ਪਟਿਆਲਾ ਕਮਾਂਡੋ ਕੰਪਲੈਕਸ ‘ਚ ਚੱਲੀ ਗੋਲੀ, ਅੰਡਰ ਟ੍ਰੇਨੀ ਕਮਾਂਡੋ ਦੀ ਮੌਤ, 7 ਜੁਲਾਈ ਨੂੰ ਟ੍ਰੇਨਿੰਗ ‘ਤੇ ਆਇਆ ਸੀ
ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਗੋਲੀ ਐਸਐਲਆਰ ਹਥਿਆਰ ਤੋਂ ਚਲਾਈ ਗਈ ਸੀ ਅਤੇ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਜ਼ਖਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਫਿਲੀਪੀਨਜ਼ ਚ ਫਾਈਨਾਂਸ ਦਾ ਕੰਮ ਕਰਦੀ ਫ਼ਿਰੋਜ਼ਪੁਰ ਦੀ ਔਰਤ ਦਾ ਕਤਲ, ਅਣਪਛਾਤੇ ਬਾਈਕ ਸਵਾਰ ਨੇ ਚਲਾਈਆਂ ਗੋਲੀਆਂ
ਪੰਜਾਬ ਨਿਊਜ। ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ (Commando Complex) ਵਿੱਚ ਅਭਿਆਸ ਦੌਰਾਨ ਇੱਕ ਅੰਡਰ ਟਰੇਨਿੰਗ ਕਮਾਂਡੋ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਮਨਜੋਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਜ਼ਖਮੀ ਹਾਲਤ ‘ਚ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਥਾਣਾ ਸਦਰ ਪਟਿਆਲਾ ਅਤੇ ਚੌਕੀ ਬਹਾਦਰਗੜ੍ਹ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਰਜਿੰਦਰਾ ਹਸਪਤਾਲ ਭੇਜ ਦਿੱਤਾ।


