SIT ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ, ਜਾਂਚ ਅਧਿਕਾਰੀ ‘ਤੇ ਖੜੇ ਕੀਤੇ ਸਵਾਲ

Updated On: 

16 Jan 2024 16:54 PM

Bikram Singh Majithia NDPS Case: ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਦਾ ਵਿਰੋਧ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ। ਨਾਲ ਹੀ ਉਨ੍ਹਾਂ ਆਪਣੇ ਗ੍ਰਿਫ਼ਤਾਰ ਨੂੰ ਲੈ ਕੇ ਵੀ ਜਵਾਬ ਦਿੱਤਾ ਹੈ ਕਿ ਪਤਾ ਨਹੀਂ ਵਾਪਸ ਆਉਣ ਦੇਣਗੇ ਜਾਂ ਨਹੀਂ ਇਹ ਤਾਂ ਪਤਾ।

SIT ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ, ਜਾਂਚ ਅਧਿਕਾਰੀ ਤੇ ਖੜੇ ਕੀਤੇ ਸਵਾਲ

ਬਿਕਰਮ ਸਿੰਘ ਮਜੀਠੀਆਂ

Follow Us On

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਇੱਕ ਵਾਰ ਮੁੜ ਤੋਂ ਪਟਿਆਲਾ ਐਸਆਈਟੀ ਸਾਹਮਣੇ ਪੇਸ਼ ਹੋਣ ਪਹੁੰਚੇ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਦਾ ਵਿਰੋਧ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਤਿੰਨ ਵਾਰ ਪੇਸ਼ ਹੋ ਚੁੱਕੇ ਹਨ। ਪਹਿਲੀ ਐਸਆਈਟੀ ਦੀ ਜ਼ਿੰਮੇਵਾਰੀ ਏਡੀਜੀਪੀ ਐਮਐਸ ਛੀਨਾ ਕੋਲ ਸੀ , ਜੋ ਬੀਤੀ 31 ਦਸੰਬਰ ਨੂੰ ਸੇਵਾਮੁਕਤ ਹੋ ਗਏ ਸਨ।

ਬਿਕਰਮ ਮਜੀਠੀਆ ਨੇ ਪੇਸ਼ੀ ਤੋਂ ਪਹਿਲਾਂ ਹੀ ਨਵੀਂ SIT ‘ਤੇ ਸਵਾਲ ਚੁੱਕੇ। ਮਜੀਠੀਆ ਨੇ ਕਿਹਾ ਕਿ ਐਸਆਈਟੀ ਦਾ ਪੱਧਰ ਡਿੱਗ ਰਿਹਾ ਹੈ। ਉਹ ਚਾਹੁੰਦੇ ਸਨ ਕਿ ਮੁੱਖ ਮੰਤਰੀ ਐਸਆਈਟੀ ਦੇ ਚੇਅਰਮੈਨ ਬਣ ਜਾਣ। ਪਰ ਖੁਸ਼ੀ ਦੀ ਗੱਲ ਹੈ ਕਿ ਐਸਆਈਟੀ ਮੁਖੀ ਉਨ੍ਹਾਂ ਦੇ ਹਲਕੇ ਤੋਂ ਹੈ। ਹਾਟਲਾਈਨ ‘ਤੇ ਸੀਐਮ ਮਾਨ ਨੂੰ ਸਾਰੀ ਜਾਣਕਾਰੀ ਦੇ ਦੇਣਗੇ। ਨਾਲ ਹੀ ਉਨ੍ਹਾਂ ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਵੀ ਜਵਾਬ ਦਿੱਤਾ ਕਿ ਪਤਾ ਨਹੀਂ ਉਹ ਉਨ੍ਹਾਂ ਨੂੰ ਵਾਪਸ ਆਉਣ ਦੇਣਗੇ ਜਾਂ ਨਹੀਂ।

ਕੇਜਰੀਵਾਲ ਨੂੰ ਈਡੀ ਦੇ ਸਮਨ ‘ਤੇ ਦਿੱਤਾ ਇਹ ਬਿਆਨ

ਬਿਕਰਮ ਸਿੰਘ ਮਜੀਠੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਨੋਟਿਸ ਨੂੰ ਲੈ ਕੇ ਵੀ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਨੋਟਿਸ ਆਉਂਦਾ ਹੈ ਤਾਂ ਭਗਵੰਤ ਮਾਨ ਉਨ੍ਹਾਂ ਨੂੰ ਲੈ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਈਡੀ ਨੇ ਚਾਰ ਵਾਰ ਸੱਦਿਆ ਹੈ ਪਰ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਣ ਗਏ ਅਤੇ ਉਨ੍ਹਾਂ ਨੂੰ ਜਿੰਨੀ ਵਾਰ ਸੱਦਿਆ ਹੈ ਉਹ ਵਿਜੀਲੈਂਸ ਸਾਹਮਣੇ ਪੇਸ਼ ਹੋਣ ਲਈ ਪਹੁੰਚ ਜਾਂਦੇ ਹਨ। ਇੱਕ ਵਾਰ ਸ਼ਹੀਦੀ ਦਿਹਾੜਿਆਂ ਦੇ ਕਾਰਨ ਉਹ ਨਹੀਂ ਪਹੁੰਚੇ ਸਕੇ ਸਨ।

ਚੰਡੀਗੜ੍ਹ ਮੇਅਰ ਚੋਣ ਨੂੰ ਲੈਕੇ ਆਪ-ਕਾਂਗਰਸ ਤੇ ਹਮਲਾ

ਆਪ ‘ਤੇ ਕਾਂਗਰਸ ਦੇ ਚੰਡੀਗੜ੍ਹ ‘ਚ ਮੇਅਰ ਚੋਣ ਨੂੰ ਲੈ ਕੇ ਹੋਏ ਗਠਜੋੜ ਤੇ ਬਿਕਰਮ ਸਿੰਘ ਮਜੀਠੀਆਂ ਦੋਵਾਂ ਪਾਰਟੀਆਂ ਨੂੰ ਘੇਰਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਆਪ ਨਾਲ ਗਠਜੋੜ ਕਰਕੇ ਕਾਂਗਰਸ ਆਪਣੀ ਵਿਰੋਧੀ ਧਿਰ ਹੋਣ ਦਾ ਨੈਤਿਕ ਹੱਕ ਗੁਆ ਚੁੱਕੀ ਹੈ। ਨਾਲ ਹੀ ਉਨ੍ਹਾਂ ਮੁੱਖ ਮੰਤਰੀ ਤੋਂ ਸਵਾਲ ਪੁੱਛਦਿਆ ਹੋਏ ਕਿਹਾ ਕੀ ਭਗਵੰਤ ਮਾਨ ਲਈ ਹੁਣ ਸਾਰੇ ਕਾਂਗਰਸੀ ਦੁੱਧ ਧੋਪੇ ਹੋ ਜਾਣਗੇ। ਜਿਨ੍ਹਾਂ ਦੇ ਤੇ ਪਹਿਲਾਂ ਕੇਸ ਦਰਜ ਕੀਤੇ ਹੋਏ ਹਨ ਕੀ ਹੁਣ ਉਹ ਬੇਗੁਨਾਹ ਹੋ ਜਾਣਗੇ।

ਪਹਿਲਾਂ ਵੀ ਹੋ ਚੁੱਕੀ ਹੈ ਸੁਣਵਾਈ

ਦੱਸ ਦਈਏ ਕੀ ਬਿਕਰਮ ਸਿੰਘ ਮਜੀਠੀਆਂ ਨੂੰ ਪਹਿਲਾਂ ਵੀ ਤਿੰਨ ਵਾਰ ਸੰਮਨ ਭੇਜੇ ਜਾ ਚੁੱਕੇ ਹਨ ਅਤੇ ਉਹ 2 ਵਾਰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਹਨ। ਇੱਕ ਵਾਰ ਸ਼ਹੀਦੀ ਦਿਹਾੜੇ ਦੇ ਚੱਲਦੇ ਉਹ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋ ਸਕੇ ਸਨ। ਮਜੀਠੀਆਂ ਖਿਲਾਫ਼ 2021 ਦਾ ਇੱਕ ਮਾਮਲਾ ਦਰਜ ਹੈ ਜਿਸ ਨੂੰ ਲੈ ਕੇ ਉਨ੍ਹਾਂ ਤੋਂ ਐਸਆਈਟੀ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਤੇ ਇਲਜ਼ਾਮ ਹਨ ਕਿ ਉਨ੍ਹਾਂ ਦਾ ਡੱਰਗ ਵੇਚਣ ਵਿੱਚ ਹੱਥ ਹੈ।

Exit mobile version