ਅੰਤਿਮ ਸਸਕਾਰ ਦੀਆਂ ਚੱਲ ਰਹੀਆਂ ਸਨ ਤਿਆਰੀਆਂ, ਫਿਰ ਜਿਉਂਦਾ ਹੋ ਗਿਆ ਬਜੁਰਗ | Trending doctors declared old man dead but he came alive before the cremation Punjabi news - TV9 Punjabi

OMG! ਅੰਤਿਮ ਸਸਕਾਰ ਦੀਆਂ ਚੱਲ ਰਹੀਆਂ ਸਨ ਤਿਆਰੀਆਂ, ਅਚਾਨਕ ਜਿਉਂਦਾ ਹੋ ਗਿਆ ਬਜੁਰਗ

Updated On: 

12 Jan 2024 19:03 PM

Trending: ਹਰਿਆਣਾ ਦੇ ਕਰਨਾਲ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦਿਲ ਦੀ ਬਿਮਾਰੀ ਦਾ ਇਲਾਜ਼ ਕਰਵਾ ਰਹੇ ਬਜ਼ੁਰਗ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਕਿਉਂਕਿ ਉਸ ਬਜ਼ੁਰਗ ਦੀ ਦਿਲ ਦੀ ਧੜਕਣ ਰੁਕ ਗਈ ਸੀ। ਜਿਸ ਤੋਂ ਬਾਅਦ ਬਜ਼ੁਰਗ ਦਾ ਪਰਿਵਾਰ ਉਹ ਦੇ ਸਸਕਾਰ ਦੀਆਂ ਤਿਆਰੀਆਂ ਕਰਨ ਲੱਗ ਪਿਆ। ਹਸਪਤਾਲ ਤੋਂ ਪਿੰਡ ਲੈਕੇ ਜਾਂਦੇ ਸਮੇਂ ਬਜ਼ੁਰਗ ਦੇ ਮੁੜ ਤੋਂ ਸਾਂਹ ਚੱਲਣੇ ਸ਼ੁਰੂ ਹੋ ਗਏ।

OMG! ਅੰਤਿਮ ਸਸਕਾਰ ਦੀਆਂ ਚੱਲ ਰਹੀਆਂ ਸਨ ਤਿਆਰੀਆਂ, ਅਚਾਨਕ ਜਿਉਂਦਾ ਹੋ ਗਿਆ ਬਜੁਰਗ
Follow Us On

ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਇੱਕ 80 ਸਾਲਾ ਵਿਅਕਤੀ, ਜਿਸ ਨੂੰ ਉਸਦੇ ਪਰਿਵਾਰ ਨੇ ਮ੍ਰਿਤਕ ਸਮਝਿਆ ਲਿਆ ਸੀ ਅਤੇ ਉਸਦੇ ਅੰਤਿਮ ਸਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ, ਅਚਾਨਕ ਉਹ ਬਜ਼ੁਰਗ ਸਾਹ ਲੈਣ ਲੱਗ ਪਿਆ। ਅਚਾਨਕ ਹੀ ਰੋਂਦਾ ਹੋਇਆ ਪਰਿਵਾਰ ਅਤੇ ਹੋਰ ਲੋਕ ਹੈਰਾਨ ਰਹਿ ਗਏ।

ਦਰਅਸਲ, ਬਜੁਰਗ ਨੂੰ ਪਟਿਆਲਾ ਹਸਪਤਾਲ ਦੇ ਡਾਕਟਰਾਂ ਨੇ ਦਿੱਤਾ ਜਵਾਬ। ਉਸ ਨੂੰ ਵੈਂਟੀਲੇਟਰ ਤੋਂ ਵੀ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਬਜ਼ੁਰਗ ਦੀ ਮੌਤ ਦੀ ਸੂਚਨਾ ਘਰ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਦਿੱਤੀ। ਇਸ ਤੋਂ ਬਾਅਦ ਘਰ ਵਿੱਚ ਅੰਤਿਮ ਸਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ।

ਜਦੋਂ ਪਰਿਵਾਰਕ ਮੈਂਬਰ ਬਜ਼ੁਰਗ ਨੂੰ ਲਾਸ਼ ਸਮਝ ਕੇ ਘਰ ਲੈ ਕੇ ਜਾ ਰਹੇ ਸਨ ਤਾਂ ਐਂਬੂਲੈਂਸ ਦਾ ਟਾਇਰ ਟੋਏ ਨਾਲ ਟਕਰਾ ਜਾਣ ਕਾਰਨ ਪਰਿਵਾਰ ਨੂੰ ਬਜ਼ੁਰਗ ਦੇ ਚੱਲ ਰਹੇ ਸਾਹਾਂ ਬਾਰੇ ਪਤਾ ਲੱਗਿਆ।

ਪਟਿਆਲਾ ਚ ਦਾਖਿਲ ਸੀ ਬਲਦੇਵ ਸਿੰਘ

ਨਗਰ ਪਾਲਿਕਾ ਦੇ ਸਾਬਕਾ ਉੱਪ ਚੇਅਰਮੈਨ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਜੋ ਦਿਲ ਦੀ ਬਿਮਾਰੀ ਤੋ ਪੀੜਤ ਸਨ ਉਹਨਾਂ ਦੀ ਕਈ ਦਿਨਾਂ ਤੋਂ ਸਿਹਤ ਖ਼ਰਾਬ ਚੱਲ ਰਹੀ ਸੀ। ਜਿਸ ਤੋਂ ਬਾਅਦ ਇਲਾਜ ਲਈ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਇਲਾਜ ਦੌਰਾਨ ਰੁਕੀ ਧੜਕਣ

ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਸੀ। ਵੀਰਵਾਰ ਸਵੇਰੇ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਿਤਾ ਦੇ ਦਿਲ ਦੀ ਧੜਕਣ ਰੁਕ ਗਈ ਸੀ। ਜਿਸ ਤੋਂ ਬਾਅਦ ਮੈਡੀਕਲ ਸਟਾਫ ਨੇ ਟੀਕੇ ਲਗਾਏ ਗਏ ਪਰ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਮ੍ਰਿਤਕ ਐਲਾਨ ਦਿੱਤਾ।ਪਰ ਨਿੱਜੀ ਹਸਪਤਾਲ ਵੱਲੋਂ ਉਸ ਨੂੰ ਕੋਈ ਮੌਤ ਦਾ ਸਰਟੀਫਿਕੇਟ ਨਹੀਂ ਦਿੱਤਾ ਗਿਆ।

ਐਂਬੂਲੈਂਸ ਚ ਹਿਲਾਇਆ ਹੱਥ

ਬਲਦੇਵ ਸਿੰਘ ਅਨੁਸਾਰ ਜਦੋਂ ਉਹ ਪਟਿਆਲਾ ਆਪਣੇ ਪਿਤਾ ਨੂੰ ਵਾਪਿਸ ਲੈਕੇ ਜਾ ਰਹੇ ਸਨ ਤਾਂ ਕੈਥਲ ਦੇ ਪਿੰਡ ਢੰਡ ਨੇੜੇ ਸੜਕ ‘ਤੇ ਟੋਏ ‘ਚ ਕਾਰ ਦਾ ਟਾਇਰ ਪੈ ਗਿਆ। ਇਸ ਤੋਂ ਬਾਅਦ ਬਜ਼ੁਰਗ ਦੇ ਸਰੀਰ ‘ਚ ਹਰਕਤ ਹੋਈ। ਉਹਨਾਂ ਨੂੰ ਇੰਝ ਲੱਗਿਆ ਜਿਵੇਂ ਉਹਨਾਂ ਦੇ ਪਿਤਾ ਨੇ ਹੱਥ ਹਿਲਾ ਦਿੱਤਾ ਹੋਵੇ।

ਡਾਕਟਰਾਂ ਨੇ ਸਾਂਹ ਚੱਲਣ ਦੀ ਕੀਤੀ ਪੁਸ਼ਟੀ

ਜਦੋਂ ਪਰਿਵਾਰ ਨੂੰ ਬਜ਼ੁਰਗ ਦੇ ਜਿਉਂਦੇ ਹੋਣ ਦਾ ਖ਼ਦਸਾ ਹੋਇਆ ਤਾਂ ਉਹਨਾਂ ਨੇ ਬਜ਼ੁਰਗ ਦੀ ਨਬਜ਼ ਚੈੱਕ ਕੀਤੀ ਜੋ ਚੱਲ ਰਹੀ ਸੀ। ਇਸ ਤੋਂ ਬਾਅਦ ਬਜੁਰਗ ਨੂੰ ਨੇੜਲੇ ਹਸਪਤਾਲ ਲਿਆਂਦਾ ਗਿਆ ਜਿੱਥੇ ਮੌਜੂਦ ਡਾਕਟਰਾਂ ਨੇ ਉਸਦੀ ਜਾਂਚ ਕੀਤੀ ਤਾਂ ਉਸ ਬਜ਼ੁਰਗ ਦੇ ਸਾਹ ਚੱਲ ਰਹੇ ਸਨ। ਫਿਰ ਡਾਕਟਰ ਨੇ ਬਜ਼ੁਰਗ ਨੂੰ ਕਰਨਾਲ ਦੇ ਰਾਵਲ ਹਸਪਤਾਲ ਲਈ ਰੈਫਰ ਕਰ ਦਿੱਤਾ।

ਫਿਲਹਾਲ ਬਜ਼ੁਰਗ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਡਾਕਟਰਾਂ ਨੇ ਕਿਹਾ ਬਜ਼ੁਰਗ ਦਾ ਬਲੱਡ ਪ੍ਰੈਸ਼ਰ (ਬੀਪੀ) 80-90 ਦੇ ਆਸ ਪਾਸ ਹੈ ਅਤੇ ਉਹ ਸਾਹ ਲੈ ਰਹੇ ਹਨ ਅਤੇ ਉਹ ਕੋਸ਼ਿਸ਼ ਕਰ ਰਹੇ ਹਨ ਕਿ ਬਜ਼ੁਰਗ ਨੂੰ ਠੀਕ ਕੀਤਾ ਜਾ ਸਕੇ।

Exit mobile version