ਪਟਿਆਲਾ ਦਾ ਪਿੰਡ ਜਿਸ ਨੂੰ ਮੰਨਿਆ ਜਾਂਦਾ ਭਗਵਾਨ ਰਾਮ ਦਾ ਨਾਨਕਾ, ਸਮਾਗਮ ਲਈ ਚੱਲ ਰਹੀਆਂ ਤਿਆਰੀ

Updated On: 

21 Jan 2024 22:49 PM

Ram Mandir: ਪਟਿਆਲਾ ਤੋਂ 18 ਕਿਲੋਮੀਟਰ ਦੂਰ ਇੱਕ ਪਿੰਡ ਘੜਾਮ ਹੈ, ਜਿੱਥੇ ਭਗਵਾਨ ਰਾਮ ਦੀ ਮਾਤਾ ਕੌਸ਼ਲਿਆ ਮਾਤਾ ਦਾ ਪੇਕਾ ਪਿੰਡ ਮੰਨਿਆ ਜਾਂਦਾ ਹੈ। ਭਗਵਾਨ ਸ਼੍ਰੀ ਰਾਮ ਦੇ ਇਸ ਨਾਨਕੇ ਪਿੰਡ ਵਿੱਚ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਇਸ ਨੂੰ ਲੈ ਕੇ ਰਾਮ ਭਗਤਾਂ ਵਿੱਚ ਬਹੁਤਾ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਪਟਿਆਲਾ ਦਾ ਪਿੰਡ ਜਿਸ ਨੂੰ ਮੰਨਿਆ ਜਾਂਦਾ ਭਗਵਾਨ ਰਾਮ ਦਾ ਨਾਨਕਾ, ਸਮਾਗਮ ਲਈ ਚੱਲ ਰਹੀਆਂ ਤਿਆਰੀ

ਸੰਕੇਤਕ ਤਸਵੀਰ

Follow Us On

22 ਜਨਵਰੀ ਨੂੰ ਨਾ ਸਿਰਫ ਅਯੁੱਧਿਆ ਬਲਕਿ ਦੇਸ਼ ਭਰ ‘ਚ ਭਗਵਾਨ ਸ਼੍ਰੀ ਰਾਮਲਲਾ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਪਟਿਆਲਾ (Patiala) ਤੋਂ 18 ਕਿਲੋਮੀਟਰ ਦੂਰ ਇੱਕ ਪਿੰਡ ਘੜਾਮ ਹੈ, ਜਿੱਥੇ ਭਗਵਾਨ ਰਾਮ ਦੀ ਮਾਤਾ ਕੌਸ਼ਲਿਆ ਮਾਤਾ ਦਾ ਪੇਕਾ ਪਿੰਡ ਮੰਨਿਆ ਜਾਂਦਾ ਹੈ। ਭਗਵਾਨ ਸ਼੍ਰੀ ਰਾਮ ਦੇ ਇਸ ਨਾਨਕੇ ਪਿੰਡ ਵਿੱਚ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਇਸ ਨੂੰ ਲੈ ਕੇ ਰਾਮ ਭਗਤਾਂ ਵਿੱਚ ਬਹੁਤਾ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਇਸ ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਪੰਡਿਤ ਪ੍ਰੇਮਾਨੰਦ ਗਿਰੀ ਨੇ ਦੱਸਿਆ ਕਿ ਅੱਜ ਇੱਥੇ ਸ਼ੋਭਾ ਯਾਤਰਾ ਕੱਢੀ ਗਈ ਅਤੇ ਕਿਹਾ ਕਿ ਇਸੇ ਤਰ੍ਹਾਂ ਦੀ ਸ਼ੋਭਾ ਯਾਤਰਾ 22 ਜਨਵਰੀ ਨੂੰ ਵੀ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਰਮਾਇਣ ਦਾ ਪਾਠ ਕੀਤਾ ਜਾਵੇਗਾ। ਇਸ ਮੌਕੇ ਵਿਸ਼ਾਲ ਲੰਗਰ ਵੀ ਲਗਾਇਆ ਜਾਵੇਗਾ। ਪ੍ਰਬੰਧਕ ਇਸ ਪ੍ਰੋਗਰਾਮ ਨੂੰ ਭਗਵਾਨ ਸ਼੍ਰੀ ਰਾਮ ਦੇ ਨਾਨਕੇ ਘਰ ਤੋਂ ਸਕ੍ਰੀਨ ਰਾਹੀਂ ਦਿਖਾਉਣਗੇ।

ਇਸ ਸਮਾਗਮ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਭਗਵਾਨ ਰਾਮ ਦੇ ਨਾਨਕੇ ਘਰ ਵਿੱਚ ਚੱਲ ਰਹੀਆਂ ਹਨ। ਉਸ ਨੇ ਦੱਸਿਆ ਕਿ ਤ੍ਰੇਤਾ ਯੁੱਗ ਵਿੱਚ ਭਗਵਾਨ ਰਾਮ ਦਾ ਜਨਮ ਹੋਣ ਤੋਂ ਬਾਅਦ ਉਹ ਆਪਣੀ ਮਾਤਾ ਕੌਸ਼ੱਲਿਆ ਦੇ ਨਾਲ ਆਪਣੇ ਨਾਨਕੇ ਘਰ ਪਿੰਡ ਘੜਾਮ ਆ ਗਏ ਸਨ। ਪਿੰਡ ਘੜਾਮ ਦਾ ਇਤਿਹਾਸ ਭਗਵਾਨ ਸ਼੍ਰੀ ਰਾਮ ਦੇ ਨਾਨਕੇ ਘਰ ਨਾਲ ਜੁੜਿਆ ਹੋਇਆ ਹੈ।

ਅਯੁੱਧਿਆ ਪਹੁੰਚੀਆਂ ਕਈ ਹਸਤੀਆਂ

ਦੱਸ ਦਈਏ ਕੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਅਯੁੱਧਿਆ ਚ ਜੋਰਾਂ ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਇੱਕ ਦਿਨ ਪਹਿਲਾਂ ਕਈ ਮਸ਼ਹੂਰ ਹਸਤੀਆਂ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਅਯੁੱਧਿਆ ਪਹੁੰਚ ਚੁੱਕੀਆਂ ਹਨ। ਯੋਗ ਗੁਰੂ ਬਾਬਾ ਰਾਮਦੇਵ, ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ, ਸਾਧਵੀ ਰਿਤੰਭਰਾ, ਕਾਂਗਰਸ ਨੇਤਾ ਪ੍ਰਮੋਦ ਕ੍ਰਿਸ਼ਨਮ, ਸਾਬਕਾ ਭਾਰਤੀ ਕ੍ਰਿਕਟਰ ਅਨਿਲ ਕੁੰਬਲੇ, ਕਵੀ ਕੁਮਾਰ ਵਿਸ਼ਵਾਸ, ਅਭਿਨੇਤਾ ਗਜੇਂਦਰ ਚੌਹਾਨ ਅਯੁੱਧਿਆ ਪਹੁੰਚ ਚੁੱਕੇ ਹਨ। ਸੋਮਵਾਰ ਨੂੰ 7000 ਤੋਂ ਵੱਧ ਵੀ.ਵੀ.ਆਈ.ਪੀਜ਼ ਇਸ ਸ਼ਾਨਦਾਰ ਸਮਾਗਮ ਦੇ ਗਵਾਹ ਹੋਣਗੇ ਅਤੇ ਰਾਮਲਲਾ ਦੇ ਦਰਸ਼ਨ ਕਰਨਗੇ। ਪ੍ਰ੍ਣ ਪ੍ਰਤੀਸ਼ਠਾ ਸਮਾਹੋਰ ਦੌਰਾਨ ਕਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਮੌਜੂਦ ਰਹਿਣਗੇ।