Pathankot News: ਸਕੂਲ ਵਿੱਚ ਪ੍ਰਿੰਸੀਪਲ ਕਰਵਾ ਰਹੀ ਸੀ ਵਿਦਿਆਰਥੀਆਂ ਤੋਂ ਕੰਮ, ਵੀਡੀਓ ਹੋ ਗਈ ਵਾਇਰਲ
ਪਿੰਡ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਪ੍ਰਿੰਸੀਪਲ ਵਿਦਿਆਰਥੀਆਂ ਨਾਲ ਭੇਦਭਾਵ ਕਰਦੀ ਹੈ। ਉਹ ਸਿਫਾਰਸੀ ਵਿਦਿਆਰਥੀਆਂ ਨੂੰ ਪੜਾਉਂਦੀ ਹੈ ਜਦੋਂ ਕਿ ਬਾਕੀ ਵਿਦਿਆਰਥੀਆਂ ਤੋਂ ਕੰਮ ਕਰਵਾਇਆ ਜਾਂਦਾ ਹੈ। ਜੋ ਬੱਚਿਆਂ ਨਾਲ ਬਿੱਲਕੁਲ ਗਲਤ ਵਿਵਹਾਰ ਹੈ। ਪਿੰਡ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਸਟਾਫ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
Viral Video Punjab School: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਹੋਰ ਚੰਗਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਅਧਿਆਪਕਾਂ ਨੂੰ ਕਿਤੇ ਸਿੰਗਾਪੁਰ ਅਤੇ ਕਦੇ ਫਿਨਲੈਂਡ ਵਿੱਚ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਪਰ ਅਜੇ ਵੀ ਅਜਿਹੇ ਹਨ ਜਿਨ੍ਹਾਂ ਵਿੱਚ ਸਿੱਖਿਆ ਤੇ ਘੱਟ ਸਗੋਂ ਅਧਿਆਪਕਾਂ ਦਾ ਧਿਆਨ ਬੱਚਿਆਂ ਕੋਲੋਂ ਕੰਮ ਕਰਵਾਉਣ ਤੇ ਜ਼ਿਆਦਾ ਰਹਿੰਦਾ ਹੈ।
ਜੀ ਹਾਂ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਨੂੰ ਲੈਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੇ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ। ਵਾਇਰਲ ਵੀਡੀਓ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਰਾਜ ਪਰੂਰਾ ਦਾ ਦੱਸਿਆ ਜਾ ਰਿਹਾ ਹੈ।
ਪਿੰਡ ਵਾਲਿਆਂ ਨੇ ਚੁੱਕੇ ਗੰਭੀਰ ਸਵਾਲ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪਠਾਨਕੋਟ ਦੇ ਪਿੰਡ ਰਾਜ ਪਰੂਰਾ ਦੇ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਸਕੂਲ ਵਿੱਚ ਬੱਚਿਆਂ ਨੂੰ ਪੜਾਈ ਕਰਵਾਉਣ ਦੀ ਥਾਂ ਉਹਨਾਂ ਤੋਂ ਲੇਬਰ ਦਾ ਕੰਮ ਕਰਵਾਇਆ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਸਟਾਫ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਪਿੰਡ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਪ੍ਰਿੰਸੀਪਲ ਵਿਦਿਆਰਥੀਆਂ ਨਾਲ ਭੇਦਭਾਵ ਕਰਦੀ ਹੈ। ਉਹ ਸਿਫਾਰਸੀ ਵਿਦਿਆਰਥੀਆਂ ਨੂੰ ਪੜਾਉਂਦੀ ਹੈ ਜਦੋਂ ਕਿ ਬਾਕੀ ਵਿਦਿਆਰਥੀਆਂ ਤੋਂ ਕੰਮ ਕਰਵਾਇਆ ਜਾਂਦਾ ਹੈ। ਜੋ ਬੱਚਿਆਂ ਨਾਲ ਬਿੱਲਕੁਲ ਗਲਤ ਵਿਵਹਾਰ ਹੈ।
ਸਕੂਲ ਵਿੱਚ ਪ੍ਰਿੰਸੀਪਲ ਕਰਵਾ ਰਹੀ ਸੀ ਵਿਦਿਆਰਥੀ ਤੋਂ ਕੰਮ, ਵੀਡੀਓ ਹੋ ਗਈ ਵਾਇਰਲ pic.twitter.com/seN4zCUBjq
ਇਹ ਵੀ ਪੜ੍ਹੋ
— TV9 Punjab-Himachal Pradesh-J&K (@TV9Punjab) October 19, 2024
ਪ੍ਰਿੰਸੀਪਲ ਨੇ ਕੀਤੀ ਬਚਾਅ
ਜਦੋਂ ਮਾਮਲੇ ਬਾਰੇ ਸਕੂਲ ਦੇ ਪ੍ਰਿੰਸੀਪਲ ਦਾ ਪੱਖ ਜਾਣਨਾ ਚਾਹਿਆ ਗਿਆ ਤਾਂ ਸਕੂਲ ਪ੍ਰਿੰਸੀਪਲ ਮੰਜੂ ਵਾਲਾ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਬੂਟਾ ਮਾਂ ਦੇ ਨਾਮ ਸਕੀਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਬੂਟਿਆਂ ਦੀ ਸਾਂਭ ਤੇ ਸੰਭਾਲ ਕਰਨ ਸਬੰਧੀ ਸਿੱਖਿਆ ਦਿੱਤੀ ਜਾ ਰਹੀ ਸੀ। ਪ੍ਰਿੰਸੀਪਲ ਨੇ ਕਿਹਾ ਕਿ ਬੂਟਿਆਂ ਦੀ ਬਾਉਂਡਰੀ ਬਣਾਉਣ ਲਈ ਬੱਚਿਆਂ ਵੱਲੋਂ ਕੁੱਝ ਇੱਟਾਂ ਚੁੱਕੀਆਂ ਜਾ ਰਹੀਆਂ ਸਨ। ਜਿਸ ਵਿੱਚ ਕੁੱਝ ਵੀ ਗਲਤ ਨਹੀਂ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵੇਂ ਧਿਰਾਂ ਦੇ ਬਿਆਨ ਸੁਣਨ ਤੋਂ ਬਾਅਦ ਸਿੱਖਿਆ ਵਿਭਾਗ ਆਖਿਰਕਾਰ ਕੀ ਫੈਸਲਾ ਕਰਦਾ ਹੈ।