ਪਠਾਨਕੋਟ ‘ਚ ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ, ਇੱਕ ਦੀ ਮੌਤ 12 ਜ਼ਖ਼ਮੀ
Pathankot Bus Accident : ਬੱਸ 'ਚ ਸਵਾਰ ਯਾਤਰੀਆਂ 'ਚੋਂ ਇਕ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਫਿਲਹਾਲ ਜ਼ਖਮੀ ਸਵਾਰੀਆਂ ਨੂੰ ਇਲਾਜ ਲਈ ਪਠਾਨਕੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਇਸ ਗੱਲ ਦੀ ਪੁਸ਼ਟੀ ਥਾਣਾ ਮਾਮੂਨ ਦੀ ਇੰਚਾਰਜ ਰਜਨੀ ਬਾਲਾ ਨੇ ਕੀਤੀ ਹੈ।
Pathankot Bus Accident : ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ‘ਤੇ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ। ਇੱਕ ਬੱਸ ਚੰਬੇ ਤੋਂ ਪਠਾਨਕੋਟ ਵੱਲ ਆ ਰਹੀ ਸੀ ਅਤੇ ਜਦੋਂ ਇਹ ਪਿੰਡ ਭੂੰਗਲ ਬਧਾਨੀ ਨੇੜੇ ਪੁੱਜੀ ਤਾਂ ਅਚਾਨਕ ਕੰਟਰੋਲ ਗੁਆ ਕੇ ਪਲਟ ਗਈ। ਇਸ ਕਾਰਨ ਬੱਸ ‘ਚ ਸਵਾਰ ਯਾਤਰੀਆਂ ‘ਚੋਂ ਇਕ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਫਿਲਹਾਲ ਜ਼ਖਮੀ ਸਵਾਰੀਆਂ ਨੂੰ ਇਲਾਜ ਲਈ ਪਠਾਨਕੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਇਸ ਗੱਲ ਦੀ ਪੁਸ਼ਟੀ ਥਾਣਾ ਮਾਮੂਨ ਦੀ ਇੰਚਾਰਜ ਰਜਨੀ ਬਾਲਾ ਨੇ ਕੀਤੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮਾਮੂਨ ਕੈਂਟ ਥਾਣਾ ਇੰਚਾਰਜ ਐੱਸਐੱਚਓ ਰਜਨੀ ਬਾਲਾ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਰਾਹਤ ਅਤੇ ਬਚਾਅ ਕਾਰਜ ਤੁਰੰਤ ਚਲਾਏ ਗਏ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਾਤ ਹੋਈ ਸੀ ਰਵਾਨਾ
ਜਾਣਕਾਰੀ ਅਨੁਸਾਰ ਇਹ ਐਚਆਰਟੀਸੀ ਬੱਸ ਰਾਤ 11:30 ਵਜੇ ਚੰਬਾ ਤੋਂ ਰਵਾਨਾ ਹੋਈ ਸੀ। ਸਵੇਰੇ 4:30 ਵਜੇ ਪਠਾਨਕੋਟ ਦੇ ਬੁੰਗਲ ਇਲਾਕੇ ਦੇ ਮਾਮੂਨ ਕੈਂਟ ਵਿੱਚ ਇੱਕ ਰਿਜ਼ੋਰਟ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਇਹ ਰਹੀ ਕਿ ਬੱਸ ਨੇੜੇ ਹੀ ਡੂੰਘੀ ਖਾਈ ਵਿੱਚ ਨਹੀਂ ਡਿੱਗੀ।
ਇਹ ਵੀ ਪੜ੍ਹੋ: ਪਠਾਨਕੋਟ ਚ ਬੱਚਾ ਕਿਡਨੈਪਿੰਗ ਮਾਮਲੇ ਚ ਪੁਲਿਸ ਨੂੰ ਵੱਡੀ ਸਫ਼ਲਤਾ, 2 ਨੂੰ ਗੋਆ ਚ ਕੀਤਾ ਕਾਬੂ
ਬੱਸ ਡਰਾਈਵਰ ਨੇ ਪੁਲੀਸ ਨੂੰ ਦੱਸਿਆ ਕਿ ਜਿਸ ਥਾਂ ਤੇ ਹਾਦਸਾ ਵਾਪਰਿਆ ਹੈ, ਉਹ ਇੱਕ ਸੜਕ ਹੈ। ਸੜਕ ਦੇ ਕਿਨਾਰੇ ਇੱਕ ਰਿਜੋਰਟ ਬਣਿਆ ਹੋਇਆ ਹੈ। ਜਦੋਂ ਬੱਸ ਸੜਕ ਪਾਰ ਕਰ ਰਹੀ ਸੀ ਤਾਂ ਅਚਾਨਕ ਬੱਸ ਰਿਜ਼ੋਰਟ ਨੇੜੇ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 40 ਯਾਤਰੀ ਸਵਾਰ ਸਨ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ, ਬੱਸ ਵਿਚ ਬੈਠੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਉੱਥੋਂ ਲੰਘ ਰਹੇ ਕੁਝ ਵਾਹਨ ਚਾਲਕਾਂ ਨੇ ਪੁਲੀਸ ਕੰਟਰੋਲ ਰੂਮ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਲਈ ਬਚਾਅ ਮੁਹਿੰਮ ਚਲਾਈ।