Shahpurkandi Bairaj Project: ਪਹਿਲਾਂ ਨਜਾਇਜ ਤਰੀਕੇ ਨਾਲ ਦਿੱਤੀ ਨੌਕਰੀ, ਹੁਣ ਕੱਢਣ ਦਾ ਨੋਟਿਸ, ਸ਼ਾਹਪੁਰਕੰਡੀ ਬੈਰਾਜ ਦੇ ਘੁਟਾਲੇ ਦਾ ਸੱਚ ਆਇਆ ਸਾਹਮਣੇ
Bairaj Job Scam: ਪਿਛਲੇ ਕਾਫੀ ਸਮੇਂ ਤੋਂ ਕੁਝ ਲੋਕਾਂ ਵੱਲੋਂ ਡੈਮ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਸੀ ਕਿ ਜਿਨ੍ਹਾਂ ਦੀ ਜ਼ਮੀਨ ਡੈਮ ਦੀ ਉਸਾਰੀ ਲਈ ਐਕੁਆਇਰ ਕੀਤੀ ਗਈ ਸੀ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਅਤੇ ਉਨ੍ਹਾਂ ਦੀ ਥਾਂ 'ਤੇ ਕਈ ਹੋਰ ਲੋਕ ਨੌਕਰੀਆਂ ਕਰ ਰਹੇ ਹਨ।
ਪਠਾਨਕੋਟ ਨਿਊਜ: ਪਠਾਨਕੋਟ ਦੇ ਸ਼ਾਹਪੁਰਕੰਡੀ ਬੈਰਾਜ ਪ੍ਰੋਜੈਕਟ (Shahpur Bairaj Project) ‘ਚ ਨੌਕਰੀਆਂ ‘ਚ ਧਾਂਦਲੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਬੈਰਾਜ ਪ੍ਰੋਜੈਕਟ ‘ਚ ਨਜਾਇਜ ਸਰਕਾਰੀ ਨੌਕਰੀਆਂ ਕਰਨ ਵਾਲੇ ਕਰਮਚਾਰੀਆਂ ਖਿਲਾਫ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ, ਬੈਰਾਜ ਔਸਤ ਸੰਘਰਸ਼ ਕਮੇਟੀ ਵਲੋਂ ਇਸ ਘਪਲੇ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ।
ਰਣਜੀਤ ਸਾਗਰ ਡੈਮ ਦੇ ਯੂਨਿਟ ਬੈਰਾਜ ਪ੍ਰੋਜੈਕਟ ਜਿਸ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਕਿ ਇਸ ਬੈਰਾਜ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਨਜਾਇਜ ਤਰੀਕੇ ਨਾਲ ਨੌਕਰੀਆਂ ਤੇ ਰੱਖਿਆ ਗਿਆ ਹੈ। ਜਿਸ ਲਈ ਬੈਰਾਜ ਔਸਤ ਸੰਘਰਸ਼ ਕਮੇਟੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ। ਕਮੇਟੀ ਲਗਾਤਾਰ ਮੰਗ ਕਰ ਰਹੀ ਸੀ ਕਿ ਜਿਨ੍ਹਾਂ ਲੋਕਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਨੌਕਰੀਆਂ ਤੇ ਰੱਖਿਆ ਗਿਆ ਹੈ, ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ।


