ਪਟਿਆਲਾ ‘ਚ SIT ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ, ਪੁੱਛਗਿੱਛ ਜਾਰੀ

Updated On: 

30 Dec 2023 15:10 PM

ਐਨਡੀਪੀਸੀ ਮਾਮਲੇ ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਚ ਐਸਆਈਟੀ ਸਾਹਮਣੇ ਪੇਸ਼ ਹੋਏ ਹਨ। ਐਸਆਈਟੀ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਟਿਆਲਾ ਚ SIT ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ, ਪੁੱਛਗਿੱਛ ਜਾਰੀ

ਬਿਕਰਮ ਮਜੀਠੀਆ ਦੀ ਪੁਰਾਣੀ ਤਸਵੀਰ

Follow Us On

ਐਨਡੀਪੀਸੀ ਮਾਮਲੇ ‘ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ‘ਚ ਐਸਆਈਟੀ ਸਾਹਮਣੇ ਪੇਸ਼ ਹੋਏ ਹਨ। ਐਸਆਈਟੀ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿੱਛਲੀ ਵਾਰ ਉਹ 18 ਦਸੰਬਰ ਨੂੰ ਪੇਸ਼ ਹੋਏ ਸਨ ਅਤੇ ਐਸਆਈਟੀ ਵੱਲੋਂ ਉਨ੍ਹਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 26 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਪਰ ਉਨ੍ਹਾਂ ਨੇ ਪੇਸ਼ ਹੋਣ ਲਈ ਕੁੱਝ ਸਮਾਂ ਮੰਗਿਆ ਸੀ।

ਦੱਸ ਦਈਏ ਜਗਦੀਸ਼ ਭੋਲਾ ਡਰੱਗ ਰੈਕਟ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਬਿਕਰਮ ਮਜੀਠੀਆ 18 ਦਸੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਦੌਰਾਮ ਉਨਾਂ ਤੋਂ ਤਕਰੀਬਨ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਦੇ 24 ਘੰਟਿਆਂ ਦੇ ਅੰਦਰ ਹੀ ਬਿਕਰਮ ਮਜੀਠੀਆ ਨੂੰ ਦੁਬਾਰਾ 27 ਦਸੰਬਰ ਨੂੰ ਸਿੱਟ ਦੇ ਅੱਗੇ ਪੇਸ਼ ਹੋਣ ਦੇ ਲਈ ਸੰਮਣ ਜਾਰੀ ਹੋਏ ਸਨ ਪਰ ਬਿਕਰਮ ਸਿੰਘ ਮਜੀਠੀਆਂ ਨੇ ਸ਼ਹੀਦੀ ਦਿਹਾੜਿਆਂ ਅਤੇ ਪਰਿਵਾਰਿਕ ਦੀ ਕੁਝ ਮਜਬੂਰੀਆਂ ਕਾਰਨ ਬਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਨਹੀਂ ਹੋ ਪਾਏ ਸਨ।

ਐਸਆਈਟੀ ਨੇ ਦੁਬਾਰਾ 30 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾ ਰਹੀ ਕੀਤੇ ਸਨ। ਸਿੱਟ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਅਕਾਲੀ ਦਲ ਦੀ ਤਰਫ ਤੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਇੱਕ ਖਦਸਾ ਜਤਾਇਆ ਸੀ ਕਿ ਕੱਲ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬਿਕਰਮ ਮਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ, ਪਰ ਅੱਜ ਬਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਹੋਏ ਹਨ।

ਇਹ ਹੈ ਮਾਮਲਾ

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਂਗਰਸ ਪਾਰਟੀ ਦੀ ਚਰਨਜੀਤ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਮੋਹਾਲੀ ਵਿੱਚ ਦਰਜ ਕੀਤਾ ਗਿਆ ਸੀ। ਐਸਆਈਟੀ ਨੇ ਉਨ੍ਹਾਂ ਨੂੰ 11 ਦਸੰਬਰ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਸਨ।