AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੌਣ ਸੀ ਜਗਰੂਪ ਸਿੰਘ? ਜੋ ਪਟਿਆਲਾ ਧਮਾਕੇ ਦਾ ਦੱਸਿਆ ਜਾ ਰਿਹਾ ਸਾਜ਼ਿਸ਼ਕਰਤਾ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਨੇ ਪਹਿਲਾਂ ਕੇਸ ਨਹੀਂ ਰੱਖੇ ਹੋਏ ਸਨ। ਜਗਰੂਪ ਖ਼ੁਦ ਵਿਆਹਿਆ ਹੋਇਆ ਸੀ ਤੇ ਉਸ ਦੀਆਂ ਦੋ ਬੇਟੀਆਂ ਹਨ। ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ। ਉਹ ਪਰਿਵਾਰ 'ਚ ਆਪਣੀ ਮਾਤਾ ਤੇ ਛੋਟਾ ਭਰਾ ਸਤਨਾਮ ਸਿੰਘ ਨਾਲ ਰਹਿੰਦਾ ਸੀ।

ਕੌਣ ਸੀ ਜਗਰੂਪ ਸਿੰਘ? ਜੋ ਪਟਿਆਲਾ ਧਮਾਕੇ ਦਾ ਦੱਸਿਆ ਜਾ ਰਿਹਾ ਸਾਜ਼ਿਸ਼ਕਰਤਾ
ਕੌਣ ਸੀ ਜਗਰੂਪ ਸਿੰਘ? ਜੋ ਪਟਿਆਲਾ ਧਮਾਕੇ ਦਾ ਦੱਸਿਆ ਜਾ ਰਿਹਾ ਸਾਜ਼ਿਸ਼ਕਰਤਾ
nishan-sahota-tarantaran
| Updated On: 28 Apr 2026 14:53 PM IST
Share

ਪਟਿਆਲਾ ਦੇ ਸ਼ੰਭੂ ਨੇੜੇ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ‘ਚ ਜਗਰੂਪ ਸਿੰਘ ਦੀ ਮੌਤ ਹੋ ਗਈ। ਤਰਨਤਾਰਨ ਦੇ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਹੀ ਰੇਲਵੇ ਟ੍ਰੈਕ ‘ਤੇ ਬੰਬ ਪਲਾਂਟ ਕੀਤਾ ਜਾ ਰਿਹਾ ਸੀ, ਪਰ ਇਸ ਦੌਰਾਨ ਅਚਾਨਕ ਧਮਾਕੇ ‘ਚ ਉਸ ਦੀ ਜਾਨ ਚਲੀ ਗਈ। ਪੁਲਿਸ ਜਗਰੂਪ ਸਿੰਘ ਦੇ ਪਿੰਡ ਉਸ ਦੇ ਘਰ ਪਹੁੰਚੀ ਹੈ ਤੇ ਜਾਂਚ ਕਰ ਰਹੀ ਹੈ। ਹਾਲਾਂਕਿ, ਜਗਰੂਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਗਰੂਪ ਦੇ ਕਿਸੇ ਵੀ ਅਪਰਾਧ ‘ਚ ਸ਼ਾਮਲ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

ਕੌਣ ਸੀ ਜਗਰੂਪ ਸਿੰਘ?

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਨੇ ਪਹਿਲਾਂ ਕੇਸ ਨਹੀਂ ਰੱਖੇ ਹੋਏ ਸਨ। ਜਗਰੂਪ ਵਿਆਹਿਆ ਹੋਇਆ ਸੀ ਤੇ ਉਸ ਦੀਆਂ ਦੋ ਬੇਟੀਆਂ ਹਨ। ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ। ਉਹ ਪਰਿਵਾਰ ‘ਚ ਆਪਣੀ ਮਾਤਾ ਤੇ ਛੋਟਾ ਭਰਾ ਸਤਨਾਮ ਸਿੰਘ ਨਾਲ ਰਹਿੰਦਾ ਸੀ। ਸਤਨਾਮ ਸਿੰਘ ਦਾ ਵੀ ਵਿਆਹ ਹੋ ਚੁੱਕਿਆ ਹੈ ਤੇ ਉਸ ਦੀਆਂ ਵੀ ਦੋ ਬੇਟੀਆਂ ਹਨ। ਸਤਨਾਮ ਸਿੰਘ ਆਟਾ ਚੱਕੀ ਦਾ ਕੰਮ ਕਰਦਾ ਹੈ, ਜਿਸ ਦੇ ਸਿਰ ਤੇ ਘਰ ਦਾ ਖ਼ਰਚਾ ਚੱਲਦਾ ਹੈ।

ਜਗਰੂਪ ਸਿੰਘ ਦੀ ਮਾਤਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਗਰੂਪ ਨੇ ਕਰੀਬ 10-15 ਸਾਲਾਂ ਅੰਮ੍ਰਿਤ ਛੱਕਿਆ ਸੀ ਤੇ ਬਾਅਦ ‘ਚ ਉਹ ਨਿਹੰਗ ਦਲ ਨਾਲ ਰਹਿਣ ਲੱਗਾ। ਉਹ ਜ਼ਿਆਦਾਤਰ ਘਰ ਹੀ ਰਹਿੰਦਾ ਸੀ ਤੇ ਨਿਹੰਗ ਦਲ ਨਾਲ ਜੁੜਿਆ ਹੋਇਆ ਸੀ। ਉਹ ਜੇਕਰ ਘਰੋਂ ਬਾਹਰ ਵੀ ਜਾਂਦਾ ਸੀ ਤਾਂ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਜਗਰੂਪ ਸਿੰਘ ਪਿਛਲੇ 6-7 ਮਹੀਨਿਆਂ ਤੋਂ ਦਲ ਪੰਥ ਨਾਲ ਰਹਿੰਦਾ ਸੀ ਤੇ ਉਸ ਨੇ ਕੁੱਝ ਘੋੜੇ ਰੱਖੇ ਹੋਏ ਸਨ, ਜਿਸ ਦੀ ਉਹ ਸੇਵਾ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਰਾਤ ਘਰੋਂ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਸਵੇਰੇ ਕਰੀਬ 5:30 ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤੇ ਉਨ੍ਹਾਂ ਦੇ ਛੋਟੇ ਪੁੱਤਰ ਸਤਨਾਮ ਸਿੰਘ ਨੂੰ ਫੜ ਕੇ ਲੈ ਗਈ।

ਜਗਰੂਪ ਦੇ ਚਾਚੇ ਦਾ ਬਿਆਨ

ਜਗਰੂਪ ਦੇ ਚਾਚਾ ਬਲਕਾਰ ਸਿੰਘ ਨੇ ਮਾਮਲੇ ‘ਚ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਦਾ ਰਹਿਣ-ਸਹਿਣ ਚੰਗਾ ਸੀ ਤੇ ਉਹ ਕਿਸੇ ਨਿਹੰਗ ਦਲ ਨਾਲ ਰਹਿੰਦਾ ਸੀ। ਉਸ ਨੇ ਆਪਣੇ ਨਾਲ ਦੋ ਘੋੜੇ ਵੀ ਪਿੰਡ ਲਿਆਂਦੇ ਸੀ, ਜਿਨ੍ਹਾਂ ਦੀ ਉਹ ਸੇਵਾ ਕਰਦਾ ਸੀ।

ਪਿੰਡ ਵਾਸੀ ਕੀ ਬੋਲੇ?

ਪੰਜਵੜ ਪਿੰਡ ਦੇ ਇੱਕ ਵਸਨੀਕ ਨੇ ਦੱਸਿਆ ਕਿ ਜਗਰੂਪ ਦੇ ਪਰਿਵਾਰ ਦੇ ਸੁਭਾਅ ਬਹੁਤ ਚੰਗਾ ਸੀ। ਜਗਰੂਪ ਜ਼ਿਆਦਾ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ ਸੀ। ਉਹ ਕਦੇ-ਕਦੇ 10-15 ਦਿਨਾਂ ਬਾਅਦ ਘਰ ‘ਚ ਆਉਂਦਾ ਸੀ, ਇੱਕ-ਅੱਧੀ ਰਾਤ ਰਹਿ ਕੇ ਚਲਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਜਗਰੂਪ ਨਿਹੰਗ ਦਲ ਨਾਲ ਰਹਿੰਦਾ ਸੀ ਤੇ ਜਗਰੂਪ ਦੇ ਪਰਿਵਾਰ ‘ਚ ਉਸ ਦੀ ਮਾਤਾ, ਇੱਕ ਛੋਟਾ ਭਰਾ ਤੇ ਦੋ ਭੈਣਾਂ ਹਨ, ਜਿਨ੍ਹਾਂ ਦਾ ਵਿਆਹ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਗਰੂਪ ਸਿੰਘ ਨੇ ਪਹਿਲਾਂ ਕੇਸ ਨਹੀਂ ਰੱਖੇ ਸਨ। ਉਹ ਬਾਅਦ ‘ਚ ਨਿਹੰਗ ਬਣ ਗਿਆ ਸੀ।

ਹੁਣ ਤੱਕ ਦੀ ਜਾਂਚ ‘ਚ ਖੁਲਾਸੇ

ਰੇਲ ਟ੍ਰੈਕ ਧਮਾਕੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਡੀਜੀਪੀ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਜਾਣਕਾਰੀ ਦਿੱਤੀ ਕਿ ਸਾਨੂੰ ਪੂਰੀ ਤਰ੍ਹਾਂ ਸ਼ੱਕ ਹੈ ਕਿ ਇਹ (ਜਗਰੂਪ ਸਿੰਘ) ਉਹ ਹੀ ਬੰਦਾ ਹੈ, ਜੋ ਧਮਾਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਤੋਂ ਗਲਤੀ ਹੋ ਗਈ ਤੇ ਧਮਾਕੇ ਚ ਉਸ ਦੀ ਵੀ ਜਾਣ ਚਲੀ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਾਨੂੰ ਸਬੂਤ ਵਜੋਂ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਹੋ ਚੁੱਕੀ ਹੈ। ਉਸ ਦਾ ਫ਼ੋਨ ਵੀ ਮਿਲਿਆ ਹੈ ਤੇ ਸਿੰਮ ਵੀ ਮਿਲੀ ਹੈ। ਲਾਸ਼ ਦੀ ਜਾਂਚ ਤੋਂ ਬਾਅਦ ਇੱਕ ਟਿਕਟ ਵੀ ਮਿਲੀ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਸਰਹਿੰਦ ਤੋਂ ਇੱਥੇ ਆਇਆ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਲਾਸ਼ ਦੀ ਪਹਿਚਾਣ ਹੋ ਗਈ ਤਾਂ ਅਸੀਂ ਵੱਖ-ਵੱਖ ਇਲਾਕਿਆਂ ਚ ਸੀਸੀਟੀਵੀ ਫੁਟੇਜ਼ ਜਾਂਚ ਕੀਤੀ। ਅੰਮ੍ਰਿਤਸਰ ਤੋਂ ਇੱਕ ਸੀਸੀਟੀਵੀ ਚ ਸ਼ੱਕੀ ਵਿਅਕਤੀ ਆਪਣਾ ਮੋਟਰਸਾਈਕਲ ਪਾਰਕ ਕਰਦਾ ਹੋਇਆ ਨਜ਼ਰ ਆਇਆ ਹੈ। ਪੁਲਿਸ ਨੇ ਉਸ ਦਾ ਮੋਟਰਸਾਈਕਲ ਵੀ ਅੰਮ੍ਰਿਤਸਰ ਚ ਜ਼ਬਤ ਕਰ ਲਿਆ ਹੈ।

ਕਿਵੇਂ ਮਿਲੀ ਧਮਾਕੇ ਦੀ ਜਾਣਕਾਰੀ?

ਡੀਜੀਪੀ ਪ੍ਰਭਾ ਦਿਵੇਦੀ ਨੇ ਜਾਣਕਾਰੀ ਦਿੱਤੀ ਕਿ ਧਮਾਕੇ ਦਾ ਉਸ ਵੇਲੇ ਪਤਾ ਚਲਿਆ ਜਦੋਂ ਇੱਕ ਲੋਕੋ ਪਾਇਲਟ ਮਾਲ ਗੱਡੀ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਗੱਡੀ ਥੱਲੇ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਲੋਕੋ ਪਾਇਲਟ ਨੇ ਜਾਣਕਾਰੀ ਦਿੱਤੀ ਕਿ ਕੁੱਝ ਗੜਬੜ ਹੈ ਤੇ ਉਹ ਗੱਡੀ ਲੈ ਕੇ ਅੱਗੇ ਨਿਕਲ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਰਾਤ 8:30 ਵਜੇ ਕਰੀਬ ਵਾਪਰੀ ਸੀ। ਇਹ ਧਮਾਕੇ ਚ ਮਾਲ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ, ਹਾਲਾਂਕਿ ਧਮਾਕੇ ਵੇਲੇ ਲੋਕੋ ਪਾਇਲਟ ਨੂੰ ਝਟਕਾ ਜ਼ਰੂਰ ਮਹਿਸੂਸ ਹੋਇਆ। ਉਸ ਨੇ ਮੈਸੇਜ ਦੇ ਰਾਹੀਂ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਜੀਰੀਆਪੀ ਅਧਿਕਾਰੀ ਮੌਕੇ ਤੇ ਪਹੁੰਚੇ।

ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਹੋਰ ਟੀਮਾਂ ਨੇ ਸਬੂਤ ਇਕੱਠੇ ਕਰ ਲਏ ਹਨ ਤੇ ਮਾਮਲੇ ਦੀ ਜਾਂਚ ਆਉਣ ਵਾਲੇ ਦਿਨਾਂ ਚ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸ਼ੱਕ ਜਤਾਇਆ ਕਿ ਇਹ ਧਮਾਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਚ ਕੀਤੇ ਜਾ ਰਹੇ ਹਨ ਤੇ ਸੰਕੇਤ ਦਿੱਤੇ ਜਾ ਰਹੇ ਹਨ ਕਿ ਅਸੀਂ ਹੋਰ ਵੀ ਵੱਡਾ ਟਾਰਗੇਟ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਤੇ ਅਸੀਂ ਇਸ ਨੂੰ ਬਿਲਕੁਲ ਹਲਕੇ ਚ ਨਹੀਂ ਲੈ ਰਹੇ ਹਾਂ।

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......