ਇਸ ਸਬੰਧੀ ਹਲਫਨਾਮਾ ਦਿੱਤਾ ਹੈ।

ਲਵੀ ਦੋ ਮਹੀਨਿਆਂ ਤੋਂ ਮੰਜੇ ‘ਤੇ ਸੀ

ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲਵੀ ਦਾ ਪਿਤਾ ਭਗਵਾਨ ਦਾਸ ਮਾਲੀ ਮਜ਼ਦੂਰ ਹੈ। ਲਵੀ ਬਚਪਨ ਤੋਂ ਹੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਕਰੀਬ ਦੋ ਮਹੀਨੇ ਬਾਅਦ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਪਿਤਾ ਗਰੀਬੀ ਕਾਰਨ ਆਪਣੇ ਪੁੱਤਰ ਦਾ ਇਲਾਜ ਨਹੀਂ ਕਰਵਾ ਸਕਿਆ ਅਤੇ ਉਦੋਂ ਤੋਂ ਲਵੀ ਮੰਜੇ ‘ਤੇ ਪਿਆ ਸੀ। ਲਵੀ ਦੀ ਬੀਤੇ ਐਤਵਾਰ ਮੌਤ ਹੋ ਗਈ ਸੀ। ਪਿਤਾ ਭਗਵਾਨ ਦਾਸ ਕੋਲ ਅੰਤਿਮ ਸਸਕਾਰ ਕਰਨ ਲਈ ਪੈਸੇ ਨਹੀਂ ਸਨ। ਭਗਵਾਨ ਦਾਸ ਨੇ ਕਿਸੇ ਅੱਗੇ ਹੱਥ ਵਧਾਉਣਾ ਠੀਕ ਨਾ ਸਮਝਿਆ ਅਤੇ ਆਪਣੇ ਪੁੱਤਰ ਨੂੰ ਵਿਹੜੇ ਵਿੱਚ ਹੀ ਦਫ਼ਨਾ ਦਿੱਤਾ।