ਪਟਿਆਲਾ ਪੈੱਗ ਦਾ ਸਰੂਰ ਹੁਣ ਜੇਬ ‘ਤੇ ਪਵੇਗਾ ਭਾਰੀ, ਨਹੀਂ ਹੋ ਰਿਹਾ ਵਿਸ਼ਵਾਸ ਤਾਂ ਪੜੋ ਇਹ ਖਬਰ
WHO ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਸ਼ਰਾਬ ਪੀਣ ਨਾਲ ਹਰ ਸਾਲ ਲੱਖਾਂ ਮੌਤਾਂ ਹੁੰਦੀਆਂ ਹਨ। ਇਸ ਕਾਰਨ ਸ਼ਰਾਬ ਤੇ ਟੈਕਸ ਵਧਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਨਾਲ ਲੋਕ ਸ਼ਰਾਬ ਘੱਟ ਪੀਣਗੇ ਤੇ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਘੱਟ ਹੋਵੇਗੀ। ਡਬਲਯੂਐਚਓ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹਰ ਸਾਲ 2.6 ਮਿਲੀਅਨ ਲੋਕ ਸ਼ਰਾਬ ਪੀਣ ਨਾਲ ਮਰਦੇ ਹਨ, ਜਦੋਂ ਕਿ 8 ਮਿਲੀਅਨ ਤੋਂ ਵੱਧ ਲੋਕ ਗੈਰ-ਸਿਹਤਮੰਦ ਭੋਜਨ ਖਾਣ ਨਾਲ ਮਰਦੇ ਹਨ।
WHO Guidelines: ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਅਲਕੋਹਲ ਦੇ ਸੇਵਨ ਅਤੇ ਗੈਰ-ਸਿਹਤਮੰਦ ਖੁਰਾਕਾਂ ਕਾਰਨ ਦੁਨੀਆ ਭਰ ਵਿੱਚ ਲੱਖਾਂ ਮੌਤਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਵਿਸ਼ਵ ਨੂੰ ਅਲਕੋਹਲ ਅਤੇ ਖੰਡ-ਮਿੱਠੇ ਪੀਣ ਵਾਲੇ ਪਦਾਰਥਾਂ ‘ਤੇ ਟੈਕਸ (Tax) ਵਧਾਉਣ ਦੀ ਅਪੀਲ ਕੀਤੀ ਹੈ। WHO ਨੇ ਕਿਹਾ ਕਿ ਕਈ ਦੇਸ਼ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਟੈਕਸ ਵਧਾਉਣ ਦਾ ਤਰੀਕਾ ਅਪਣਾ ਰਹੇ ਹਨ। ਜਾਰੀ ਇੱਕ ਬਿਆਨ ਵਿੱਚ, ਡਬਲਯੂਐਚਓ ਨੇ ਕਿਹਾ ਕਿ ਅਜਿਹੇ “ਗੈਰ-ਸਿਹਤਮੰਦ ਉਤਪਾਦਾਂ” ‘ਤੇ ਔਸਤ ਗਲੋਬਲ ਟੈਕਸ ਘੱਟ ਹੈ, ਅਤੇ ਟੈਕਸ ਵਧਣ ਨਾਲ ਇਨ੍ਹਾਂ ਵਸਤੂਆਂ ਦੀ ਖਪਤ ਘਟ ਸਕਦੀ ਹੈ।
ਇਹ ਹੈ WHO ਦਾ ਬਿਆਨ, ਜਿਸਨੇ ਵਧਾਈ ਟੈਂਸਨ
ਸੰਯੁਕਤ ਰਾਸ਼ਟਰ (United Nations) ਦੀ ਸਿਹਤ ਏਜੰਸੀ ਨੇ ਕਿਹਾ, “WHO ਸਿਫ਼ਾਰਿਸ਼ ਕਰਦਾ ਹੈ ਕਿ ਸਾਰੇ ਖੰਡ-ਮਿੱਠੇ ਪੀਣ ਵਾਲੇ ਪਦਾਰਥਾਂ (SSBs) ਅਤੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ‘ਤੇ ਆਬਕਾਰੀ ਟੈਕਸ ਲਾਗੂ ਹੋਣਾ ਚਾਹੀਦਾ ਹੈ।” ਡਬਲਯੂਐਚਓ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹਰ ਸਾਲ 2.6 ਮਿਲੀਅਨ ਲੋਕ ਸ਼ਰਾਬ ਪੀਣ ਨਾਲ ਮਰਦੇ ਹਨ, ਜਦੋਂ ਕਿ 8 ਮਿਲੀਅਨ ਤੋਂ ਵੱਧ ਲੋਕ ਗੈਰ-ਸਿਹਤਮੰਦ ਭੋਜਨ ਖਾਣ ਨਾਲ ਮਰਦੇ ਹਨ।
ਸ਼ਰਾਬ ‘ਤੇ ਟੈਕਸ ਵਧਾਉਣ ਦਾ ਦਿੱਤਾ ਸੁਝਾਅ
WHO ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਸ਼ਰਾਬ ਅਤੇ SSB ‘ਤੇ ਟੈਕਸ ਵਧਾਉਣ ਨਾਲ ਲੋਕ ਇਨ੍ਹਾਂ ਚੀਜ਼ਾਂ ਦਾ ਸੇਵਨ ਘੱਟ ਕਰਨਗੇ ਅਤੇ ਮੌਤਾਂ ਦੀ ਗਿਣਤੀ ਵੀ ਘੱਟ ਜਾਵੇਗੀ। WHO ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਨਾਲ ਨਾ ਸਿਰਫ ਇਨ੍ਹਾਂ ਉਤਪਾਦਾਂ ਦੀ ਵਰਤੋਂ ਨੂੰ ਘੱਟ ਕਰਨ ‘ਚ ਮਦਦ ਮਿਲੇਗੀ ਸਗੋਂ ਕੰਪਨੀਆਂ ਨੂੰ ਸਿਹਤਮੰਦ ਉਤਪਾਦ ਬਣਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।