ਬਮਿਆਲ ਸੈਕਟਰ ‘ਚ ਉੱਜ ਦਰਿਆ ‘ਚ ਵਧਿਆ ਪਾਣੀ ਦਾ ਪੱਧਰ, ਜਲਥਲ ਹੋਇਆ ਬਜ਼ਾਰ, ਲੋਕ ਪ੍ਰੇਸ਼ਾਨ
ਜੰਮੂ ਕਸ਼ਮੀਰ ਦੀਆਂ ਪਹਾੜੀਆਂ ਅਤੇ ਮੈਦਾਨੀ ਇਲਾਕੇ ਵਿੱਚ ਹੋ ਰਿਹਾ ਲਗਾਤਾਰ ਮੀਂਹ ਦੇ ਕਾਰਨ ਬਮਿਆਲ ਸੈਕਟਰ ਵਿੱਚ ਪੈਂਦਾ ਉੱਜ ਦਰਿਆ ਵਿੱਚ ਪਾਣਈ ਦਾ ਪੱਧਰ ਵਧ ਗਿਆ ਹੈ। ਬਮਿਆਲ ਦੇ ਕੋਲ ਉੱਜ ਦਰਿਆ ਵਿੱਚ ਆਇਆ ਇੱਕ ਲੱਖ 90 ਹਜਾਰ ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ।
ਪਠਾਨਕੋਟ ਨਿਊਜ਼। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਦੇਸ਼ ਦੇ ਕਈ ਇਲਾਕੀਆਂ ਵਿੱਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਹਾੜੀ ਇਲਾਕੀਆਂ ਵਿੱਚ ਵੀ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਲਗਾਤਾਰ ਮੈਦਾਨੀ ਇਲਾਕੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਜਿਹਾ ਹੀ ਕੁੱਝ ਪਠਾਨਕੋਟ (Pathankot) ਦੇ ਬਮਿਆਲ ਸੈਕਟਰ ਵਿੱਚ ਦੇਖਣ ਨੂੰ ਮਿਲਿਆ ਹੈ।
ਜਿੱਥੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਮੈਦਾਨੀ ਇਲਾਕੇ ਵਿੱਚ ਪਾਣੀ ਭਰ ਆਇਆ ਹੈ। ਉੱਜ ਦਰਿਆ ਵਿੱਚ 1 ਲੱਖ 90 ਹਜਾਰ ਕਿਊਸਕ ਪਾਣੀ ਆਉਣ ‘ਤੇ ਉੱਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਹਰ ਪਾਸੇ ਪਾਣੀ ਹੀ ਪਾਣੀ ਦਿਖ ਰਿਹਾ ਹੈ। ਖੇਤਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਸੜਕਾਂ ਤੱਕ ਪਾਣੀ ਭਰ ਗਿਆ ਹੈ। ਉੱਜ ਦਰਿਆ (Ujh river) ਦਾ ਦੌਰਾ ਕਰਣ ਪੁੱਜੇ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਗੱਡੀਆਂ ਵੀ ਪਾਣੀ ਵਿੱਚ ਡੁੱਬੀ ਹੋਈ ਵਿਖਾਈ ਦਿੱਤੀ।


