OMG! ਅੰਤਿਮ ਸਸਕਾਰ ਦੀਆਂ ਚੱਲ ਰਹੀਆਂ ਸਨ ਤਿਆਰੀਆਂ, ਅਚਾਨਕ ਜਿਉਂਦਾ ਹੋ ਗਿਆ ਬਜੁਰਗ
Trending: ਹਰਿਆਣਾ ਦੇ ਕਰਨਾਲ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦਿਲ ਦੀ ਬਿਮਾਰੀ ਦਾ ਇਲਾਜ਼ ਕਰਵਾ ਰਹੇ ਬਜ਼ੁਰਗ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਕਿਉਂਕਿ ਉਸ ਬਜ਼ੁਰਗ ਦੀ ਦਿਲ ਦੀ ਧੜਕਣ ਰੁਕ ਗਈ ਸੀ। ਜਿਸ ਤੋਂ ਬਾਅਦ ਬਜ਼ੁਰਗ ਦਾ ਪਰਿਵਾਰ ਉਹ ਦੇ ਸਸਕਾਰ ਦੀਆਂ ਤਿਆਰੀਆਂ ਕਰਨ ਲੱਗ ਪਿਆ। ਹਸਪਤਾਲ ਤੋਂ ਪਿੰਡ ਲੈਕੇ ਜਾਂਦੇ ਸਮੇਂ ਬਜ਼ੁਰਗ ਦੇ ਮੁੜ ਤੋਂ ਸਾਂਹ ਚੱਲਣੇ ਸ਼ੁਰੂ ਹੋ ਗਏ।
ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਇੱਕ 80 ਸਾਲਾ ਵਿਅਕਤੀ, ਜਿਸ ਨੂੰ ਉਸਦੇ ਪਰਿਵਾਰ ਨੇ ਮ੍ਰਿਤਕ ਸਮਝਿਆ ਲਿਆ ਸੀ ਅਤੇ ਉਸਦੇ ਅੰਤਿਮ ਸਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ, ਅਚਾਨਕ ਉਹ ਬਜ਼ੁਰਗ ਸਾਹ ਲੈਣ ਲੱਗ ਪਿਆ। ਅਚਾਨਕ ਹੀ ਰੋਂਦਾ ਹੋਇਆ ਪਰਿਵਾਰ ਅਤੇ ਹੋਰ ਲੋਕ ਹੈਰਾਨ ਰਹਿ ਗਏ।
ਦਰਅਸਲ, ਬਜੁਰਗ ਨੂੰ ਪਟਿਆਲਾ ਹਸਪਤਾਲ ਦੇ ਡਾਕਟਰਾਂ ਨੇ ਦਿੱਤਾ ਜਵਾਬ। ਉਸ ਨੂੰ ਵੈਂਟੀਲੇਟਰ ਤੋਂ ਵੀ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਬਜ਼ੁਰਗ ਦੀ ਮੌਤ ਦੀ ਸੂਚਨਾ ਘਰ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਦਿੱਤੀ। ਇਸ ਤੋਂ ਬਾਅਦ ਘਰ ਵਿੱਚ ਅੰਤਿਮ ਸਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ।
ਜਦੋਂ ਪਰਿਵਾਰਕ ਮੈਂਬਰ ਬਜ਼ੁਰਗ ਨੂੰ ਲਾਸ਼ ਸਮਝ ਕੇ ਘਰ ਲੈ ਕੇ ਜਾ ਰਹੇ ਸਨ ਤਾਂ ਐਂਬੂਲੈਂਸ ਦਾ ਟਾਇਰ ਟੋਏ ਨਾਲ ਟਕਰਾ ਜਾਣ ਕਾਰਨ ਪਰਿਵਾਰ ਨੂੰ ਬਜ਼ੁਰਗ ਦੇ ਚੱਲ ਰਹੇ ਸਾਹਾਂ ਬਾਰੇ ਪਤਾ ਲੱਗਿਆ।


