ਭਾਰਤੀ ਸੀਮਾ ‘ਚ ਘੁਸਪੈਠ ਕਰਦਾ ਹੋਇਆ ਪਾਕਿਸਤਾਨੀ ਨਾਗਰਿਕ ਕਾਬੂ, BSF ਨੇ ਤਲਾਸ਼ੀ ‘ਚ ਪਾਕਿ ਕਰੰਸੀ ਕੀਤੀ ਬਰਾਮਦ
BSF Arrested Pakistani Citizen: ਬੀਐਸਐਫ ਜਵਾਨਾਂ ਨੇ ਬਾਰਡਰ ਨੇੜੇ ਵਾੜ ਦੇ ਪਾਰ ਕੁੱਝ ਸ਼ੱਕੀ ਹਲਚਲ ਦੇਖੀ। ਇਸ ਤੋਂ ਬਾਅਦ ਜਵਾਨ ਸੁਚੇਤ ਹੋ ਗਏ ਤੇ ਘੁਸਪੈਠੀਏ ਨੂੰ ਦੇਖ ਲਿਆ, ਪਰ ਉਹ ਨਹੀਂ ਰੁੱਕਿਆ ਤੇ ਅੱਗੇ ਵਧਦਾ ਰਿਹਾ। ਉਹ ਕੁੱਝ ਹੀ ਪਲਾਂ 'ਚ ਭਾਰਤੀ ਖੇਤਰ ਅੰਦਰ ਘੁਸ ਗਿਆ, ਜਿਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ।
ਭਾਰਤ-ਪਾਕਿਸਤਾਨ ਬਾਰਡਰ ‘ਤੇ ਤੈਨਾਤ ਸੀਮਾ ਸੁਰੱਖਿਆ ਬਲ (BSF-Border Security Force) ਦੀ 115ਵੀਂ ਬਟਾਲਿਅਨ ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਸੀਮਾ ‘ਚ ਘੁਮਪੈਠ ਕਰਦੇ ਹੋਏ ਫੜ ਲਿਆ ਹੈ। ਇਹ ਘਟਨਾ ਬਾਰਡਰ ਆਊਟ ਪੋਸਟ (ਬੀਓਪੀ) ਕੇਐਮਐਸ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੀ ਨਜ਼ਦੀਕ ਦੀ ਹੈ, ਜਿੱਥੇ ਬੀਐਸਐਫ ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਸ਼ੱਕੀ ਗਤੀਵਿਧੀ ਦੌਰਾਨ ਕਾਬੂ ਕੀਤਾ।
ਬੀਐਸਐਫ ਜਵਾਨਾਂ ਨੇ ਬਾਰਡਰ ਨੇੜੇ ਵਾੜ ਦੇ ਪਾਰ ਕੁੱਝ ਸ਼ੱਕੀ ਹਲਚਲ ਦੇਖੀ। ਇਸ ਤੋਂ ਬਾਅਦ ਜਵਾਨ ਸੁਚੇਤ ਹੋ ਗਏ ਤੇ ਘੁਸਪੈਠੀਏ ਨੂੰ ਦੇਖ ਲਿਆ, ਪਰ ਉਹ ਨਹੀਂ ਰੁੱਕਿਆ ਤੇ ਅੱਗੇ ਵਧਦਾ ਰਿਹਾ। ਉਹ ਕੁੱਝ ਹੀ ਪਲਾਂ ‘ਚ ਭਾਰਤੀ ਖੇਤਰ ਅੰਦਰ ਘੁਸ ਗਿਆ, ਜਿਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ।
ਖਾਨੇਵਾਲ ਦਾ ਰਹਿਣ ਵਾਲਾ ਘੁਸਪੈਠੀਆ
ਬੀਐਸਐਫ ਵੱਲੋਂ ਮੁੱਢਲੀ ਜਾਂਚ ਦੌਰਾਨ ਇਸ ਪਾਕਿਸਤਾਨੀ ਨਾਗਰਿਕ ਨੇ ਆਪਣਾ ਨਾਮ ਮੁਜਾਮਿਲ ਹੁਸੈਨ, ਉਮਰ 24 ਸਾਲ, ਪਿੰਡ ਮੀਆਂ ਚੰਨੂ ਹੁਸੈਨਾਬਾਦ, ਜ਼ਿਲ੍ਹਾ ਖਾਨੇਵਾਲ ਦੱਸਿਆ ਹੈ। ਪੁੱਛ-ਗਿਛ ਦੌਰਾਨ ਉਸ ਤੋਂ ਪਾਕਿਸਤਾਨੀ ਮੁਦਰਾ ਵੀ ਬਰਾਮਦ ਹੋਈ ਹੈ।

ਜਾਣਕਾਰੀ ਮੁਤਾਬਕ ਪਾਕਿਸਤਾਨ ਨਾਗਰਿਕ ਨੂੰ ਮੁੱਢਲੀ ਜਾਂਚ ਲਈ ਬੀਓਪੀ ਬੈਰਿਅਰ ਲਿਆਂਦਾ ਗਿਆ ਹੈ। ਇਸ ਸਬੰਧ ‘ਚ ਸੁਰੱਖਿਆ ਏਜੰਸੀਆਂ ਨੇ ਉਸ ਤੋਂ ਪੁੱਛ-ਗਿਛ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਉਹ ਗਲਤੀ ਨਾਲ ਬਾਰਡਰ ਪਾਰ ਆ ਗਿਆ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ।


